ਮੋਟਰਸਾਈਕਲ ਨਾਲ ਅਵਾਰਾ ਪਸ਼ੂ ਟਕਰਾਉਣ ‘ਤੇ ਨੌਜਵਾਨ ਦੀ ਮੌਤ

ਮੋਟਰਸਾਈਕਲ ਨਾਲ ਅਵਾਰਾ ਪਸ਼ੂ ਟਕਰਾਉਣ ‘ਤੇ ਨੌਜਵਾਨ ਦੀ ਮੌਤ

27-mlp-03ਮੁੱਲਾਂਪੁਰ ਦਾਖਾ, 27 ਅਕਤੂਬਰ(ਮਲਕੀਤ ਸਿੰਘ) ਰਾਏਕੋਟ ‘ਤੇ ਮੋਟਰਸਾਈਕਲ ਚਾਲਕ ਦੀ ਅਵਾਰਾ ਗਊ ਨਾਲ ਟੱਕਰ ਹੋਣ ਕਾਰਨ ਇੱਕ ਨੋਜਵਾਨ ਦੀ ਮੌਤ ਹੋ ਗਈ। ਥਾਣਾ ਦਾਖਾ ਦੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਮੰਗਲ ਸਿੰਘ ਦੇ ਬਿਆਨਾ ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ।

        ਥਾਣਾ ਦਾਖਾ ਏ ਐਸ ਆਈ ਬਲਵੀਰ ਚੰਦ ਨੇ ਦੱਸਿਆ ਕਿ ਹਰਵਿੰਦਰ ਸਿੰਘ 27 ਸਾਲ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਬਾਸੀਆਂ ਬੇਟ, ਜੋ ਕਿ ਗੁਰੁ ਨਾਨਕ ਨਸ਼ਾ ਛੁਡਾਉ ਕੇਂਦਰ ਰਕਬਾ ਵਿਖੇ ਨੋਕਰੀ ਕਰਦਾ ਸੀ ਬੀਤੀ ਸ਼ਾਮ ਉਹ ਹਸਪਤਾਲ ਤੋਂ ਆਪਣੀ ਡਿਉਟੀ ਖਤਮ ਕਰਕੇ ਆਪਣੇ ਮੋਟਰ ਸਾਇਕਲ ਤੇ ਘਰ ਵਾਪਸ ਜਾ ਰਿਹਾ ਸੀ ਅਤੇ ਜਦੋ ਉਹ ਰਾਏਕੋਟ ਰੋਡ ਤੇ ਜਾ ਰਿਹਾ ਸੀ ਅਚਾਨਕ ਸ਼ੜਕ ਉਪਰ ਜਾ ਰਹੀ ਅਵਾਰਾ ਗਊ ਨਾਲ ਮੋਟਰ ਸਾਈਕਲ ਦੀ ਟੱਕਰ ਹੋ ਗਈ ਅਤੇ ਹਰਵਿੰਦਰ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਐਬੂਲੈਸ ਰਾਹੀ ਪਹਿਲਾ ਸਰਕਾਰੀ ਹਸਪਤਾਲ ਸੁਧਾਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਪਰ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਦਿਆਨੰਦ ਹਸਪਤਾਲ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ ਹਰਵਿੰਦਰ ਸਿੰਘ ਦੀ ਮੌਤ ਹੋ ਗਈ। ਥਾਣੇਦਾਰ ਬਲਵੀਰ ਚੰਦ ਨੇ ਦੱਸਿਆ ਕਿ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟ ਮਾਰਟਮ ਕਰਵਾਕੇ ਲਾਸ਼ ਵਾਰਸਾ ਦੇ ਹਵਾਲੇ ਕਰ ਦਿੱਤੀ ਗਈ ਹੈ।

Share Button

Leave a Reply

Your email address will not be published. Required fields are marked *

%d bloggers like this: