ਸੜਕ ਹਾਦਸ਼ੇ ਵਿੱਚ ਚਾਰ ਜਣੇ ਗੰਭੀਰ ਜਖ਼ਮੀ

ਸੜਕ ਹਾਦਸ਼ੇ ਵਿੱਚ ਚਾਰ ਜਣੇ ਗੰਭੀਰ ਜਖ਼ਮੀ
ਸੜਕ ਦੇ ਵਿਚਾਲੇ ਪਏ ਟੋਏ ਕਾਰਨ ਵਾਪਰਿਆ ਹਾਦਸ਼ਾ

picture2ਬਨੂੜ, 18 ਅਕਤੂਬਰ (ਰਣਜੀਤ ਸਿੰਘ ਰਾਣਾ): ਬਨੂੜ-ਅੰਬਾਲਾ ਮਾਰਗ ਉੱਤੇ ਪਿੰਡ ਬੁਟਾ ਸਿੰਘ ਵਾਲਾ ਟੀ-ਪੁਆਇੰਟ ਦੇ ਨੇੜੇ ਮੁੱਖ ਮਾਰਗ ਉੱਤੇ ਪਏ ਖੱਡੇ ਵਿੱਚ ਬੁੜਕਦੀ ਹੋਈ ਇੱਕ ਕਾਰ ਖਤਾਨਾ ਵਿੱਚ ਜਾ ਡਿੱਗੀ। ਜਿਸ ਕਾਰਨ ਕਾਰ ਵਿੱਚ ਸਵਾਰ ਤਿੰਨ ਨੌਜਵਾਨ ਲੜਕੇ ਤੇ ਇੱਕ ਲੜਕੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਿਨਾਂ ਨੂੰ ਰਾਹਗੀਰਾ ਨੇ ਕਾਰ ਵਿੱਚੋ ਕੱਢ ਕੇ ਸਥਾਨਕ ਸਿਵਲ ਹਸਪਤਾਲ ਲਿਆਂਦਾ। ਜਿਥੇ ਗੰਭੀਰ ਹਾਲਤ ਨੂੰ ਵੇਖ ਦਿਆਂ ਡਾਕਟਰਾਂ ਨੇ ਜਨਰਲ ਹਸਪਤਾਲ ਸੈਕਟਰ-32 ਚੰਡੀਗੜ ਲਈ ਰੈਫਰ ਕਰ ਦਿੱਤਾ।
ਜਾਣਕਾਰੀ ਅਨੁਸਾਰ ਦੁਪਿਹਰ ਕਰੀਬ 2.30 ਵਜੇ ਦੇ ਕਰੀਬ ਅੰਬਾਲੇ ਤੋਂ ਬਨੂੜ ਵੱਲ ਆਉਦੀ ਆਰਜੀ ਨੰਬਰ ਵਾਲੀ ਨਵੀ ਨਕੋਰ ਆਈ-20 ਕਾਰ ਨੰ: ਐਚਆਰ 99ਵਾਈਐਨ (ਟੀਪੀ)9127 ਸੜਕ ਵਿਚਕਾਰ ਪਏ ਖੱਡੇ ਵਿੱਚ ਬੁੜਕ ਗਈ। ਭਾਂਵੇ ਕਾਰ ਚਾਲਕ ਨੇ ਬਰੇਕ ਲਾਉਣ ਦੀ ਕੋਸ਼ਿਸ ਕੀਤੀ, ਪਰ ਕਾਰ ਪਲਟਦੀ ਦੀ ਹੋਈ ਖਤਾਨਾ ਵਿੱਚ ਖੜੇ ਦਰੱਖਤ ਨਾਲ ਜਾ ਵੱਜੀ। ਜਿਸ ਕਾਰਨ ਕਾਰ ਬੁਰੀ ਤਰਾਂ ਚਕਨਾਚੂਰ ਹੋ ਗਈ ਤੇ ਕਾਰ ਸਵਾਰ ਕਾਰ ਦੇ ਵਿੱਚ ਹੀ ਫਸ ਗਏ ਤੇ ਚੀਕ ਚਿਹਾੜਾ ਪੈ ਗਿਆ। ਜਖ਼ਮੀਆ ਨੂੰ ਰਾਹਗੀਰਾਂ ਨੇ ਬਹੁਤ ਮੁਸੱਕਤ ਨਾਲ ਬਾਹਰ ਕੱਢਿਆ ਤੇ ਹਸਪਤਾਲ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਚਾਰੇ ਜਣਿਆਂ ਨੂੰ ਚੰਡੀਗੜ ਰੈਫਰ ਕਰ ਦਿੱਤਾ। ਜਖ਼ਮੀਆ ਦੀ ਪਛਾਣ ਜਸਕਾਰਨ ਸਿੰਘ, ਪਾਲਿਕਾ, ਗੁਰਸੇਵਕ ਸਿੰਘ ਤੇ ਭੁਪਿੰਦਰ ਸਿੰਘ ਵਾਸੀਅਨ ਕਰਨਾਲ (ਹਰਿਆਣਾ) ਵੱਜ਼ੋਂ ਹੋਈ ਹੈ। ਇਨਾਂ ਵਿੱਚ ਜਸਕਾਰਨ ਤੇ ਪਾਲਿਕਾ ਦੀ ਹਾਲਤ ਅਤਿ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਕਾਰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ।
ਲੋਕ ਨਿਰਮਾਣ ਵਿਭਾਗ ਕਿਸੇ ਕੀਮਤੀ ਜਾਨ ਦੀ ਉਡੀਕ ਵਿੱਚ
ਮੁੱਖ ਮਾਰਗ ਉੱਤੇ ਲੰਮੇ ਸਮੇਂ ਤੋਂ ਵੱਡਾ ਟੋਆ ਪੈ ਚੁੱਕਾ ਹੈ। ਜਿਸ ਵਿੱਚ ਅਕਸਰ ਤੇਜ ਰਫਤਾਰ ਗੱਡੀਆ ਹਦਸ਼ਿਆਂ ਦਾ ਸ਼ਿਕਾਰ ਹੋ ਰਹੀਆ ਹਨ। ਪਿੰਡ ਖਾਸਪੁਰ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਟੋਏ ਕਾਰਨ ਰੋਜ਼ਾਨਾ ਹਦਸ਼ੇ ਵਾਪਰ ਰਹੇ ਹਨ ਅਤੇ ਲੋਕ ਵੱਡਾ ਜਾਨੀ ਤੇ ਮਾਲੀ ਨੁਕਸ਼ਾਨ ਚਲ ਰਹੇ ਹਨ। ਉਨਾਂ ਦੱਸਿਆ ਕਿ ਸੜਕ ਦੀ ਦੇਖਰੇਖ ਕਰਨ ਵਾਲੇ ਰੋਜ਼ਾਨਾ ਇਸ ਟੋਏ ਨੂੰ ਵੇਖ ਦੇ ਹਨ, ਪਰ ਇਸ ਦੀ ਰਿਪੇਅਰ ਨਹੀ ਕੀਤੀ ਜਾ ਰਹੀ। ਜਿਸ ਕਾਰਨ ਲੋਕਾ ਵਿੱਚ ਭਾਰੀ ਰੋਸ ਹੈ।

Share Button

Leave a Reply

Your email address will not be published. Required fields are marked *

%d bloggers like this: