ਜੌੜਕੀਆਂ ਪੁਲਿਸ ਦੇ ਨਵੇਂ ਮੁਖੀ ਬਲਵਿੰਦਰ ਸਿੰਘ ਲਗਾਏ

ਜੌੜਕੀਆਂ ਪੁਲਿਸ ਦੇ ਨਵੇਂ ਮੁਖੀ ਬਲਵਿੰਦਰ ਸਿੰਘ ਲਗਾਏ
ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਖਸ਼ਿਆਂ ਨਹੀ ਜਾਵੇਗਾ:ਬਲਵਿੰਦਰ ਸਿੰਘ

20161022_114506ਗੁਰਜੀਤ ਸ਼ੀਂਹ , ਝੁਨੀਰ 22 ਅਕਤੂਬਰ: ਪੁਲਿਸ ਥਾਣਾ ਜੌੜਕੀਆਂ ਦੇ ਨਵੇਂ ਮੁੱਖ ਅਫਸਰ ਬਲਵਿੰਦਰ ਸਿੰਘ ਸਬ ਇੰਸਪੈਕਟਰ (ਐਸ ਆਈ) ਲਗਾਏ ਗਏ ਹਨ।ਜਿੰਨਾਂ ਨੇ ਬੀਤੇ ਦਿਨੀ ਆਪਣਾ ਚਾਰਜ ਸੰਭਾਲ ਕੇ ਕੰਮ ਸ਼ੁਰੂ ਕਰ ਦਿੱਤਾ ਹੈ।ਇੱਥੇ ਪਹਿਲਾਂ ਥਾਣਾ ਮੁੱਖੀ ਪਰਮਜੀਤ ਸਿੰਘ ਸਨ।ਜਿੰਨਾਂ ਨੂੰ ਤਬਦੀਲ ਕਰਕੇ ਮਾਨਸਾ ਸਿਟੀ 2 ਵਿਖੇ ਮੁੱਖ ਅਫਸਰ ਲਗਾਇਆ ਹੈ।ਪ੍ਰੈਸ ਨਾਲ ਗੱਲ ਕਰਦਿਆਂ ਥਾਣਾ ਮੁਖੀ ਨੇ ਕਿਹਾ ਕਿ ਉਹ ਪੁਲਿਸ ਥਾਣਾ ਜੌੜਕੀਆਂ ਦੇ ਹਰ ਆਮ ਅਤੇ ਖਾਸ ਵਿਅਕਤੀ ਨੂੰ ਪੁਲਿਸ ਦੇ ਕੰਮਾਂ ਕਾਰਾਂ ਚ ਇਨਸਾਫ ਦੇਣ ਲਈ ਕੋਸ਼ਿਸ਼ ਕਰਨਗੇ।ਉਹਨਾਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਉਹ ਇਸ ਧੰਦੇ ਤੋ ਹਟ ਜਾਣ ਫੜੇ ਗਏ ਕਿਸੇ ਵੀ ਵਿਅਕਤੀ ਨੂੰ ਬਖਸ਼ਿਆਂ ਨਹੀ ਜਾਵੇਗਾ।ਉਹਨਾਂ ਇਲਾਕੇ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵਕਤ ਪੁਲਿਸ ਥਾਣਾ ਜੌੜਕੀਆਂ ਵਿਖੇ ਆ ਕੇ ਆਪਣੇ ਕੰਮਾਂਕਾਰਾਂ ਲਈ ਉਹਨਾਂ ਨੂੰ ਮਿਲ ਸਕਦੇ ਹਨ।

Share Button

Leave a Reply

Your email address will not be published. Required fields are marked *

%d bloggers like this: