ਸਰਬੱਤ ਖਾਲਸਾ ਨੂੰ ਲੈ ਕੇ ਜਥੇਦਾਰ 17-18-19 ਅਕਤੂਬਰ ਨੂੰ ਸਮੁੱਚੇ ਪੰਜਾਬ ਵਿੱਚ ਜਥੇਬੰਦੀਆਂ ਨਾਲ ਕਰਨਗੇ ਮੀਟਿੰਗਾ

ਸਰਬੱਤ ਖਾਲਸਾ ਨੂੰ ਲੈ ਕੇ ਜਥੇਦਾਰ 17-18-19 ਅਕਤੂਬਰ ਨੂੰ ਸਮੁੱਚੇ ਪੰਜਾਬ ਵਿੱਚ ਜਥੇਬੰਦੀਆਂ ਨਾਲ ਕਰਨਗੇ ਮੀਟਿੰਗਾ
ਸਰਬੱਤ ਖਾਲਸਾ ਕੰਟਰੋਲ ਰੂਮ ਤੋਂ ਜਥੇਦਾਰਾਂ ਵੱਲੋਂ ਸਿੱਖ ਜਥੇਬੰਦੀਆਂ ਨਾਲ ਮੀਟਿੰਗਾਂ ਦੀ ਰੂਪਰੇਖਾ ਕੀਤੀ ਜਾਰੀ

ਤਲਵੰਡੀ ਸਾਬੋ, 14 ਅਕਤੂਬਰ (ਗੁਰਜੰਟ ਸਿੰਘ ਨਥੇਹਾ)- 10 ਨਵੰਬਰ ਨੂੰ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤਲਵੰਡੀ ਸਾਬੋ ਵਿਖੇ ਬੁਲਾਏ ਗਏ ਸਰਬੱਤ ਖਾਲਸਾ ਦੀਆਂ ਤਿਆਰੀਆਂ ਅਤੇ ਵੱਖ ਵੱਖ ਸਿੱਖ ਜਥੇਬੰਦੀਆਂ ਨੂੰ ਸਰਬੱਤ ਖਾਲਸਾ ਸਮਾਗਮਾਂ ਵਿੱਚ ਸ਼ਮੂਲੀਅਤ ਦਾ ਸੱਦਾ ਦੇਣ ਲਈ ਸਰਬੱਤ ਖਾਲਸਾ ਵੱਲੋਂ ਤਖਤ ਸਾਹਿਬਾਨ ਦੇ ਥਾਪੇ ਜਥੇਦਾਰ 17-18-19 ਅਕਤੂਬਰ ਨੂੰ ਸਮੁੱਚੇ ਪੰਜਾਬ ਵਿੱਚ ਜਾ ਕੇ ਸਿੱਖ ਜਥੇਬੰਦੀਆਂ ਨਾਲ ਮੀਟਿੰਗਾਂ ਕਰਨਗੇ।ਉਕਤ ਜਾਣਕਾਰੀ ਅੱਜ ਸਰਬੱਤ ਖਾਲਸਾ ਕੰਟਰੋਲ ਰੂਮ ਗੁ: ਗ੍ਰੰਥਸਰ ਸਾਹਿਬ ਦਾਦੂ ਤੋਂ ਦਫਤਰ ਇੰਚਾਰਜ ਭਾਈ ਜਗਮੀਤ ਸਿੰਘ ਵੱਲੋਂ ਜਾਰੀ ਇੱਕ ਪ੍ਰੈੱਸ ਬਿਆਨ ਰਾਂਹੀ ਦਿੱਤੀ ਗਈ।
ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ,ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ੍ਹ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਦੇ ਨਾਲ ਨਾਲ ਸ੍ਰ.ਸਿਮਰਨਜੀਤ ਸਿੰਘ ਮਾਨ,ਭਾਈ ਮੋਹਕਮ ਸਿੰਘ,ਭਾਈ ਗੁਰਦੀਪ ਸਿੰਘ,ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਪ੍ਰੋ.ਮਹਿੰਦਰਪਾਲ ਸਿੰਘ,ਭਾਈ ਵੱਸਣ ਸਿੰਘ ਜਫਰਵਾਲ,ਬਾਬਾ ਪ੍ਰਦੀਪ ਸਿੰਘ ਚਾਂਦਪੁਰਾ,ਕੁਸ਼ਲਦੀਪ ਸਿੰਘ ਮਾਨ,ਸਤਨਾਮ ਸਿੰਘ ਮਨਾਵਾਂ,ਪਰਮਜੀਤ ਸਿੰਘ ਸਹੌਲੀ ਤੇ ਬੂਟਾ ਸਿੰਘ ਰਣਸੀਂਹ ਸਮੁੱਚੇ ਪੰਜਾਬ ਵਿੱਚ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸਰਬੱਤ ਖਾਲਸਾ ਸਮਾਗਮਾਂ ਵਿੱਚ ਸ਼ਮੂਲੀਅਤ ਲਈ ਪ੍ਰੇਰਿਤ ਕਰਨਗੇ।ਪ੍ਰੈੱਸ ਬਿਆਨ ਵਿੱਚ ਦੱਸਿਆ ਗਿਆ ਕਿ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਸਮੁੱਚੀ ਦੁਨੀਆਂ ਦੇ ਸਿੱਖ ਜਿਸ ਤਰ੍ਹਾਂ ਸਰਬੱਤ ਖਾਲਸਾ ਖਾਲਸਾਈ ਜਾਹੋ ਜਲਾਲ ਨਾਲ ਕਰਨਾ ਲੋਚਦੇ ਹਨ ਉਸੇ ਜਾਹੋ ਜਲਾਲ ਨਾਲ ਕਰਵਾਇਆ ਜਾਵੇਗਾ।ਦੱਸਿਆ ਗਿਆ ਕਿ ਤਿੰਨ ਦਿਨਾਂ ਵਿੱਚ ਥਾਪੇ ਜਥੇਦਾਰ ਸਾਹਿਬਾਨ ਸਮੁੱਚੇ ਪੰਜਾਬ ਨੂੰ ਕਵਰ ਕਰਨਗੇ ਅਤੇ ਤਿੰਨ ਤਿੰਨ ਜਿਲ੍ਹਿਆਂ ਦੀ ਇੱਕ ਸੰਯੁਕਤ ਮੀਟਿੰਗ ਕੀਤੀ ਜਾਵੇਗੀ ਜਿਸ ਵਿੱੱਚ ਸੱਦਾ ਪੱਤਰ ਦੇਣ ਦੇ ਨਾਲ ਨਾਲ ਆਗੂਆਂ ਦੀਆਂ ਡਿਊਟੀਆਂ ਲਾਈਆਂ ਜਾਣਗੀਆਂ ਤਾਂਕਿ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਸਰਬੱਤ ਖਾਲਸਾ ਵਿੱਚ ਲਿਆਉਣ ਦੇ ਪ੍ਰਬੰਧ ਤੈਅ ਸਮੇਂ ਮੁਕੰਮਲ ਹੋ ਸਕਣ।ਦੱਸਿਆ ਗਿਆ ਕਿ 17 ਅਕਤੂਬਰ ਨੂੰ ਪਟਿਆਲਾ,ਸੰਗਰੂਰ ਤੇ ਬਰਨਾਲਾ ਜਿਲ਼੍ਹਿਆਂ ਦੀ ਮੀਟਿੰਗ ਸੰਗਰੂਰ ਦੇ ਗੁ: ਅਕਾਲਸਰ ਸਾਹਿਬ ਵਿਖੇ ਜਦੋਂਕਿ ਰੋਪੜ,ਫਤਹਿਗੜ੍ਹ ਸਾਹਿਬ ਤੇ ਮੋਹਾਲੀ ਦੀ ਮੀਟਿੰਗ ਫਤਹਿਗੜ੍ਹ ਸਾਹਿਬ ਦੇ ਮੁੱਖ ਗੁਰਦੁਆਰਾ ਸਾਹਿਬ ਵਿਖੇ ਤੇ ਖੰਨਾ,ਜਗਰਾਂਉੇ ਤੇ ਲੁਧਿਆਣਾ ਦੀ ਮੀਟਿੰਗ ਗੁ:ਸ੍ਰੀ ਗੁਰੁੂ ਅਰਜੁਨਦੇਵ ਸਾਹਿਬ ਸਮਰਾਲਾ ਚੌਂਕ ਲੁਧਿਆਣਾ ਵਿਖੇ ਹੋਵੇਗੀ।18 ਅਕਤੂਬਰ ਨੂੰ ਮਾਨਸਾ,ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਬਠਿੰਡਾ ਦੇ ਗੁ: ਹਾਜੀਰਤਨ ਸਾਹਿਬ ਵਿਖੇ,ਮੋਗਾ,ਫਰੀਕੋਟ ਤੇ ਫਿਰੋਜਪੁਰ ਦੀ ਮੀਟਿੰਗ ਫਿਰੋਜਪੁਰ ਦੇ ਪਿੰਡ ਸਤੀਏਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ,ਪੱਟੀ,ਤਰਨਤਾਰਨ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮੀਟਿੰਗ ਤਰਨਤਾਰਨ ਸਾਹਿਬ ਦੇ ਗੁ: ਰਸੂਲਪੁਰ ਨਹਿਰਾਂ ਵਿਖੇ ਹੋਵੇਗੀ ਇਸੇ ਤਰ੍ਹਾਂ 19 ਅਕਤੂਬਰ ਨੂੰ ਗੁਰਦਾਸਪੁਰ,ਬਟਾਲਾ ਤੇ ਹੁਸ਼ਿਆਰਪੁਰ ਦੀ ਮੀਟਿੰਗ ਬਟਾਲਾ ਫਲਾਹੀ ਸਾਹਿਬ ਵਿਖੇ ਜਦੋਂਕਿ ਜਲੰਧਰ,ਕਪੂਰਥਲਾ,ਨਵਾਂ ਸ਼ਹਿਰ ਦੀ ਮੀਟਿੰਗ ਕਪੂਰਥਲਾ ਦੇ ਸਟੇੇਟ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।ਪ੍ਰੈੱਸ ਬਿਆਨ ਵਿੱਚ ਦੱਸਿਆ ਗਿਆ ਕਿ ਦਿਨ ਵਿੱਚ ਤਿੰਨ ਮੀਟਿੰਗਾਂ ਹੋਣਗੀਆਂ ਤੇ ਤਿੰਨਾਂ ਵਿੱਚ ਇੱਕ ਇੱਕ ਜਥੇਦਾਰ ਸ਼ਿਰਕਤ ਕਰੇਗਾ।

Share Button

Leave a Reply

Your email address will not be published. Required fields are marked *

%d bloggers like this: