ਧਰਨੇ ਵਿੱਚ ਮੰਗਾਂ ਤੋਂ ਜਿਆਦਾ ਪ੍ਰਦਰਸ਼ਨਕਾਰੀਆਂ ਨੇ ‘ਸੈਲਫੀਆਂ ਤੇ ਦਿੱਤਾ ਜ਼ੋਰ

ਧਰਨੇ ਵਿੱਚ ਮੰਗਾਂ ਤੋਂ ਜਿਆਦਾ ਪ੍ਰਦਰਸ਼ਨਕਾਰੀਆਂ ਨੇ ‘ਸੈਲਫੀਆਂ ਤੇ ਦਿੱਤਾ ਜ਼ੋਰ

fdk-2ਫਰੀਦਕੋਟ 26 ਅਕਤੂਬਰ ( ਜਗਦੀਸ਼ ਬਾਂਬਾ ) ਸੈਲਫੀ ਅਤੇ ਮੋਬਾਇਲ ਨੇ ਲੋਕਾਂ ਨੂੰ ਇੰਨਾ ਕੁ ਆਪਣਾ ਦੀਵਾਨਾ ਬਣਾਇਆ ਹੋਇਆ ਹੈ ਕਿ ਲੋਕ ਸੈਲਫੀ ਲੈਣ ਸਮੇਂ ਜਗਾ,ਮੌਕਾ ਅਤੇ ਹਾਲਾਤ ਵੀ ਨਹੀਂ ਦੇਖਦੇ, ਬਸ ਆਪਣਾ ਮੋਬਾਇਲ ਕੱਢ ਸ਼ੁਰੂ ਹੋ ਜਾਂਦੇ ਹਨ। ਅਜਿਹਾ ਹੀ ਕੁਝ ਫਰੀਦਕੋਟ ਵਿਖੇ ਉਸ ਸਮੇਂ ਦੇਖਣ ਨੂੰ ਮਿਲਿਆ ਜਿੱਥੇ ਮਨਿਸਟੀਰੀਅਲ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਹੋਇਆ ਸੀ ਪਰ ਧਰਨੇ ‘ਚ ਜ਼ਿਆਦਾਤਰ ਮੁਲਾਜ਼ਮ ਸੈਲਫੀ ਲੈਣ ਅਤੇ ਮੋਬਾਇਲ ਨੂੰ ਫਰੋਲਣ ‘ਚ ਰੁੱਝੇ ਹੋਏ ਨਜ਼ਰ ਆਏ,ਜਿਹੜੇ ਲੋਕ ਧਰਨੇ ਲਈ ਆਏ ਸਨ, ਉਨਾਂ ਨੇ ਸਰਕਾਰ ਅੱਗੇ ਆਪਣੀਆਂ ਮੰਗਾਂ ਰੱਖੀਆ। ਫਰੀਦਕੋਟ ਦੇ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਚੰਨੀ ਨੇ ਮੰਗ ਪੱਤਰ ਲੈ ਕੇ ਮਨਿਸਟੀਰੀਅਲ ਕਾਮਿਆਂ ਦਾ ਧਰਨਾ ਖਤਮ ਕਰਵਾਇਆ,ਮੁਲਾਜ਼ਮਾਂ ਦੇ ਧਰਨੇ ਨੇ ਰਾਹਗੀਰਾਂ ਨੂੰ ਕਾਫੀ ਪਰੇਸ਼ਾਨ ਕੀਤਾ ਪਰ ਮੁਲਾਜ਼ਮ ਆਪਣੇ ਮਨ ਪਰਚਾਵੇ ਲਈ ਸੈਲਫੀਆਂ ਲੈਣ ‘ਚ ਵਿਅਸਥ ਰਹੇ,ਜਿਸ ਕਰਕੇ ਆਮ ਲੋਕਾਂ ਨੂੰ ਮਾਨਸ਼ਿਕ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪਿਆ ।

Share Button

Leave a Reply

Your email address will not be published. Required fields are marked *

%d bloggers like this: