ਡਾ. ਵਿੰਨੀ ਮਹਾਜਨ ਨੇ ਕੀਤਾ ਮੰਡੀ ਦਾ ਦੌਰਾ

ਡਾ. ਵਿੰਨੀ ਮਹਾਜਨ ਨੇ ਕੀਤਾ ਮੰਡੀ ਦਾ ਦੌਰਾ

22-mnksgr02ਮੂਨਕ 22 ਅਕਤੂਬਰ (ਸੁਰਜੀਤ ਭੁਟਾਲ)ਪੰਜਾਬ ਦੀ ਪ੍ਰਿੰਸੀਪਲ ਸਕੱਤਰ ਡਾ.ਵਿੰਨੀ ਮਹਾਜਨ ਨੇ ਸਥਾਨਕ ਅਨਾਜ ਮੰਡੀ ਦਾ ਦੌਰਾ ਕੀਤਾ।ਇਸ ਮੌਕੇ ਉਹਨਾ ਨਾਲ ਡੀ.ਸੀ. ਸੰਗਰੂਰ ਅਰਸ਼ਦੀਪ ਸਿੰਘ ਥਿੰਦ ਵਿਸ਼ੇਸ ਤੋਰ ਤੇ ਸ਼ਾਮਿਲ ਰਹੇ। ਇਸ ਮੌਕੇ ਮੰਡੀ ਵਿੱਚ ਮੌਜੂਦ ਕਿਸਾਨਾ ਨੇ ਵਿੰਨੀ ਮਹਾਜਨ ਤੋ ਮੰਗ ਕੀਤੀ ਕਿ ਝੋਨੇ ਦੀ ਨਮੀ ਦੀ ਦਰ 17% ਤੋ 19 % ਕੀਤੀ ਜਾਵੇ ਤਾਂ ਕਿ ਮੰਡੀ ਵਿੱਚ ਝੋਨੇ ਦੀ ਤੁਲਾਈ ਜਲਦੀ ਹੋ ਸਕੇ।ਕਿਸਾਨਾ ਨੇ ਹੋਰ ਦੱਸਿਆ ਕਿ ਮਾਰਕਿਟ ਕਮੇਟੀ ਦੇ ਨਮੀ ਚੈੱਕ ਕਰਨ ਵਾਲੇ ਮੀਟਰ ਅਤੇ ਖ੍ਰੀਦ ਏਜੰਸੀਆ ਦੇ ਨਮੀ ਚੈੱਕ ਕਰਨ ਵਾਲੇ ਮੀਟਰਾ ਦੀ ਨਮੀ ਦਰ ਵੱਖ-2 ਆਉਦੀ ਹੈ ਜਿਸ ਕਾਰਣ ਕਿਸਾਨਾ ਨੂੰ ਭਾਰੀ ਪਰੇਸ਼ਾਨੀ ਦਾ ਸ਼ਾਹਮਣਾ ਕਰਨਾ ਪੈਦਾ ਹੈ।ਇਸ ਮੌਕੇ ਵਿੰਨੀ ਮਹਾਜਨ ਨੇ ਕਿਸਾਨਾ ਦੀਆ ਮੁਸ਼ਕਿਲਾ ਸੁਣੀਆ ਅਤੇ ਇਹਨਾ ਮੁਸ਼ਕਿਲਾ ਨੂੰ ਸਰਕਾਰ ਤੱਕ ਪੰਹੁਚਾ ਕੇ ਹੱਲ ਕਰਨ ਦਾ ਵਿਸ਼ਵਾਸ ਦਵਾਇਆ।ਇਸ ਮੌਕੇ ਉਹਨਾ ਕਿਹਾ ਕਿ ਮੰਡੀ ਵਿੱਚ 18% ਨਮੀ ਤੱਕ ਝੋਨੇ ਦੀ ਫਸਲ ਦੀ ਖ੍ਰੀਦ ਕੀਤੀ ਜਾ ਰਹੀ ਹੈ ਇਸ ਤੋ ਵੱਧ ਨਮੀ ਵਾਲੇ ਝੋਨੇ ਨੂੰ ਖਿਲਾਰ ਕੇ ਅਤੇ ਸੁੱਕਾ ਕੇ ਫੇਰ ਖ੍ਰੀਦ ਕਰਨਾ ਹੈ ਉਹਨਾ ਕਿਹਾ ਕਿ ਝੋਨੇ ਦੇ ਸੀਜਨ ਦੌਰਾਨ ਕਿਸੇ ਵੀ ਕਿਸਾਨ,ਆੜਤੀ ਅਤੇ ਮਜਦੂਰ ਨੂੰ ਕੋਈ ਵੀ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ।ਸਾਰੀਆ ਖ੍ਰੀਦ ਏਜੰਸੀਆ ਦੇ ਖ੍ਰੀਦ ਪ੍ਰਬੰਧ ਸਹੀ ਚੱਲ ਰਹੇ ਹਨ ਅਤੇ ਕਿਸਾਨਾ ਨੂੰ ਉਹਨਾ ਦੀ ਫਸਲ ਦਾ ਪੂਰਾ ਮੂਲ ਮਿਲੇਗਾ।
ਇਸ ਮੌਕੇ ਸਕੱਤਰ ਨਾਰਕਿਟ ਕੇਟੀ ਮੂਨਕ ਵਾਲੀਆ,ਇੰਸਪੈਕਟਰ ਮਾਰਕਫੈਡ ਰਾਜਿਵ ਕੁਮਾਰ,ਇੰਸਪੈਕਟਰ ਪਨਗਰੈਨ ਰੋਬਿਨ ਕੁਮਾਰ ਤੇ ਮਨੀਸ਼ ਕੁਮਾਰ,ਇੰਸਪੈਕਟਰ ਪੰਜਾਬ ਐਗਰੋ ਨਿਰਮਲ ਸਿੰਘ,ਆੜਤੀਏ ਐਸ਼ੋਸੀਏਸ਼ਨ ਦੇ ਸਾਬਕਾ ਪ੍ਰਧਾਨ ਕਰਮਵੀਰ ਸਿੰਗਲਾ,ਆੜਤੀਏ ਵਿਨੈ ਕੁਮਾਰ,ਪ੍ਰਸ਼ੋਤਮ ਕੁਮਾਰ ਸਿੰਗਲਾ,ਅਜੈ ਜੈਨ,ਅਸ਼ੋਕ ਕੁਮਾਰ ਸਿੰਗਲਾ,ਲੈਖ ਰਾਮ ਸਿੰਗਲਾ,ਗੁਰਚੇਤ ਸਿੰਘ ਪਾਪੜਾ ਤੋ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ,ਆੜਤੀਏ,ਸੈਲਰ ਮਾਲਕ ਅਤੇ ਮਜਦੂਰ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: