’ਆਪ’ ਉਮੀਦਵਾਰ ਮਾਨਸ਼ਾਹੀਆ ਵੱਲੋਂ ਚੋਣ ਸਰਗਮੀਆ ਤੇਜ਼

‘ਆਪ’ ਉਮੀਦਵਾਰ ਮਾਨਸ਼ਾਹੀਆ ਵੱਲੋਂ ਚੋਣ ਸਰਗਮੀਆ ਤੇਜ਼

mansaਜੋਗਾ 15 ਅਕਤੂਬਰ (ਬਲਜਿੰਦਰ ਬਾਵਾ) ਆਮ ਆਦਮੀ ਪਾਰਟੀ ਵੱਲੋਂ ਨਾਜ਼ਰ ਸਿੰਘ ਮਾਨਸਾਹੀਆ ਨੂੰ ਮਾਨਸਾ ਤੋਂ ਉਮੀਦਵਾਰ ਬਣਾਉਣ ਤੇ ਵਰਕਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਆਪ ਵੱਲੋਂ ਉਮੀਦਵਾਰ ਬਣਾਏ ਜਾਣ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਆਪਣੀਆ ਚੋਣ ਸਰਗਮੀਆ ਤੇਜ਼ ਕਰ ਦਿੱਤੀਆ ਹਨ, ਵੋਟਰਾਂ ਵੱਲੋਂ ਆਪ ਉਮੀਦਵਾਰ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ। ਆਪ ਪਾਰਟੀ ਵਰਕਰਾਂ ਵੱਲੋਂ ਜੋਗਾ ਵਿਖੇ ਮਾਨਸ਼ਾਹੀਆ ਦੇ ਪਹੁੰਚਣ ਤੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। ਇਲਾਕੇ ਪਿੰਡਾਂ ਦੇ ਇਕੱਠ ਨੂੰ ਸਬੰਧਨ ਕਰਦਿਆ ਮਾਨਸ਼ਾਹੀਆ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਆਮ ਵਿਅਕਤੀ ਸੁੱਖ ਦੀ ਨੀਂਦ ਨਹੀ ਸੌਂ ਰਿਹਾ ਹੈ, ਲੋਕਾਂ ਦਾ ਅੰਨਦਾਤਾ ਸੂਬਾ ਸਰਕਾਰ ਦੀ ਘਟੀਆ ਦੇਣ ਕਰਕੇ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਸਹਿ ਤੇ ਵਿਕ ਰਹੇ ਸਰ੍ਹੇਆਮ ਨਸ਼ਿਆ ਕਾਰਨ ਨੌਜ਼ਵਾਨ ਪੀੜ੍ਹੀ ਖਤਮ ਹੁੰਦੀ ਜਾਰੀ ਹੈ ਅਤੇ ਬੇਰਜ਼ਗਾਰ ਮੁੰਡੇਕੁੜੀਆ ਰੁਜ਼ਗਾਰ ਲਈ ਥਾਂਥਾਂ ਧਰਨੇ ਲਗਾ ਆਪਣਾ ਪੜ੍ਹਾਈ ਦਾ ਮੁੱਲ ਮੰਗ ਰਹੇ ਹਨ, ਹਰ ਵਪਾਰੀ ਵਰਗ ਅਤੇ ਛੋਟੇ ਦੁਕਾਨਦਾਰ ਦੁਖੀ ਹਨ, ਪਰ ਸਰਕਾਰਾਂ ਤੇ ਕੋਈ ਅਸਰ ਨਹੀ ਹੋ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀਭਾਜਪਾ ਤੇ ਕਾਂਗਰਸ ਅਤੇ ਹੋਰ ਪਾਰਟੀ ਦੇ ਲਾਰਿਆਂ ਵਿੱਚ ਨਾਂ ਆਉਣ, ਸੂਬੇ ਨੂੰ ਖੁਸ਼ਹਾਲ ਲਈ ਆਪ ਦਾ ਸਾਥ ਦੇਣ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਉਦਿਆ ਕਿਹਾ ਕਿ ਆਪ ਦੀ ਸਰਕਾਰ ਆਉਣ ਤੇ ਲੋਕਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀ ਕਰਨਾ ਪਵੇਗਾ ਅਤੇ ਲੋਕਾਂ ਦੀਆ ਮੁਸ਼ਕਲਾਂ ਨੂੰ ਪਹਿਲ ਦੇ ਹੱਲ ਕੀਤਾ ਜਾਵੇਗਾ। ਸੂਬਾ ਜੁਆਇੰਟ ਸਕੱਤਰ ਰਾਜਵੀਰ ਸਿੰਘ ਜੋਗਾ ਨੇ ਲੋਕਾਂ ਨੂੰ ਮਾਨਸ਼ਾਹੀਆ ਨੂੰ ਵੱਧਤੋਂ ਵੱਧ ਵੋਟਾਂ ਨਾ ਜਿਤਾ ਕਿ ਆਪ ਦੇ ਕੰਨਵੀਨਰ ਅਰਵਿੰਦ ਕੇਜਰੀਵਾਲ ਦੇ ਹੱਥ ਮਜ਼ਬੂਰ ਕਰਨ ਲਈ ਅਪੀਲ ਕੀਤੀ। ਇਸ ਮੌਕੇ ਸਰਕਲ ਇੰਚਾਰਜ ਜਗਦੇਵ ਸਿੰਘ ਲੱਧੜ, ਮੀਡੀਆ ਇਚਾਰਜ ਜਸਪ੍ਰੀਤ ਸਿੰਘ, ਗੁਰਤੇਜ ਸਿੰਘ ਪ੍ਰੇਮੀ, ਜੱਸਾ ਸਿੰਘ ਕਰਮੇਕਾ, ਜਗਤਾਰ ਸਿੰਘ, ਗੁਰਜੰਟ ਸਿੰਘ, ਹਰਮੇਲ ਸਿੰਘ ਦਿਓਲ, ਗੁਰਜੀਤ ਸਿੰਘ , ਅਵਤਾਰ ਸਿੰਘ, ਜਰਨੈਲ ਸਿੰਘ, ਦਰਸ਼ਨ ਸਿੰਘ ਝੱਲੀ, ਚੰਦ ਸਿੰਘ ਅਕਲੀਆ, ਭੁਪਿੰਦਰ ਸ਼ਰਮਾ ਅਕਲੀਆ ਆਦਿ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: