ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਸਕੱਤਰੇਤ ਦੀ ਇਮਾਰਤ ਦਾ ਉਦਘਾਟਨ ਕੀਤਾ

ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਸਕੱਤਰੇਤ ਦੀ ਇਮਾਰਤ ਦਾ ਉਦਘਾਟਨ ਕੀਤਾ

fdk-4ਫ਼ਰੀਦਕੋਟ, 15 ਅਕਤੂਬਰ (ਜਗਦੀਸ਼ ਬਾਂਬਾ ) ਇਲਾਕੇ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸਕੂਲ ਵਿਖੇ ਸੰਸਥਾ ਚਲਾਉਣ ਵਾਲੀ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਬੰਧਕੀ ਬਲਾਕ (ਸਕੱਤਰੇਤ) ਦੀ ਚਾਰ ਮੰਜਲੀ ਸ਼ਾਨਦਾਰ ਇਮਾਰਤ ਬਣਾਈ ਜਾ ਰਹੀ ਹੈ। ਇਸ ਇਮਾਰਤ ਦਾ ਸ਼ੁਭ ਆਰੰਭ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਇਮਾਰਤ ਸ਼ੁਰੂ ਕਰਨ ਤੋਂ ਪਹਿਲਾਂ ਨੀਂਹ ਪੱਥਰ ਰੱਖਣ ਦੀ ਰਸਮ ਸੁਸਾਇਟੀ ਦੇ ਸਕੱਤਰ ਜਸਬੀਰ ਸਿੰਘ ਸੰਧੂ ਅਤੇ ਪ੍ਰਧਾਨ ਗੁਰਦੇਵ ਸਿੰਘ ਬਰਾੜ, ਆਈ.ਏ.ਐੱਸ. (ਰਿਟਾ:) ਨੇ ਅਦਾ ਕੀਤੀ। ਇਸ ਦੌਰਾਨ ਅਰਦਾਸ ਉਪਰੰਤ ਟੱਕ ਲਾ ਕੇ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਸਮੇਂ ਸੰਸਥਾ ਦੇ ਡਾਇਰੈਕਟਰ ਸ੍ਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਆਧੁਨਿਕ ਤਕਨੀਕ ਅਤੇ ਲਾਸਾਨੀ ਸਹੂਲਤਾਂ ਨਾਲ ਲੈਸ ਚਾਰ ਮੰਜਲਾ ਇਮਾਰਤ ਵਿੱਚ ਸਕੂਲ ਦਾ ਡਾਇਰੈਕਟੋਰੇਟ ਵੀ ਬਣਾਇਆ ਜਾ ਰਿਹਾ ਹੈ। ਇਸ ਸਮੇਂ ਵੱਡੀ ਗਿਣਤੀ ਵਿੱਚ ਸੁਸਾਇਟੀ ਦੇ ਅਹੁਦੇਦਾਰ ਅਤੇ ਸਕੂਲ ਸਟਾਫ ਹਾਜਰ ਸੀ।

ਫੋਟੋ ਐਫਡੀਕੇ 4

Share Button

Leave a Reply

Your email address will not be published. Required fields are marked *

%d bloggers like this: