ਤਪਦੀ ਧੁੱਪ ’ਚ 30-35 ਕਿਲੋ ਸਬਜ਼ੀ ਸਿਰ ’ਤੇ ਰੱਖ ਕਿ 85 ਸਾਲਾ ‘ਨੇਕ ਸਿੰਘ’ ਕਰਦਾ ਹੈ ਗੁਜ਼ਾਰਾ

ਤਪਦੀ ਧੁੱਪ ’ਚ 30-35 ਕਿਲੋ ਸਬਜ਼ੀ ਸਿਰ ’ਤੇ ਰੱਖ ਕਿ 85 ਸਾਲਾ ‘ਨੇਕ ਸਿੰਘ’ ਕਰਦਾ ਹੈ ਗੁਜ਼ਾਰਾ
-ਅੱਜ ਦੇ ਨੌਜਵਾਨਾਂ ਨੂੰ ਵੀ ਪਾਉਂਦਾ ਹੈ ਮਾਤ-

photoਦੋਸਤੋ ਗਰੀਬੀ ਵੀ ਕਿਆ ਅਜੀਬ ਚੀਜ਼ ਹੈ ਕਿ ਇਨਸਾਨ ਨੂੰ ਕੈਸੇ-ਕੈਸੇ ਦਿਨ ਵਿਖਾ ਦਿੰਦੀ ਹੈ ਕਈ ਵਾਰ ਤਾਂ ਜ਼ਿੰਦਗੀ ਤੋਂ ਤੰਗ ਆ ਕਿ ਇਨਸਾਨ ਕਹਿ ਹੀ ਦਿੰਦਾ ਹੈ ਕਿ ਜੇ ਆਹ ਪਾਪੀ ਪੇਟ ਦਾ ਸਵਾਲ ਨਾ ਹੁੰਦਾ ਤਾਂ ਚੰਗਾ ਸੀ ਨਾ ਕੋਈ ਕਮਾਉਣ ਦਾ ਤੇ ਨਾ ਹੀ ਕੋਈ ਖ਼ਰਚਣ ਦਾ ਫ਼ਿਕਰ ਸੀ ਪਰ ਜਦੋਂ ਕੋਈ ਬਜ਼ੁਰਗ ਆਪਣੀ ਜ਼ਿੰਦਗੀ ’ਚ ਬੁੱਢੀ ਉਮਰੇ ਕਰੀਬ 85 ਕੁ ਸਾਲ ’ਚ ਸਿਰ ਉੱਪਰ ਟੋਕਰੇ ਵਿੱਚ ਪਾ ਕੇ 30-35 ਕਿੱਲੋ ਵਜ਼ਨ ਦੀ ਸਬਜ਼ੀ ਗਲ਼ੀ-ਗਲ਼ੀ ਵਿਚ ਹੋਕਾ ਦੇ ਕੇ ਵੇਚੇ ਬੱਸ ਫ਼ਿਰ ਤਾਂ ਮੇਰੇ ਦਿਲ ਦੀ ਗੱਲ ਰੱਬ ਹੀ ਜਾਣਦਾ ਹੈ ਕਿ ਇਸ ’ਤੇ ਕੀ-ਕੀ ਬੀਤਦੀ ਹੈ ਜਿਸ ਵਿਵਸਥਾ ਵਿਚ ਅਰਾਮ ਨਾਲ ਬੈਠ ਕੇ ਖਾਣ-ਪੀਣ ਦੀ ਉਮਰ ਹੁੰਦੀ ਹੈ, ਉਸ ਉਮਰ ਵਿੱਚ ਇੰਨਾਂ ਕੰਮ ਕਰਨਾ ਪਵੇ ਭਲਾਂ ਉਹ ਆਦਮੀ ਕਿਵੇਂ ਆਪਣੀ ਜ਼ਿੰਦਗੀ ’ਚ ਸੁੱਖ ਤੇ ਬੇਫ਼ਿਕਰ ਹੋ ਕੇ ਸੌਂ ਸਕਦਾ ਹੈ। ਇਸੇ ਹੀ ਲੜੀ ਤਹਿਤ ਅੱਜ ਮੈਂ ਅਜਿਹੀ ਹੀ ਗਰੀਬੀ ’ਚ ਬੇਹੱਦ ਦੱਬੇ-ਕੁਚਲੇ ਬਜ਼ੁਰਗ ਦੀ ਗੱਲ ਕਰਨ ਜਾ ਰਿਹਾ ਹਾਂ ਜੋ ਅੱਜ ਤੱਕ ਨਾ ਤਾਂ ਕਿਸੇ ’ਤੇ ਬੋਝ ਬਣਿਆ ਹੈ ਤੇ ਨਾ ਹੀ ਕਿਸੇ ’ਤੇ ਬਣਨਾ ਚਾਹੁੰਦਾ ਹੈ ਅਤੇ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ ਅਤੇ ਆਪਣਾ ਤੇ ਆਪਣੇ ਪੂਰੇ ਪਰਿਵਾਰ ਦਾ ਢਿੱਡ ਭਰਨ ਵਾਲੇ ਬਜ਼ੁਰਗ ਦਾ ਨਾਂਅ ਹੈ ਨੇਕ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਧਨੌਲਾ ਮੰਡੀ ਜ਼ਿਲਾ ਬਰਨਾਲ਼ਾ। ਅੱਜ ਬਜੁਰਗ ਨੇਕ ਸਿੰਘ ਸਬਜ਼ੀ ਵੇਚਣ ਲਈ ਜਿਉਂ ਹੀ ਗਲੀ ਵਿਚ ਆਇਆ ਤਾਂ ਅੱਗੋਂ ਮੇਰੀ ਵੀ ਨਜ਼ਰ ਉਸ ’ਤੇ ਪੈ ਗਈ ਅਤੇ ਕੋਲ ਜਾ ਕੇ ਜਦੋ ਗੱਲਬਾਤ ਕੀਤੀ ਤਾਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਿਆ ਕਿ ਇਸ ਉਮਰੇ ਇਸ ਬਜ਼ੁਰਗ ਵਿਚ ਐਨੀ ਦਲੇਰੀ ਅਤੇ ਆਪਣੇ ਕੰਮ ਪ੍ਰਤੀ ਇੰਨੀਂ ਵਫ਼ਾਦਾਰੀ ਦੀਆਂ ਗੱਲਾਂ ਉਸਦੇ ਮੂੰਹੋਂ ਆਪ ਮੁਹਾਰੇ ਫੱੁਟ ਰਹੀਆਂ ਸਨ। ਬਜ਼ੁਰਗ ਨੇ ਦੱਸਿਆ ਕਿ ਉਸਦੇ ਪਰਿਵਾਰ ਵਿੱਚ ਉਸਦੀ ਪਤਨੀ ਤੋਂ ਇਲਾਵਾ 3 ਲੜਕੀਆਂ ਅਤੇ 1 ਲੜਕਾ ਹੈ ਜੋ ਆਪਣੀ-ਆਪਣੀ ਵਿਆਹੁਤਾ ਜ਼ਿੰਦਗੀ ਜੀਅ ਰਹੇ ਹਨ।

ਉਨਾਂ ਦਾ ਪੁੱਤਰ ਵੀ ਮਜ਼ਦੂਰੀ ਕਰਦਾ ਹੈ ਅਤੇ ਰਲ ਮਿਲ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ। ਬਜ਼ੁਰਗ ਨੇਕ ਸਿੰਘ ਨੇ ਅੱਗੇ ਦੱਸਿਆ ਕਿ ਉਸਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਕਿਸੇ ਨਸ਼ੇ ਦਾ ਸੇਵਨ ਨਹੀਂ ਕੀਤਾ ਅਤੇ ਬਜੁਰਗ ਨੇਕ ਸਿੰਘ ਨੇ ਅੱਗੇ ਦੱਸਿਆ ਕਿ ਇਸ ਉਮਰ ’ਚ ਉਨਾ ਨੂੰ ਇਹ ਨਹੀ ਪਤਾ ਕਿ ਦਰਦ ਕੀ ਹੰੁਦਾ ਹੈ, ਕਿਉਂਕੇ ਉਨਾਂ ਦੇ ਅੱਜ ਤੱਕ ਗਿੱਟੇ-ਗੋਡੇ ਬਿਲਕੁਲ ਵੀ ਦਰਦ ਨਹੀਂ ਕਰਦੇ ਅਤੇ ਸਰੀਰ ਵੀ ਪੂਰੀ ਤਰਾਂ ਫਿੱਟ ਹੈ। ਘਰ ਦੀ ਗਰੀਬੀ ਕਾਰਨ ਜਦੋਂ ਤੋਂ ਸੁਰਤ ਸੰਭਾਲੀ ਹੈ ਬੱਸ ਆਪਣੇ ਪਿਤਾ ਪੂਰਨ ਸਿੰਘ ਨਾਲ ਮਜ਼ਦੂਰੀ ਕਰਦਾ ਰਿਹਾ ਤੇ ਹੁਣ ਇਸ ਉਮਰੇ ਵੀ ਉਸਨੇ ਮਿਹਨਤ ਦਾ ਪੱਲਾ ਨਹੀਂ ਛੱਡਿਆ। ਆਪਣੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਨੇਕ ਸਿੰਘ ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਦੀ ਵੰਡ ਸਮੇਂ ਉਸਦੀ ਉਮਰ ਕਰੀਬ 16-17 ਕੁ ਵਰੇ ਸੀ ਅਤੇ ਪੂਰੀ ਸੁਰਤ ਵਿੱਚ ਉਸਨੇ ਵੰਡ ਸਮੇਂ ਦਾ ਖੂਨ ਖ਼ਰਾਬਾ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਦੋਸਤੋ ਬਜ਼ੁਰਗ ਦੀਆਂ ਗੱਲਾਂ ਅਤੇ ਕੰਮ ਕਰਨ ਦੇ ਜਜ਼ਬੇ ਨੂੰ ਦੇਖ਼ ਕੇ ਇੰਝ ਲੱਗਾ ਕਿ ਇਹ ਬਜ਼ੁਰਗ ਸਾਡੀ ਨੌਜਵਾਨ ਪੀੜੀ ਨੂੰ ਵੀ ਮਾਤ ਪਾ ਰਿਹਾ ਹੈ ਅਤੇ ਉਸਦੀ ਇੰਨੀ ਸਿਰੜੀ ਭਾਵਨਾ ਨਾਲ ਦਿਨੋਂ ਦਿਨ ਨਸ਼ਿਆਂ ਵਿੱਚ ਗ਼ਲਤਾਨ ਹੋ ਰਹੀ ਓਹ ਨੌਜਵਾਨ ਪੀੜੀ ਨੂੰ ਇੱਕ ਸੰਦੇਸ਼ ਵੀ ਛੱਡਦਾ ਹੈ, ਕਿ ਆਪਣੀ ਹੱਡ ਭੰਨਵੀਂ ਕੀਤੀ ਕਿਰਤ ਕਦੇ ਵੀ ਅਜਾਈਂ ਨਹੀਂ ਜਾਂਦੀ ਹੈ ਅਤੇ ਮਿਹਨਤ ਕਰਨ ਨਾਲ ਇੱਕ ਤਾਂ ਸਰੀਰ ਵਿੱਚ ਚੁਸਤੀ-ਫ਼ੁਰਤੀ ਬਰਕਰਾਰ ਰਹਿੰਦੀ ਹੈ ਅਤੇ ਦੂਜਾ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਆਓ ਦੋਸਤੋ ਅਸੀਂ ਵੀ ਇਸ ਬਜ਼ੁਰਗ ਤੋਂ ਕੋਈ ਸਿੱਖਿਆ ਗ੍ਰਹਿਣ ਕਰਕੇ ਕੁਝ ਕਰ ਦਿਖਾਉਣ ਦਾ ਜਜ਼ਬਾ ਦਿਖਾਈਏ ਅਤੇ ਮਿਹਨਤ ਦਾ ਪੱਲਾ ਫ਼ੜ ਕੇ ਹੋਰ ਤਰੱਕੀਆਂ ਕਰੀਏ ਅਤੇ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਲਈ ਆਪਾ ਰਾਹ-ਦਸੇਰਾ ਬਣੀਏ।

saraj

ਪੱਤਰਕਾਰ ਸਰਾਜ ਘਨੌਰ

 ਧਨੌਲਾ ਮੰਡੀ ਸੰਪਰਕ: 96088-00002

Share Button

Leave a Reply

Your email address will not be published. Required fields are marked *

%d bloggers like this: