ਮਾਈਟੀ ਖਾਲਸਾ ਸਕੂਲ ਦੇ ਦਲਜੀਤ ਸਿੰਘ ਨੇ ਰੰਗ ਭਰੋ ਮੁਕਾਬਲਿਆ ਵਿਚ ਪਹਿਲਾ ਸਥਾਨ ਹਾਸਲ ਕੀਤਾ

ਮਾਈਟੀ ਖਾਲਸਾ ਸਕੂਲ ਦੇ ਦਲਜੀਤ ਸਿੰਘ ਨੇ ਰੰਗ ਭਰੋ ਮੁਕਾਬਲਿਆ ਵਿਚ ਪਹਿਲਾ ਸਥਾਨ ਹਾਸਲ ਕੀਤਾ
ਮੇਨੈਜਰ ਸ.ਅਮੀਤੋਜ ਸਿੰਘ ਅਤੇ ਪ੍ਰਿੰਸੀਪਲ ਵਰਦੀਪ ਕੌਰ ਵਲੋਂ ਦਲਜੀਤ ਸਿੰਘ ਨੂੰ ਟਰੋਫੀ ਦੇ ਨਾਲ ਕੀਤਾ ਗਿਆ ਸਨਮਾਨਿਤ

painting-compitation-photoਸ਼੍ਰੀ ਅਨੰਦਪੁਰ ਸਾਹਿਬ, 21 ਅਕਤੂਬਰ(ਦਵਿੰਦਰਪਾਲ ਸਿੰਘ/ਅੰਕੁਸ਼): ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸ਼੍ਰੀ ਅਨੰਦਪੁਰ ਸਾਹਿਬ ਵਲੋ ਸਕੂਲਾ ਵਿੱਚ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ ਪੂਰਬ ਨੂੰ ਸਮਰਪਿਤ ਵੱਖ ਵੱਖ ਤਰਾ ਦੇ ਮੁਕਾਬਲੇ ਕਰਵਾਏ ਗਏ ਜਿਵੇ ਕਿ ਦਸਤਾਰ ਮੁਕਾਬਲੇ, ਭਾਸਣ ਪ੍ਰਤੀਯੋਗਤਾ, ਸੁੱਧ ਗੁਰਬਾਣੀ ਕੰਠ, ਰੰਗ ਭਰੋ ਮੁਕਾਬਲੇ ਆਦਿ। ਜਿਸ ਵਿੱਚ 13 ਸਕੂਲਾ ਦੇ 100 ਬੱਚਿਆ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿਚੋਂ ਰੰਗ ਭਰੋ ਮੁਕਾਬਲੇ ਵਿੱਚ 10 ਬੱਚਿਆ ਨੇ ਹਿੱਸਾ ਲਿਆ ਜਿਸ ਵਿੱਚ ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਦੇ ਦਲਜੀਤ ਸਿੰਘ ਜਮਾਤ ਦੂਜੀ ਦੇ ਨੇ ਪਹਿਲਾ ਸਥਾਨ ਹਾਸਿਲ ਕਰ ਕੇ ਸਕੂਲ ਦਾ ਅਤੇ ਅਪਣਿਆ ਮਾਪਿਆ ਦਾ ਨਾਮ ਰੋਸ਼ਨ ਕੀਤਾ। ਇਸ ਮੋਕੇ ਤੇ ਸ.ਸਵਰਨ ਸਿੰਘ, ਸ ਮਨਦੀਪ ਸਿੰਘ ਖੇਤਰੀ ਨਿਗਰਾਨ, ਸ.ਹਰਮਹਿੰਦਰ ਸਿੰਘ ਜੋਨਲ ਸਕੱਤਰ ਹਾਜਿਰ ਸਨ। ਇਸ ਮੋਕੇ ਤੇ ਮੇਨੈਜਰ ਸ.ਅਮੀਤੋਜ ਸਿੰਘ ਅਤੇ ਪ੍ਰਿੰਸੀਪਲ ਵਰਦੀਪ ਕੌਰ ਨੇ ਦਲਜੀਤ ਸਿੰਘ ਨੂੰ ਟਰੋਫੀ ਦੇ ਨਾਲ ਸਨਮਾਨਿਤ ਕੀਤਾ ਅਤੇ ਮਾਪਿਆ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸੇ ਤਰਾ ਇਹ ਬੱਚੇ ਬੁਲੰਦੀਆ ਨੂੰ ਛੁਹਣ ਅਤੇ ਸਕੂਲ ਦਾ ਨਾਮ ਰੋਸ਼ਨ ਕਰਦੇ ਰਹਿਣ।

Share Button

Leave a Reply

Your email address will not be published. Required fields are marked *

%d bloggers like this: