ਅਕਾਲੀ ਕੌਂਸਲਰ ਵੱਲੋਂ ਪੱਤਰਕਾਰ ਦਾ ਕੀਤਾ ਕਤਲ ਲੋਕਤੰਤਰ ਦਾ ਘਾਣ: ਚੱਠਾ

ਅਕਾਲੀ ਕੌਂਸਲਰ ਵੱਲੋਂ ਪੱਤਰਕਾਰ ਦਾ ਕੀਤਾ ਕਤਲ ਲੋਕਤੰਤਰ ਦਾ ਘਾਣ: ਚੱਠਾ

picsart_10-08-11-52-05ਦਿੜ੍ਹਬਾ ਮੰਡੀ 26 ਅਕਤੂਬਰ (ਚੱਠਾ) -ਧੂਰੀ ‘ਚ ਅਕਾਲੀ ਕੌਸਲਰ ਵੱਲੋਂ ਪੱਤਰਕਾਰ ਕੇਵਲ ਕ੍ਸਿ਼ਨ ਜਿੰਦਲ ਦਾ ਕੀਤਾ ਗਿਆ ਕਤਲ ਜਿੱਥੇ ਲੋਕਤੰਤਰ ਦਾ ਘਾਣ ਹੈ, ਉੱਥੇ ਇਹ ਸਾਬਿਤ ਕਰਦਾ ਹੈ ਕਿ ਅੱਜ ਸਰਕਾਰ ਦਾ ਲੋਕਤੰਤਰ ‘ਤੇ ਬਿਲਕੁਲ ਵੀ ਕੰਟਰੋਲ ਨਹੀਂ ਹੈ ਅਤੇ ਲੋਕ ਡਰ ਅਤੇ ਸਹਿਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ।ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਇਕਾਈ ਮੀਤ ਪ੍ਧਨ ਰਣ ਸਿੰਘ ਚੱਠਾ ਮੀਡੀਆ ਚੀਫ ਕੰਟਰੋਲਰ ਹਿਉਮਨ ਰਾਈਟਸ ਮੰਚ (ਪੰਜਾਬ)ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਬੀਤੇ ਦਿਨੀਂ ਮਾਰੇ ਪੱਤਰਕਾਰ ਕੇਵਲ ਕਿ੍ਸਿ਼ਨ ਜਿੰਦਲ ਦੀ ਮੌਤ ਤੇ ਚੱਠਾ ਨੇ ਡੂੰਘੇ ਦੁੱਖ ਦਾ ਪ੍ਗਟਾਵਾ ਕੀਤਾ।ਸ੍ ਰਣ ਸਿੰਘ ਚੱਠਾ ਨੇ ਕਿਹਾ ਕਿ ਪੰਜਾਬ ਤੇ ਰਾਜ ਕਰਦੀ ਸ੍ਰੋਮਣੀ ਅਕਾਲੀ ਦਲ ਭਾਜਪਾ ਦੇ ਆਗੂਆਂ ਵੱਲੋਂ ਸਰੇਆਮ ਗੁੰਡਾਗਰਦੀ ਡਕੈਤੀਂ ਅਗਵਾ ਅਤੇ ਕਤਲੇਆਮ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਪ੍ਰਸਤੀ ਵਾਲਿਆ ਗੁੰਡਿਆਂ ਦੇ ਡਰ ਕਾਰਨ ਸਹਿਰਾਂ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ।ਚੱਠਾ ਨੇ ਕਿਹਾ ਕਿ ਪੰਜਾਬ ਪੁਲਿਸ ਗੁੰਡਾਗਰਦੀ ਖਤਮ ਕਰਨ ਲਈ ਮੋਜੂਦਾ ਸਰਕਾਰ ਦੀ ਸਰਪ੍ਰਸਤੀ ਵਾਲੇ ਗੁੰਡਿਆਂ ਨੂੰ ਨਕੇਲ ਪਾਵੇ ਅਤੇ ਪੱਤਰਕਾਰ ਜਿੰਦਲ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ।ਇਸ ਮੋਕੇ ਕਲੱਬ ਪ੍ਰਧਾਨ ਰਣਜੀਤ ਸਿੰਘ ਬਿੱਲਾ ਨੋਜਵਾਨ ਆਗੂ ਰਵਿੰਦਰ ਡੈਵੀ,ਕਿਸਾਨ ਆਗੂ ਗੁਰਮੀਤ ਸਿੰਘ ਚੱਠਾ,ਧੰਨਾ ਸਿੰਘ ਚੱਠਾ,ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: