ਕਾਕਾ ਅਮਨਦੀਪ ਸਿੰਘ ਮੱਟੂਦੀ ਯਾਦ ਵਿੱਚ 6ਵਾਂ ਖੂਨਦਾਨ ਕੈਪ ਲਗਾਇਆਂ

ਕਾਕਾ ਅਮਨਦੀਪ ਸਿੰਘ ਮੱਟੂਦੀ ਯਾਦ ਵਿੱਚ 6ਵਾਂ ਖੂਨਦਾਨ ਕੈਪ ਲਗਾਇਆਂ
50 ਯੂਨਿਟ ਖੂਨ ਦਾਨੀਆਂ ਵਲੋ ਦਾਨ ਕੀਤਾ ਗਿਆਂ

03ਗੜ੍ਹਸ਼ੰਕਰ 18 ਅਕਤੂਬਰ (ਅਸ਼ਵਨੀ ਸ਼ਰਮਾ) ਅੱਜ ਸ਼ਹੀਦੇ-ਏ-ਆਜਮ ਸ.ਭਗਤ ਸਿੰਘ ਸਮਾਰਕ ਮੇਨ ਬੱਸ ਅੱਡਾ ਗੜ੍ਹਸ਼ੰਕਰ ਵਿਖੇ ਕਾਕਾ ਅਮਨਦੀਪ ਸਿੰਘ ਮੱਟੂ ਦੀ ਯਾਦ ਵਿੱਚ ਅਮਨਦੀਪ ਸਿੰਘ ਮੱਟੂ ਮੈਮੋਰੀਅਲ ਚੈਰੀਟੇਬਲ ਟਰੱਸਟ ਤੇ ਜਨਵਾਦੀ ਨੌਜਵਾਨ ਸਭਾ ਵਲੋ 6ਵਾਂ ਖੂਨਦਾਨ ਕੈਪ ਲਗਾਇਆਂ ਗਿਆਂ। ਜਿਸ ਵਿੱਚ 50 ਯੂਨਿਟ ਖੂਨ ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਟੀਮ ਇੱਕਤਰ ਕੀਤਾ ਗਿਆਂ। ਕੈਪ ਦਾ ਉਦਘਾਟਨ ਨਗਰ ਕੌਸ਼ਲ ਗੜ੍ਹਸ਼ੰਕਰ ਦੇ ਪ੍ਰਧਾਨ ਰਜਿੰਦਰ ਸਿੰਘ ਸੂਕਾ ਅਤੇ ਐਸ.ਐਮ.ਉ ਗੜ੍ਹਸ਼ੰਕਰ ਡਾਂ.ਟੇਕ ਰਾਜ ਭਾਟੀਆਂ ਵਲੋ ਸਾਝੇ ਤੌਰ ਤੇ ਕੀਤਾ ਗਿਆਂ। ਇਸ ਮੌਕੇ ਟਰੱਸਟ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਤੇ ਸਕੱਤਰ ਕੁਲਵਿੰਦਰ ਸੰਘਾਂ ਨੇ ਪਹੁੰਚਿਆਂ ਸਖਸੀਅਤਾ ਨੂੰ ਜੀ ਆਇਆਂ ਕਿਹਾ ਅਤੇ ਪਿਛਲੇ ਸਮੇ ਤੋ ਟਰੱਸਟ ਵਲੋ ਵੱਖ-ਵੱਖ ਖੇਤਰਾਂ ਕੀਤੀਆਂ ਪ੍ਰਾਪਤੀਆਂ ਵਾਰੇ ਚਾਨਣਾ ਪਾਇਆਂ। ਇਸ ਮੌਕੇ ਖੂਨਦਾਨੀਆਂ ਨੂੰ ਸੰਬੋਧਨ ਕਰਦਿਆ ਰਜਿੰਦਰ ਸਿੰਘ ਸੂਕਾਂ ਤੇ ਡਾਂ ਟੇਕਰਾਜ ਭਾਟੀਆਂ ਨੇ ਕਿਹਾ ਕਿ ਖੂਨਦਾਨ ਕਰਕੇ ਅਸੀ ਅਣਮੁੱਲੀਆਂ ਜਾਨਾਂ ਨੂੰ ਬਚਾਅ ਸਕਦੇ ਹਾਂ। ਉਹਨਾ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਸਾਡੇ ਸਰੀਰ ਤੇ ਕੋਈ ਫਰਕ ਨਹੀ ਪੈਦਾ ਅਤੇ ਦਾਨ ਕੀਤਾ ਖੂਨ ਥੋੜੇ ਦਿਨਾ ਵਿੱਚ ਹੀ ਪੂਰਾਂ ਹੋ ਜਾਦਾ ਹੈ। ਇਸ ਲਈ ਸਾਨੂੰ ਆਪ ਖੂਨਦਾਨ ਕਰਨ ਦੇ ਨਾਲ-ਨਾਲ ਹੋਰ ਨੌਜਵਾਨਾ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨਾਂ ਚਾਹੀਦਾ ਹੈ।
ਇਸ ਕੈਪ ਵਿੱਚ ਮਨਪ੍ਰੀਤ ਸਿੰਘ ਰੋਕੀ ਵਾਸੀ ਮੋਰਿਲਾ ਵਾਹਿਦਪੁਰ ਨੇ 36ਵੀ ਵਾਰ ਖੂਨਦਾਨ ਕੀਤਾ। ਕੈਪ ਦੌਰਾਨ ਡਾ.ਤਰਸੇਮ ਸਿੰਘ, ਸੁਭਾਸ਼ ਮੱਟੂ, ਡਾ.ਸੁਰੇਸ਼ ਵਿਜ, ਉਕਾਰ ਸਿੰਘ ਚਾਹਲਪੁਰੀ, ਕਾ ਰਾਮ ਸਿੰਘ ਨੂਰਪੁਰੀ, ਕਾ ਮਹਾਂ ਸਿੰਘ ਰੌੜੀ, ਸੁਨੀਲ ਕੁਮਾਰ ਖੰਨਾ, ਤਰਸੇਮ ਸਿੰਘ ਜਸੋਵਾਲ, ਅਜਿੰਦਰ ਸਿੰਘ ਬੇਦੀ, ਕਾਂ ਹਰਭਜਨ ਸਿੰਘ ਅਟਵਾਲ, ਡਾਂ ਹਰਵਿੰਦਰ ਸਿੰਘ ਬਾਠ, ਬਲਵੀਰ ਸਿੰਘ ਬੈਸ, ਮਨਜੀਤ ਸਿੰਘ ਲਾਲੀ, ਦਿਲਬਾਗ ਮਹਿਮੂਦ, ਜੈ ਸਿੰਘ ਰੌੜੀ, ਪਰਮਜੀਤ ਸਿੰਘ ਬਾਰਾਪੁਰ, ਡਾਂ ਸੋਨੀ ਬੋੜਾ, ਸ਼ਸ਼ੀ ਖੰਨਾ, ਪ੍ਰਿੰਸ਼ੀਪਲ ਸੁਰਜੀਤ ਸਿੰਘ ਰੰਧਾਵਾਂ, ਪ੍ਰੋ.ਸੰਧੂ ਵਰਿਆਣਵੀ, ਡਿੰਪਲ ਪ੍ਰਧਾਨ ਰੋਟਰੀ ਕੱਲਬ, ਰਣਜੀਤ ਸਿੰਘ ਖੱਖ, ਮੈਡਮ ਸੁਰਿੰਦਰ ਕੌਰ ਬੈਸ, ਰਣਜੀਤ ਬੈਸ ਜੈਲਦਾਰ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਐਡਵੋਕੇਟ ਹਰਪ੍ਰੀਤ ਸਿੰਘ, ਸਰਪੰਚ ਪ੍ਰੇਮ ਰਾਣਾ, ਬਲਵੀਰ ਜੱਸੀ, ਰਾਜਵਿੰਦਰ ਗਿੱਲ, ਜੋਗਿੰਦਰ ਥਾਦੀ, ਤਲਵਿੰਦਰ ਸਿੰਘ ਹੀਰ, ਕਾ.ਨਿਰਮਲ ਸਿੰਘ ਘੂੰਮਣਕਸ਼ਮੀਰ ਸਿੰਘ, ਜਸਵੌਤ ਸਿੰਘ ਪਟਵਾਰੀ, ਚੌ.ਸਰਬਜੀਤ ਸਿੰਘ, ਰੇਸ਼ਮ ਪੋਸੀ, ਜਰਨੈਲ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: