ਗਾਇਕ ਜੋੜੀ ਮੀਤ ਬਰਾੜ-ਹਰਮਨਦੀਪ ਦੂਰਦਰਸ਼ਨ ਦੇ ਪ੍ਰੋਗਰਾਮ ‘ਧੜਕਣ ਦਿਲਾਂ ਦੀ’ ’ਚ ਅੱਜ

ਗਾਇਕ ਜੋੜੀ ਮੀਤ ਬਰਾੜ-ਹਰਮਨਦੀਪ ਦੂਰਦਰਸ਼ਨ ਦੇ ਪ੍ਰੋਗਰਾਮ ‘ਧੜਕਣ ਦਿਲਾਂ ਦੀ’ ’ਚ ਅੱਜ

15-7
ਸਾਦਿਕ, 14 ਮਈ (ਗੁਲਜ਼ਾਰ ਮਦੀਨਾ)-ਪੰਜਾਬੀ ਸੱਭਿਆਚਾਰ ਦੀ ਸੁਪਰਹਿੱਟ ਗਾਇਕ ਜੋੜੀ ਮੀਤ ਬਰਾੜ-ਹਰਮਨਦੀਪ ਡੀ.ਡੀ. ਪੰਜਾਬੀ (ਜਲੰਧਰ ਦੂਰਸ਼ਦਰਨ) ਦੇ ਪ੍ਰਚਲਿਤ ਪ੍ਰੋਗਰਾਮ ‘ਧੜਕਣ ਦਿਲਾਂ ਦੀ’ ਵਿੱਚ ਅੱਜ ਰਾਤੀ 8:30 ਵਜੇ ਰੂਬਰੂ ਹੋ ਰਹੇ ਹਨ ਅਤੇ ਇਸ ਪ੍ਰੋਗਰਾਮ ਦਾ ਮੁੜ ਪ੍ਰਸਾਰਨ ਸੋਮਵਾਰ ਸਵੇਰੇ 10:40 ਵਜੇ ਹੋਵੇਗਾ। ਇਸ ਪ੍ਰੋਗਰਾਮ ਜ਼ਰੀਏ ਉਹ ਆਪਣੀ ਗਾਇਕੀ ਦੇ ਸਫ਼ਰ ਅਤੇ ਮਾਰਕੀਟ ਵਿੱਚ ਚੱਲ ਰਹੀ ਨਵੀਂ ਐਲਬਮ ਬਾਰੇ ਜਾਣਕਾਰੀ ਦੇਣਗੇ ਅਤੇ ਆਉਣ ਵਾਲੇ ਨਵੇਂ ਸੱਭਿਆਚਾਰਕ ਗੀਤਾਂ ਬਾਰੇ ਵਿਸ਼ੇਸ਼ ਗੱਲਬਾਤ ਸਾਂਝੀ ਕਰਨਗੇ। ਇਸ ਮੌਕੇ ਗੱਲਬਾਤ ਕਰਦਿਆਂ ਗਾਇਕ ਜੋੜੀ ਮੀਤ ਬਰਾੜ ਅਤੇ ਹਰਮਨਦੀਪ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਉਨਾਂ ਦੇ ਪਹਿਲੇ ਸੁਪਰਹਿੱਟ ਗੀਤ ‘ਢਾਬੇ ’ਤੇ ਲੈ ਜਾ ਯਾਰਾਂ ਨੂੰ’, ‘ਨਾਨਕਾ ਮੇਲ’, ‘ਕੀ ਹਾਲ ਚਾਲ’, ‘ਚੰਡੀਗੜ ਜੀਅ ਲਾ ਲਿਆ’, ‘ਫ਼ੇਸਬੁੱਕ’, ਦੀ ਅਪਾਰ ਸਫ਼ਲਤਾ ਤੋਂ ਬਾਅਦ ਹੁਣ ਬਿਲਕੁਲ ਨਵਾਂ ਗੀਤ ‘ਬਾਪੂ ਗੁੱਸੇਖ਼ੋਰ’ ਵੀ ਸਰੋਤਿਆਂ ਦੇ ਸਨਮੁਖ ਕਰਾਂਗੇ। ਇਸ ਤੋਂ ਇਲਾਵਾ ਗੀਤ ‘16 ਕਿੱਲੇ’ ਦਾ ਬਿਲਕੁਲ ਨਵਾਂ ਵੀਡੀਓ ਵੀ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇਗਾ। ਉਨਾਂ ਕਿਹਾ ਕਿ ਅਸੀਂ ਸਰੋਤਿਆਂ ਦੇ ਸਦਾ ਹੀ ਰਿਣੀ ਰਹਾਂਗੇ ਜਿਨਾਂ ਨੇ ਸਾਡੇ ਪਹਿਲੇ ਸਾਰੇ ਗੀਤਾਂ ਨੂੰ ਅਥਾਹ ਪਿਆਰ ਦੇ ਕੇ ਸਾਨੂੰ ਇਸ ਮੁਕਾਮ ਤੱਕ ਪਹੁੰਚਣ ਦੇ ਲਾਇਕ ਬਣਾਇਆ ਅਤੇ ਉਸੇ ਹੀ ਉਮੀਦ ਨਾਲ ਸਾਡਾ ਨਵਾਂ ਸਿੰਗਲ ਟ੍ਰੈਕ ‘ਬਾਪੂ ਗੁੱਸੇਖ਼ੋਰ’ ਨੂੰ ਦਿਲ ਖੋਲ ਕੇ ਪਿਆਰ ਦੇਣਗੇ।

Share Button

Leave a Reply

Your email address will not be published. Required fields are marked *

%d bloggers like this: