ਮਾਰਕੀਟ ਕਮੇਟੀ ਮਲੋਟ ਕਰਮਚਾਰੀਆਂ ਵੱਲੋਂ ਕਲਮ ਛੱਡੋ ਹੜਤਾਲ

ਮਾਰਕੀਟ ਕਮੇਟੀ ਮਲੋਟ ਕਰਮਚਾਰੀਆਂ ਵੱਲੋਂ ਕਲਮ ਛੱਡੋ ਹੜਤਾਲ
ਮੰਡੀ ਬੋਰਡ ਵਰਕਰਜ ਯੂਨੀਅਨ ਵੀ ਹਿਮਾਇਤ ਤੇ ਉਤਰੀ

14-22 (1)
ਮਲੋਟ, 13 ਮਈ (ਆਰਤੀ ਕਮਲ) : ਮਾਰਕਿਟ ਕਮੇਟੀ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਕਲਮ ਛੱਡੋ ਹੜਤਾਲ ਤੇ ਸਥਾਨਕ ਮਾਰਕੀਟ ਕਮੇਟੀ ਕਰਮਚਾਰੀਆਂ ਵੱਲੋਂ ਵੀ ਪੂਰਨ ਤੌਰ ਤੇ ਹੜਤਾਲ ਕਰਕੇ ਮਾਰਕੀਟ ਕਮੇਟੀ ਦਫਤਰ ਮੂਹਰੇ ਧਰਨਾ ਦਿੱਤਾ ਗਿਆ । ਇਸ ਧਰਨੇ ਦੀ ਅਗਵਾਈ ਕਰ ਰਹੇ ਯੂਨੀਅਨ ਪ੍ਰਧਾਨ ਅੰਗਰੇਜ ਸਿੰਘ ਔਲਖ ਨੇ ਦੱਸਿਆ ਕਿ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ । ਉਹਨਾਂ ਕਿਹਾ ਕਿ ਮਾਰਕੀਟ ਕਮੇਟੀ ਕਰਮਚਾਰੀ ਆਪਣੀਆਂ ਮੰਗਾਂ ਜਿਵੇਂ ਕਿ 350 ਕਰੋੜ ਰੁਪਏ ਦੇ ਜਬਰਨ ਕਰਜੇ ਦਾ ਪੱਤਰ ਵਾਪਸ ਲਿਆ ਜਾਵੇ, ਆਕਸ਼ਨ ਰਿਕਾਰਡ ਅਤੇ ਮੰਡੀ ਸੁਪਰਵਾਈਜਰ ਦੇ ਵੇਤਨ ਦੀਆਂ ਖਾਮੀਆਂ ਦੂਰ ਕਰਦੇ ਹੋਏ ਅਨਾਮਲੀ ਨੂੰ ਦੂਰ ਕਰਨਾ, ਟੈਕਨੀਕਲ ਕਰਮਚਾਰੀਆਂ ਨੂੰ 03/11/1989 ਤੋਂ 1350/2400 ਦਾ ਸਕੇਲ ਬਹਾਲ ਕਰਨਾ, ਯਾਤਰੀ ਭੱਤਾ ਮਾਰਕਫੈਡ ਦੀ ਤਰਜ ਤੇ ਪੈਟਰੌਲ ਦੇਣਾ, ਆਰ.ਡੀ.ਐਫ ਫੰਡ ਇਕੱਠੇ ਕਰਨ ਦੇ ਬਦਲੇ ਵਿਚ ਇਕ ਮਹੀਨੇ ਦੀ ਵਾਧੂ ਤਨਖਾਹ ਦੇਣਾ, ਲੇਖਾਕਾਰ ਤੋਂ ਸਕੱਤਰ ਦੀ ਪ੍ਰੋਮਸ਼ਨ ਕਰਨ ਲਈ ਤਜਰਬਾ ਤਿੰਨ ਸਾਲ ਕਰਨਾ, ਛੋਟ ਦਿੱਤੀਆਂ ਰਾਣੀਆਂ ਫਸਲਾਂ ਤੇ ਦੁਬਾਰਾ ਮਾਰਕੀਟ ਫੀਸ ਲਗਾਉਣਾ, ਨਵੇਂ ਭਰਤੀ ਕਰਮਾਚਰੀਆਂ ਦੀਆਂ ਬਦਲੀਆਂ ਦਾ ਇਕ ਮੌਕਾ ਦੇਣਾ ਅਤੇ ਨਵੇਂ ਮੁਲਾਜਮਾਂ ਦੀ ਭਰਤੀ ਕਰਨਾ ਆਦਿ ਬਾਰੇ ਸਰਕਾਰ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਕੋਈ ਸੁਣਵਾਈ ਨਹੀ ਹੋਈ । ਇਸ ਮੌਕੇ ਪ੍ਰਧਾਨ ਨਾਲ ਬਾਕੀ ਕਰਮਚਾਰੀ ਹੰਸ ਰਾਜ, ਵਿਕਾਸ ਕੁਮਾਰ, ਗੁਰਸਿਮਰਨ ਸਿੰਘ, ਅਮਨਦੀਪ ਸਿੰਘ ਅਤੇ ਪਰਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਕਰਮਚਾਰੀ ਹਾਜਰ ਸਨ ।
ਇਸ ਯੂਨੀਅਨ ਦੀ ਹਿਮਾਇਤ ਕਰਨ ਦਾ ਐਲਾਨ ਕਰਦਿਆਂ ਪੰਜਾਬ ਮੰਡੀ ਬੋਰਡ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਗੁਰਚਰਨ ਸਿੰਘ ਬੁੱਟਰ ਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ: ਦਰਸ਼ਨ ਸਿੰਘ ਛਾਬੜਾ ਨੇ ਸਾਂਝੇ ਪ੍ਰੈਸ ਬਿਆਨ ਰਾਹੀਂ ਕਰਮਚਾਰੀਆਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ ਹੈ। ਉਹਨਾਂ ਚਿਤਾਵਨੀ ਵੀ ਦਿੱਤੀ ਕਿ ਅਗਰ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਮੰਡੀ ਬੋਰਡ ਮੈਨੇਜਮੈਟ ਵੱਲੋਂ ਕੋਈ ਧਿਆਨ ਨਾ ਦਿੱਤਾ ਗਿਆ ਤਾਂ 16 ਮਈ ਨੂੰ ਸਮੁੱਚੀ ਮੰਡੀ ਬੋਰਡ ਵਰਕਰਜ ਯੂਨੀਅਨ ਪੰਜਾਬ ਮਾਰਕਿਟ ਕਮੇਟੀ ਕਰਮਚਾਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਗੇਟ ਰੈਲੀਆਂ ਵਿਚ ਸ਼ਾਮਿਲ ਹੋਵੇਗੀ ਅਤੇ ਸ਼ੰਘਰਸ਼ ਨੂੰ ਮੰਗਾਂ ਦੀ ਪੂਰਤੀ ਲਈ ਹੋਰ ਤੇਜ਼ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: