ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੇ ਦੀਵਾਲੀ ਕਾਰਡ, ਦੀਵੇ ਅਤੇ ਮੋਮਬੱਤੀ ਡੈਕੋਰੇਸ਼ਨ ਦੇ ਮੁਕਾਬਲੇ ਕਰਵਾਏ ਗਏ

ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੇ ਦੀਵਾਲੀ ਕਾਰਡ, ਦੀਵੇ ਅਤੇ ਮੋਮਬੱਤੀ ਡੈਕੋਰੇਸ਼ਨ ਦੇ ਮੁਕਾਬਲੇ ਕਰਵਾਏ ਗਏ
ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਿਆ ਭਾਗ

img_1415ਸ਼੍ਰੀ ਅਨੰਦਪੁਰ ਸਾਹਿਬ, 21 ਅਕਤੂਬਰ(ਦਵਿੰਦਰਪਾਲ ਸਿੰਘ/ਅੰਕੁਸ਼): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਫਲਤਾਪੂਰਵਕ ਚੱਲ ਰਹੇ ਭਾਈ ਨੰਦ ਲਾਲ ਪਬਲਿਕ ਸਕੂਲ਼ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਦੀਵਾਲੀ ਦੇ ਤਿਉਹਾਰ ਦੇ ਸੰਬੰਧ ਵਿਚ ਦੀਵਾਲੀ ਕਾਰਡ, ਦੀਵੇ ਅਤੇ ਮੋਮਬੱਤੀ ਡੈਕੋਰੇਸ਼ਨ ਦੇ ਅਤੇ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸਾਰੀਆਂ ਕਲਾਸਾਂ ਦੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਬਹੁਤ ਸੁੰਦਰ ਦੀਵੇ, ਮੋਮਬੱਤੀ ਸਜਾਏ ਅਤੇ ਗਰੀਟਿੰਗ ਕਾਰਡ ਵੀ ਬਣਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਜੱਜ ਦੀ ਭੁਮਿਕਾ ਮੈਡਮ ਜਸਪ੍ਰੀਤ ਕੌਰ ਅਤੇ ਸਿਮਰਦੀਪ ਕੌਰ ਨੇ ਬਾਖੂਬੀ ਨਿਭਾਈ ਇਹ ਸਾਰੀ ਐਕਟੀਵਿਟੀ ਮੈਡਮ ਦਵਿੰਦਰ ਕੌਰ ਐਕਟੀਵਿਟੀ ਇੰਚਾਰਜ ਦੀ ਦੇਖ ਰੇਖ ਵਿੱਚ ਹੋਈ। ਇਹ ਜਾਣਕਾਰੀ ਪ੍ਰਿੰਸੀਪਲ ਮੈਡਮ ਹਰਜੀਤ ਕੌਰ ਨੇ ਦਿਤੀ। ਉੇਹਨਾਂ ਬੱਚਿਆਂ ਵਿੱਚ 3 Reativity ਸਰਾਹਨਾ ਕੀਤੀ ਅਤੇ ਉਹਨਾਂ ਨੂੰ ਇਸ ਸੰਬਧੀ ਵਧਾਈ ਵੀ ਦਿੱਤੀ ਨਾਲ ਹੀ ਉਹਨਾ ਨੇ ‘ਬੰਦੀ ਛੋੜ ਦਿਵਸ’ ਦੀ ਵਧਾਈ ਵੀ ਦਿੱਤੀ ਅਤੇ ਕਿਹਾ ਕਿ Earn work ਦੀ ਭਾਵਨਾ ਨਾਲ ਕੰਮ ਕਰਨ ਅਤੇ ਸਾਦਗੀ ਵਿੱਚ ਨਿਡਰ ਰਹਿਕੇ ਗੁਰੂ ਸਾਹਿਬਾਨ ਦੇ ਅਨੁਸਾਰ ਜੀਵਨ ਜਾਚ ਅਪਣਾਉਣਾ ਪਿਆਰ ਅਤੇ ਸਾਂਝੀਵਾਲਤਾ ਨਾਲ ਰਹਿਣਾ ਚਾਹਿਦਾ ਹੈ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਦਸਿਆ ਕਿ ਅਸੀ ਵਾਤਾਵਰਣ ਦਾ ਧਿਆਨ ਰੱਖਦੇ ਹੋਏ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਹੈ। ਇਸ ਮੌਕੇ ਡੀ.ਪੀ ਸਰਬਜੀਤ ਸਿੰਘ, ਅਮਰਜੀਤ ਸਿੰਘ, ਜਗਵੰਤ ਕੌਰ, ਅਵਤਾਰ ਕੌਰ, ਪੰਕਜ ਸ਼ਰਮਾ, ਰੁਪਿੰਦਰ ਕੌਰ, ਮਨਿੰਦਰ ਕੌਰ, ਗੁਰਪ੍ਰੀਤ ਕੌਰ, ਪ੍ਰਦੀਪ ਕੌਰ, ਦਵਿੰਦਰ ਕੌਰ, ਅਲਵਿੰਦਰ ਕੌਰ, ਨਵਦੀਪ ਕੋਰ, ਨਰਿੰਦਰ ਕੌਰ, ਸਤਵਿੰਦਰ ਕੌਰ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: