ਨਗਰ ਕੌਂਸਲ ਮੀਤ ਪ੍ਰਧਾਨ ਦੀ ਚੋਣ ਤੇ ਅਕਾਲੀ ਦਲ ਦਾ ਦੂਸਰੀ ਵਾਰ ਕਬਜ਼ਾ

ਨਗਰ ਕੌਂਸਲ ਮੀਤ ਪ੍ਰਧਾਨ ਦੀ ਚੋਣ ਤੇ ਅਕਾਲੀ ਦਲ ਦਾ ਦੂਸਰੀ ਵਾਰ ਕਬਜ਼ਾ
ਭਾਜਪਾ ਆਗੂ ਵਲੋ ਹਲਕਾ ਵਿਧਾਇਕ ਤੇ ਧੋਖਾ ਦੇਣ ਦੇ ਲਗਾਏ ਆਰੋਪ

ਜੰਡਿਆਲਾ ਗੁਰੂ 25 ਅਕਤੂਬਰ (ਵਰਿਦਰ  ਸਿੰਘ): ਪਹਿਲਾ ਹੀ ਇਹ ਸਪਸ਼ਟ ਹੋ ਚੁਕਾ ਸੀ ਕਿ ਅਕਾਲੀ ਦਲ ਭਾਜਪਾ ਨੂੰ ਬਣਦਾ ਓਸਦਾ ਹੱਕ ਨਗਰ ਕੌਂਸਲ ਜੰਡਿਆਲਾ ਗੁਰੂ ਵਿਚ ਨਹੀ ਦੇਵੇਗੀ ! ਬੀਤੇ ਦਿਨੀ ਇਸ ਸਬੰਧੀ ਲਗਾਈ ਗਈ ਖ਼ਬਰ ਨੂੰ ਸੱਚ  ਸਾਬਿਤ ਕਰਦੇ ਹੋਏ ਅੱਜ ਨਗਰ ਕੌਂਸਲ ਜੰਡਿਆਲਾ ਗੁਰੂ ਵਿੱਚ ਚੋਣ ਅਧਿਕਾਰੀ ਐਸ ਡੀ ਐਮ ਵਨ ਦਮਨਜੀਤ ਸਿੰਘ ਮਾਨ ਨੇ ਮੀਟਿਂਗ ਕਰਵਾਈ । ਜਿਸ ਵਿੱਚ ਸੰਨੀ ਸ਼ਰਮਾ ਨੂੰ ਬਹੁਮਤ ਨਾਲ ਦੁਬਾਰਾ ਨਗਰ ਕੌਂਸਲ ਦਾ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਪਹੁੰਚੇ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ ਨੇ ਉਨਾਂ ਨੂੰ ਵਧਾਈ ਦਿੱਤੀ । ਇਸ ਤੋਂ ਇਲਾਵਾ ਸੰਨੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਸ਼ਹਿਰ ਵਾਸੀਆਂ ਦੀ ਸੇਵਾ ਲਈ 24 ਘੰਟੇ ਤੱਤਪਰ ਰਹਿਣਗੇ  । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਨਗਰ ਕੌਂਸਲ ਸ਼੍ਰੀ ਮਤੀ  ਮਮਤਾ ਰਾਣੀ , ਅਮਰਜੀਤ ਸਿੰਘ ,  ਸਾਬਕਾ ਪ੍ਰਧਾਨ ਨਗਰ ਕੌਂਸਲ ਰਵਿੰਦਰ ਪਾਲ ਕੁੱਕੂ ,ਹਰਜਿੰਦਰ ਸਿੰਘ ਬਾਮਣ ਕੌਂਸਲਰ ,ਅਵਤਾਰ ਸਿੰਘ ਕਾਲਾ ਕੌਂਸਲਰ ,ਜਸਪਾਲ ਸਿੰਘ ਬੱਬੂ ਕੌਂਸਲਰ ,ਲਵਜੀਤ ਕੌਰ ਕੌਂਸਲਰ  ,ਐਡਵੋਕੇਟ ਮਨੀ ਚੋਪੜਾ ਕੌਂਸਲਰ ,ਮਨਦੀਪ ਢੋਟ ,ਤਜਿੰਦਰ ਸਿੰਘ ਚੰਦੀ ,ਅਤੇ ਹੋਰ ਵਧਾਈ ਦੇਣ ਵਾਲੇ  ਹਾਜ਼ਿਰ ਸਨ ।

          ਓਧਰ ਦੂਸਰੇ ਪਾਸੇ ਪਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਅਮ੍ਰਿਤਸਰ ਦਿਹਾਤੀ ਭਾਜਪਾ ਆਗੂ ਹਰਚਰਨ ਸਿਂਘ ਬਰਾੜ ਕੌਂਸਲਰ ਨੇ ਅਕਾਲੀ ਵਿਧਾਇਕ ਬਲਜੀਤ ਸਿਂਘ ਜਲਾਲਉਸਮਾ ਤੇ ਧੋਖਾ ਕਰਨ ਦੇ ਦੋਸ਼ ਲਗਾਂਦੇ ਹੋਏ ਕਿਹਾ ਕਿ ਪਿਛਲੀ ਵਾਰ ਵੀ ਵਿਧਾਇਕ ਨੇ ਵਿਸ਼ਵਾਸ਼ ਦਿਤਾ ਸੀ ਕਿ ਭਾਜਪਾ ਨੂੰ ਬਣਦਾ ਹੱਕ ਦਿਤਾ ਜਾਵੇਗਾ ਪਰ ਇਸ ਵਾਰ ਵੀ ਓਹਨਾ ਨੇ ਭਾਜਪਾ ਲੀਡਰਸ਼ਿਪ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਪੈਰਾਂ ਵਿਚ ਕੁਲਹਾੜੀ ਮਾਰ ਲਈ ਹੈ ! ਓਹਨਾ ਕਿਹਾ ਕਿ ਜੰਡਿਆਲਾ ਗੁਰੂ ਵਿਚ ਹੁਣ ਅਕਾਲੀ ਹਲਕਾ ਵਿਧਾਇਕ ਦੇ ਖਿਲਾਫ ਭਾਜਪਾ ਡਟਕੇ ਖੜੇਗੀ ਅਤੇ ਆੳਣ ਵਾਲੀ ਵਿਧਾਨ ਸਭਾ ਚੋਣਾ ਵਿਚ ਵੀ ਜੰਡਿਆਲਾ ਇਲਾਕੇ ਵਿਚ ਅਕਾਲੀ ੳਮੀਦਵਾਰ ਦਾ ਵਿਰੋਧ ਕੀਤਾ ਜਾਵੇਗਾ ! ਇਥੇ ਇਹ ਦਸਣਯੋਗ ਹੈ ਮੀਤ ਪ੍ਰਧਾਨ ਬਣਾਏ ਗਏ ਸੰਨੀ ਸ਼ਰਮਾ ਦੇ ਖਿਲਾਫ ਆਪਣੀ ਹੀ ਪਤਨੀ ਨੂੰ ਸਾਜਿਸ਼ ਦੇ ਤਹਿਤ ਮਾਰਨ ਦੇ ਦੋਸ਼ਾਂ ਵਿਚ ਸ਼ੱਕ ਦੇ ਅਧੀਨ ੳਸਦੇ ਹੀ ਸਾਲੇ ਵਲੋਂ ਇਲਜ਼ਾਮ ਲਗਾਏ ਗਏ ਸਨ ਅਤੇ ਓਸ ਤੋਂ ਬਾਦ ਆਪਣੇ ਸਾਲੇ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਅਮ੍ਰਿਤਸਰ ਸਥਿਤ ੳਸਦੇ ਘਰ ਗੋਲੀਆ ਨਾਲ ਹਮਲਾ ਵੀ ਕੀਤਾ ਗਿਆ ਸੀ ਜਿਸ ਜਗਜੀਤ ਸਿਂਘ (ਸਾਲਾ ) ਵਲੋ ਥਾਣਾ ਛੇਹਰਟਾ ਵਿਚ ਰਿਪੋਰਟ ਵੀ ਦਰਜ ਕਰਵਾਈ ਗਈ ਸੀ ! ਜਿਸ ਕਰਕੇ ਭਾਜਪਾ ਆਗੂਆਂ ਨੂੰ ਪੂਰਾ ਯਕੀਨ ਸੀ ਕਿ ਇਸ ਵਾਰ ਮੀਤ ਪ੍ਰਧਾਨ ਦੀ ਚੋਣ ਵਿਚ ਓਹਨਾ ਨੂੰ ਬਣਦਾ ਹੱਕ ਜ਼ਰੂਰ ਮਿਲੇਗਾ ! ਸ਼ਹਿਰ ਵਿਚ ਇਕ ਪਾਸੇ ਜਿਥੇ ਸੰਨੀ ਸ਼ਰਮਾ ਅਤੇ ਰਵਿਦਰਪਾਲ ਕੁਕੂ ਨੂੰ ਵਧਾਈ ਦਿਤੀ ਜਾ ਰਹੀ ਸੀ ਓਥੇ ਦੱਬੀ ਜ਼ੁਬਾਨ ਵਿਚ ਇਹ ਵੀ ਚਰਚਾ ਚਲ ਰਹੀ ਸੀ ਕਿ ਕੀ ਅਕਾਲੀ ਦਲ ਨੂੰਸ਼ਹਿਰ ਵਿਚ ਹੋਰ ਕੋਈ ਵੀ ਸਾਫ ਸੁਥਰਾ ਆਗੂ ਨਹੀ ਮਿਲਿਆ ਜੋ ਇਕ ਸ਼ੱਕ ਦੇ ਅਧੀਨ “ਕਾਤਿਲ ਪਤੀ ” ਨੂੰ ਫਿਰ ਥਾਪੜਾ ਦਿਤਾ ਗਿਆ ਹੈ ?

Share Button

Leave a Reply

Your email address will not be published. Required fields are marked *

%d bloggers like this: