ਟੁੱਟ ਗਈਆ ਸਾਂਝਾਂ, ਵਿਸਰ ਗਏ ਰਿਸ਼ਤੇ!

ਟੁੱਟ ਗਈਆ ਸਾਂਝਾਂ, ਵਿਸਰ ਗਏ ਰਿਸ਼ਤੇ!

89d92e302824b50e42b8ea9a5dfd9303_large ਕੋਈ ਸਮਾਂ ਹੁੰਦਾ ਸੀ ਪੰਜਾਬ ਪਿੰਡਾਂ ਵਿੱਚ ਵੱਸਦਾ ਹੁੰਦਾ ਸੀ। ਵੱਡੇ ਟੱਬਰ ਪਿੰਡ ਦਾ ਮਾਣ ਸਮਝੇ ਜਾਂਦੇ ਸਨ ‘ਤੇ ਟੱਬਰਾਂ ਦਾ ਪਿਆਰ ਇਤਫਾਕ ਸਹੁੰ ਖਾਣ ਲਈ ਇੱਕ ਮਿਸਾਲ ਹੋਇਆ ਕਰਦਾ ਸੀ। ਲੋਕ ਆਪਣੇ ਧੀਆਂ ਦੇ ਸਾਕ ਟੱਬਰ ‘ਤੇ ਖਾਨਦਾਨ ਦੇਖ ਕੇ ਕਰਿਆ ਕਰਦੇ ਸਨ। ਸਾਂਝੇ ਟੱਬਰਾਂ ਵਿੱਚ ਲੋਕ ਆਪਣੀ ਰਿਸ਼ਤੇਦਾਰੀ ਬਣਾ ਕੇ ਆਪਣੇ ਆਪ ਨੂੰ ਸੁਰਖਰੂ ‘ਤੇ ਖੁਸ਼ ਕਿਸਮਤ ਸਮਝਦੇ ਸਨ।
ਸਮਾਂ ਬਦਲਿਆ ਹਾਲਾਤ ਬਦਲੇ ‘ਤੇ ਪਿੰਡ ਸ਼ਹਿਰਾਂ ਵਰਗੇ ਹੋ ਗਏ ਪਿੰਡਾਂ ਵਿੱਚ ਵੱਸਣ ਵਾਲੇ ਲੋਕ ਵੀ ਜਰੂਰਤ ਤੋਂ ਜ਼ਿਆਦਾ ਸੋਚਣ ਲੱਗ ਪਏ। ਸਾਂਝੇ ਰੋਟੀ ਟੁੱਕ ਦੇ ਸਾਂਝੇ ਚੁੱਲੇ ਲੋਕਾਂ ਦੇ ਮਨਾਂ ‘ਤੇ ਬੋਝ ਲੱਗਣ ਲੱਗ ਪਏ।
ਇਸੇ ਦੌੜ ਵਿੱਚ ਆਪੋ ਆਪਣੇ ਹਿੱਸੇ ਪਾਏ ਜਾਣ ਲੱਗੇ। ਘਰਾਂ ਵਿੱਚ ਦੀਵਾਰਾਂ ਹੋਣ ਲੱਗ ਪਈਆਂ ‘ਤੇ ਮਨਾਂ ਵਿੱਚ ਦੀਵਾਰਾਂ ਉਸ ਤੋਂ ਵੀ ਉਪਰ ਉਸਰਨ ਲੱਗ ਪਈਆਂ, ਸਾਂਝੇ ਰੋਟੀ ਟੁੱਕ ‘ਤੇ ਚੁੱਲੇ ਬਾਬੇ ਆਦਮ ਦੀਆਂ ਕਥਾ ਕਹਾਣੀਆਂ ਵਾਂਗ ਅਲੋਪ ਹੋ ਗਏ।
ਲੋਕ ਖੇਤਾਂ ਦੀਆਂ ਵੱਟਾਂ ਤੋਂ ਨਿਕਲ ਕੇ ਸ਼ਹਿਰਾਂ ਦੀਆ ਤੰਗ ਗਲੀਆਂ ਵਿੱਚ ਧੂੰਆ ਛੱਡਦੀਆਂ ਫੈਕਟਰੀਆਂ ਵੱਲ ਵਹੀਰਾਂ ਘੱਤਣ ਲੱਗ ਪਏ। ਕੁਝ ਕੁ ਆਪਣਾ ਘਰ ਘਾਟ ਵੇਚ ਕੇ ਜਾਂ ਗਹਿਣੇ ਧਰਕੇ ਜਹਾਜੇ ਚੜ ਆਏ ਵਿਦੇਸ਼ੀ ਧਰਤੀ ‘ਤੇ ਅਤੇ ਫਿਰ ਉੱਥੇ ਦੇ ਹੀ ਹੋ ਕੇ ਰਹਿ ਗਏ, ਇੱਧਰ ਗੋਰਿਆਂ ਦੇ ਰਹਿਣ ਸਹਿਣ ‘ਤੇ ਖਾਣ ਪੀਣ ਦੇ ਢੰਗ ਤਰੀਕੇ ਬਦਲ ਗਏ ਹਨ, ਪਰ ਸੋਚ ਹਾਲੇ ਵੀ ਉੱਥੇ ਹੀ ਖੜੀ ਹੈ। ਮੇਰੇ ਅੰਕਲ ਗੁਰਦੇਵ ਸਿੰਘ ਜੀ ਆਖਦੇ ਹੁੰਦੇ ਸਨ ਕਿ ਪੁੱਤਰਾ ਰੋਟੀ ਆਪਣੇ ਮੂੰਹ ਨੂੰ ਹੀ ਜਾਂਦੀ ਹੈ। ਹੁਣ ਉਹ ਗੱਲ ਬੜੀ ਰੜਕਦੀ ਹੈ, ਸੱਚਮੁੱਚ ਰੋਟੀ ਆਪਣੇ ਮੂੰਹ ਵੱਲ ਨੂੰ ਹੀ ਜਾਂਦੀ ਹੈ।joint-family-photos-39
ਲੋਕ ਆਰਥਿਕ ਤੌਰ ‘ਤੇ ਭਾਵੇਂ ਪਹਿਲਾਂ ਨਾਲੋਂ ਜ਼ਿਆਦਾ ਖੁਸ਼ ਹਨ। ਪਰ ਮਾਨਸਿਕ ਤੌਰ ‘ਤੇ ਅਤਿਅੰਤ ਦੁਖੀ ਹਨ। ਹੁਣ ‘ਤੇ ਨੀਂਦ ਵੀ ਨੀਂਦ ਦੀਆ ਗੋਲੀਆਂ ਖਾ ਕੇ ਹੀ ਆਉਂਦੀ ਹੈ। ਅਸੀਂ ਇੱਕ ਅੰਨੀ ਦੋੜ ਦੇ ਘੋੜੇ ਬਣ ਕੇ ਸਰਪਟ ਦੌੜਦੇ ਹੀ ਜਾ ਰਹੇ ਹਾਂ। ਪਰ ਇਸ ਦੌੜ ਵਿੱਚ ਸਾਡੇ ਰਿਸ਼ਤੇ ਨਾਤੇ ਪਿਆਰ ਸਭ ਕੇਵਲ ਤਿੜਕਦੇ ਹੀ ਨਹੀਂ ਬਲਕਿ ਟੁੱਟਦੇ ‘ਤੇ ਮੁੱਕਦੇ ਵੀ ਜਾ ਰਹੇ ਹਨ।
ਅੱਜ ਅਸੀਂ ਵਿਦੇਸ਼ਾਂ ਦੀ ਧਰਤੀ ‘ਤੇ ਰਹਿੰਦਿਆਂ ਵੇਖ ਵੀ ਰਹੇ ਹਾਂ ਹੰਢਾ ਵੀ ਰਹੇ ਹਾਂ ਕਿ ਇਹਨਾਂ ਰਿਸ਼ਤਿਆਂ ਦੀ ਅਹਿਮੀਅਤ ਸਾਡੇ ਦਿਲਾਂ ਵਿੱਚ ‘ਤੇ ਸਾਡੀ ਜ਼ਿੰਦਗੀ ਵਿੱਚੋਂ ਮੁਨਫੀ ਹੁੰਦੀ ਜਾ ਰਹੀ ਹੈ, ਅੱਜ ਪੰਜਾਬ ਤੋਂ ਆਈਆਂ ਸੱਸਾਂ ਨੂੰਹਾਂ ਹੱਥੋਂ ਦੁਖੀ ਹੋ ਕਿ ਵਾਪਸ ਪੰਜਾਬ ਪਰਤਣਾ ਚਾਹੁੰਦੀਆ ਹਨ ਇਸ ਕਸੂਰ ਭਾਵੇਂ ਕਿਸੇ ਦਾ ਵੀ ਹੋਵੇ ਪਰ ਇਹ ਕਹਾਣੀ ਘਰ-ਘਰ ਦੀ ਬਣੀ ਹੋਈ ਹੈ। ਪੰਜਾਬ ਤੋਂ ਆਏ ਲੜਕੇ ਦੇ ਮਾਪਿਆਂ ਨੂੰ ਅਡਜ਼ਸਟ ਮਤਲਬ ਬਾਹਰਲੇ ਤੌਰ ਤਰੀਕੇ ਰਹਿਣ ਸਹਿਣ ਸਿੱਖਣ ਨੂੰ ਜਦੋਂ ਤੱਕ ਸਮਾਂ ਲੱਗਦਾ ਹੈ ਉਦੋਂ ਤੱਕ ਘਰ ਦਾ ਮਾਹੌਲ ਬਹੁਤ ਵਿਗੜ ਚੁੱਕਿਆ ਹੁੰਦਾ ਹੈ। ਮੈਂ ਅਕਸਰ ਕਿਹਾ ਕਰਦਾ ਕਿ ਜੇ ਹਰ ਘਰ ਵਿੱਚ ਧੀ ਜੰਮ ਪਵੇ ਤਾਂ ਬਿਰਧ ਆਸ਼ਰਮਾਂ ਦੀ ਸ਼ਾਇਦ ਲੋੜ ਹੀ ਨਾ ਪਵੇ ਕਿਉਂਕਿ ਨੂੰਹਾਂ ਆਪਣੇ ਮਾਪਿਆਂ ਨਾਲ ‘ਤੇ ਕਿਸੇ ਵੀ ਹਾਲਾਤ ਵਿਚ ਅਡਜਸਟ ਕਰ ਲੈਂਦੀਆਂ ਨੇ ਪਰ ਬਾਹਰਲੇ ਮੁਲਕਾਂ ਵਿਚ ਪੰਜਾਬ ਤੋਂ ਆਏ ਸਹੁਰਿਆਂ ਨਾਲ ਰਹਿਣ ਵਿੱਚ ਘੁਟਣ ਮਹਿਸੂਸ ਕਰਦੀਆ ਨੇ।
ਪੁੱਤ ਕਪੁੱਤ ਹੋ ਗਏ ਨੇ, ਮਤਰੇਈਆਂ ਤੋਂ ਰਾਜ ਕਰਾਉਂਦੇ ਨੇ, ਜਿਉਂਦਿਆਂ ਨੂੰ ਘਰੋਂ ਕੱਢ ਕੇ ਮਰਿਆਂ ਦੇ ਸ਼ਰਾਧ ਕਰਾਉਂਦੇ ਨੇ।
ਸੋ ਪੰਜਾਬ ਤੋ ਵਿਆਹ ਕਰਵਾ ਕੇ ਆਏ ਮੁੰਡੇ ਕੁੜੀਆਂ ਆਪਣੇ ਸਭ ਚਾਵਾਂ ਨੂੰ ਇਹਨਾਂ ਉੱਚੀਆਂ ਇਮਾਰਤ ਵਾਂਲੇ ਸ਼ਹਿਰਾਂ ਵਿੱਚ ਦਫਨ ਕਰਕੇ ਬੇਵੱਸ ਹੋ ਕੇ ਬੈਠ ਜਾਂਦੇ ਹਨ ‘ਤੇ ਇਸ ਮਸ਼ੀਨੀ ਦੌੜ ਵਾਲੇ ਮੁਲਕਾਂ ਵਿੱਚ ਉਸ ਮੋਟਰ ਦੇ ਪਟੇ ਦੀ ਤਰਾਂ ਚਲਦੇ ਨੇ, ਜਿਸਨੇ ਹਮੇਸ਼ਾ ਅੱਗੇ ਹੀ ਚੱਲਣਾ ਹੈ ਪਿੱਛੇ ਮੁੜ ਨਹੀਂ ਦੇਖਣਾ ਬਸ ਇੱਥੇ ਆਪਣੇ ਖਰਚੇ ਪੂਰੇ ਕਰਦੇ ਕਰਦੇ ਆਪ ਪੂਰੇ ਹੋ ਜਾਂਦੇ ਨੇ।
ਚਲੋਂ ਵਾਪਸ ਮੁੜਦੇ ਹਾਂ, ਅੱਜ ਇਸ ਸੋਸ਼ਲ ਮੀਡੀਆ ਦੀ ਦੋੜ ਵਿੱਚ ਨੌਜਵਾਨ ਪੀੜੀ ਦਾਦਾ-ਦਾਦੀ, ਨਾਨਾ- ਨਾਨੀ, ਭੂਆ-ਫੁੱਫੜ, ਮਾਮਾ- ਮਾਮੀ, ਮਾਸੜ-ਮਾਸੀਆਂ ਚਾਚੇ ਤਾਏ ਤਾਈਆਂ ਸਭ ਰਿਸ਼ਤੇ ਨਾਤੇ ਵਿਸਾਰ ਕੇ ਫੇਸਬੁੱਕ ਫਰੈਂਡ ਬਣਾਈ ‘ਤੇ ਵੱਟਸਐਪ ਗਰੁੱਪ ਬਣਾਈ ਬੈਠੇ ਹਨ। ਘਰ ਵਿੱਚ ਹੁੰਦੇ ਹੋਏ ਵੀ ਉਹ ਗੈਰ ਹਾਜ਼ਰ ਹੁੰਦੇ ਹਨ। ਸਾਡੇ ਬੱਚੇ ਸਾਡੇ ਕੋਲ ਹੁੰਦੇ ਹੋਏ ਵੀ ਸਾਡੇ ਕੋਲ ਨਹੀਂ, ਇਹ ਸਾਡੀ ਤਰੱਕੀ ਦਾ ਆਲਮ ਹੈ ਜਾਂ ਅਸੀਂ ਨਿਘਾਰ ਵੱਲ ਜਾ ਰਹੇ ਹਾਂ ਕਿਉਂਕਿ:

ਵਿੱਚ ਪ੍ਰਦੇਸਾਂ ਆ ਕੇ ਆਪਣਾ,
ਮੂਲ ਵਿਆਜ਼, ਗੁਆ ਬੈਠੇ,
ਡਾਲਰ ਪੌਂਡ ਕਮਾ ਲਏ ਆਪਾਂ,
ਹਰ ਪੱਖੋਂ ਔਲਾਦ ਗੁਆ ਬੈਠੇ।

ਅੱਜ ਲੋੜ ਹੈ ਸਾਨੂੰ ਸਵੈ ਪੜਚੋਲ ਕਰਨ ਦੀ ਕਿ ਅਸੀਂ ਤਰੱਕੀ ਕੀਤੀ ਜਾਂ ਕਿ ਆਪਣੇ ਵਿਰਸੇ ਅਤੇ ਸਮਾਜਿਕ ਸਾਂਝਾਂ ਤੋਂ ਕਿਨਾਰਾ ਕੀਤਾ ਹੈ?

image1

Share Button

Leave a Reply

Your email address will not be published. Required fields are marked *

%d bloggers like this: