ਪ੍ਰਦੁਸ਼ਣ ਰਹਿਤ ਦਿਵਾਲੀ ਮਨਾਉਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ

ਪ੍ਰਦੁਸ਼ਣ ਰਹਿਤ ਦਿਵਾਲੀ ਮਨਾਉਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ

25sarbjit1ਕੀਰਤਪੁਰ ਸਾਹਿਬ 25 ਅਕਤੂਬਰ (ਸਰਬਜੀਤ ਸਿੰਘ ਸੈਣੀ) ਇਥੋਂ ਦੇ ਨਜਦੀਕੀ ਸਰਕਾਰੀ ਐਲੀਮੈਂਟਰੀ ਸਕੂਲ ਹਰਦੋਨਿਮੋਹ ਅੱਪਰ, ਹਰਦੋ ਹਰੀਪੁਰ ਅਤੇ ਮੀਆਂਪੁਰ ਹੰਡੂਰ ਵਲੋ ਸਾਝੇ ਤੋਰ ਤੇ ਰੋਸ਼ਨੀਆਂ ਦੇ ਤਿਉਹਾਰ ਦਿਵਾਲੀ ਨੂੰ ਪ੍ਰਦੂਸਣ ਰਹਿਤ ਮਨਾਉਣ ਸਬੰਧੀ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ।ਇਸ ਮੋਕੇ ਸੁਨੀਲ ਕੁਮਾਰ ਅਤੇ ਅਮਰਜੀਤ ਸਿੰਘ ਵਲੋਂ ਬੱਚਿਆਂ ਨੂੰ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਸਾਰੇ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਗਈ ਕਿ ਇਸ ਬਾਰ ਦਿਵਾਲੀ ਨੂੰ ਪ੍ਰਦੂਸ਼ਣ ਰਹਿਤ ਮਨਾਇਆ ਜਾਵੇਗਾ।ਅੰਤ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਪਿੰਡ ਵਿੱਚ ਰੈਲੀ ਕੱਢੀ ਗਈ ਅਤੇ ਪਿੰਡ ਵਾਸੀਆਂ ਨੂੰ ਵੀ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੋਕੇ ਸੁਨੀਲ ਕੁਮਾਰ ਈ ਟੀ ਟੀ ਅਧਿਆਪਕ. ਅਮਰਜੀਤ ਸਿੰਘ ਲਾਡੀ, ਕਰਤਾਰ ਸਿੰਘ, ਨਿਰਵੈਰ ਸਿੰਘ, ਸੁਨੀਤਾ ਦੇਵੀ, ਜੈਮਲ ਸਿੰਘ, ਸਿੱਮੀ ਧਿਮਾਨ, ਨਵਦੀਪ ਕੋਰ, ਸਰਫੂ ਖਾਨ ਅਤੇ ਮੰਜੂ ਦੇਵੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: