ਬੀ.ਐੱਡ. ਅਧਿਆਪਕ ਫਰੰਟ ਰੂਪਨਗਰ ਦੀ ਮੀਟਿੰਗ ਹੋਈ

ਬੀ.ਐੱਡ. ਅਧਿਆਪਕ ਫਰੰਟ ਰੂਪਨਗਰ ਦੀ ਮੀਟਿੰਗ ਹੋਈ

img_20161017_154438ਰੂਪਨਗਰ 25 ਅਕਤੂਬਰ2016 (ਪਰਮਪ੍ਰੀਤ ਸਿੰਘ ਪ੍ਰਿੰਸ) : ਬੀ.ਐੱਡ. ਅਧਿਆਪਕ ਫਰੰਟ ਵੱਲੋਂ ਜ੍ਹਿਲਾ ਗੁਰਿੰਦਰਪਾਲ ਪਾਲ ਖੇੜੀ, ਸੂਬਾ ਪ੍ਰੈਸ ਸਕੱਤਰ ਬਲਵਿੰਦਰ ਸਿੰਘ ਲੋਦੀਪੁਰ ਦੀ ਅਗਵਾਈ ਵਿੱਚ ਸ਼ਥਾਨਕ ਇਕਾਈ ਦੀ ਮੀਟਿੰਗ ਬੁਲਾਈ ਗਈ, ਮੀਟਿੰਗ ਦੌਰਾਨ ਆਉਣ ਵਾਲੇ ਦਿਨਾਂ ਵਿੱਚ ਸਿੱਖਿਆਂ ਮੰਤਰੀ ਸ. ਦਲਜੀਤ ਸਿੰਘ ਚੀਮਾਂ ਨਾਲ ਹੋਣ ਜਾ ਰਹੀ ਪੈਨਲ ਮੀਟਿੰਗ ਸੰਬੰਧੀ ਵਿਚਾਰ ਸਾਂਝੇ ਕੀਤੇ ਗਏ।

ਸੂਬਾ ਕਮੇਟੀ ਮੈਬਰ ਬਲਵਿੰਦਰ ਸਿੰਘ ਰੈਲੋ , ਕੁਲਵਿੰਦਰ ਸਿੰਘ ਰੂਪਨਗਰ ,ਹਰਭਜਨ ਸਿੰਘ ਬੀਕਾਪੁਰ , ਰਾਜਵੀਰ ਸਿੰਘ ਚੋਤਾ ਸਬੋਧਨ ਕਰਦਿਆਂ ਕਿਹਾ ਕਿ ਮੀਟਿੰਗ ਵਿੱਚ ਅਪ੍ਰੈਲ 2011 ਨੂੰ ਰੈਗੂਲਰ ਹੋਏ 14000 ਅਧਿਆਪਕਾਂ ਬਤੌਰ ਟੀਚਿੰਗ ਫੈਲੋਜ਼ ਅਤੇ ਸਰਵਿਸ ਪ੍ਰੋਵਾਈਡਰ ਦੇ ਸਿੱਖਿਆ ਵਿਭਾਗ ਵਿੱਚਲੇ ਕੰਟਰੈਕਟ ਪੀਰੀਅਡ ਨੂੰ ਸਰਵਿਸ਼ ਵਿੱਚ ਗਿਣੇ ਜਾਣ, 4-9-14 ਤੇ ਲੱਗੀ ਰੋਕ ਤੁਰੰਤ ਹਟਾਉਣ, 4600 ਰੁ: ਦਾ ਗਰੇਡ ਪੇਅ ਈ.ਟੀ.ਟੀ. ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਕਰਨ ਅਤੇ ਈ.ਟੀ.ਟੀ. ਦਾ ਕੋਟਾ ਮਾਸਟਰ ਕਾਡਰ ਤੋਂ ਲੈਕਚਰਾਰ ਦੀ ਤਰਜ ਤੇ ਦੀ ਤਰਜ 15% ਤੋਂ ਵਧਾ ਕੇ 75% ਕਰਨ, ਹੈੱਡ ਟੀਚਰ, ਸੈਂਟਰ ਹੈੱਡ ਟੀਚਰ, ਬੀ.ਪੀ.ਈ.ਓ. ਪੱਧਰ ਤੱਕ ਦੀ ਸਿੱਧੀ ਭਰਤੀ ਕਰਨ, ਮਾਸਟਰ ਕਾਡਰ ਪਦ ਉਨਤੀਆਂ ਲਈ ਸਾਰੇ ਵਿਸ਼ਿਆਂ ਦੇ ਕੇਸ ਮੰਗਵਾਉਣ ।ਕਿੱਤਾ ਮੁਖੀ ਕੋਰਸਾਂ ਵਿੱਚ ਹਿੰਦੀ ਅਤੇ ਸਮਾਜਿਕ ਸਿੱਖਿਆ ਨੂੰ ਆਪਸ਼ਨਲ ਨਾ ਕੀਤੇ ਜਾਣ, ਪੰਜਵੀਂ ਜਮ੍ਹਾਤ ਦੇ ਸਲਾਨਾ ਪੇਪਰਾਂ ਦਾ ਪ੍ਰਬੰਧ ਪ੍ਰਾਇਮਰੀ ਪੱਧਰ ਤੇ ਕਰਨ, ਮੈਡੀਕਲ ਛੁੱਟੀਆਂ ਸੰਬੰਧੀ ਪੁਰਾਣੀ ਸਥਿਤੀ ਬਹਾਲ ਕੀਤੇ ਜਾਣ, ਸਾਰੇ ਪੱਧਰ ਦੀਆਂ ਤਰੱਕੀਆਂ ਲਈ ਵਿਸ਼ੇਸ਼ ਨੀਤੀ ਤਹਿਤ ਤਰੱਕੀਆਂ ਹਰ ਸਾਲ ਨਿਸ਼ਚਿਤ ਸਮਾਂ ਕਾਲ ਵਿੱਚ ਕੀਤੀਆਂ ਜਾਣੀਆਂ ਯਕੀਨੀ ਬਣਾਈਆਂ ਜਾਣ, , ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਆਦਿ ਮੰਗਾਂ ਜੋਰਦਾਰ ਢੰਗ ਨਾਲ ਉਠਾਈਆਂ ਜਾਣਗੀਆਂ।

ਜਥੇਬੰਦੀ ਵੱਲੋਂ ਜ੍ਹਿਲਾ ਸਿੱਖਿਆਂ ਅਫਸਰ ਨਾਲ ਸਪੰਰਕ ਕਰਦੇ ਹੋਏ ਮਾਸਟਰ ਕਾਡਰ ਲਈ ਮੰਗੇ ਗਏ ਕੇਸਾਂ ਸਟੇਟਸ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਗਈ ਅਤੇ ਈਟੀਟੀ ਤੋਂ ਹੈੱਡ ਟੀਚਰ ਤਰੱਕੀਆਂ ਦੇ ਪ੍ਰੋਸੈਸ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ।
ਇਸ ਸਮੇਂ ਯੋਗੇਸ਼ ਕੁਮਾਰ , ਬਲਵਿੰਦਰ ਸਿੰਘ ਰੈਲੋ , ਕੁਲਵਿੰਦਰ ਸਿੰਘ ਰੂਪਨਗਰ ,ਹਰਭਜਨ ਸਿੰਘ ਬੀਕਾਪੁਰ , ਰਾਜਵੀਰ ਸਿੰਘ ਚੋਤਾ ਰਵਿ ਕੁਮਾਰ , ਅਜੇ ਕੁਮਾਰ , ਅਮਨਦੀਪ ਸਿੰਘ ਰਤਨ ,ਮਨੀਸ਼ ਕੁਮਾਰ ,ਪ੍ਰੇਮ ਸਿੰਘ ਠਾਕੁਰ , ਅਮ੍ਰਿਤਪਾਲ ਸਿੰਘ , ਗੁਰਦਸ਼ਨ ਸਿੰਘ, ਵੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: