ਯੂਥ ਕਾਂਗਰਸੀਆ ਨੇ ਫੂਕਿਆ ਨਸ਼ਿਆ ਦਾ ਰਾਵਣ

ਯੂਥ ਕਾਂਗਰਸੀਆ ਨੇ ਫੂਕਿਆ ਨਸ਼ਿਆ ਦਾ ਰਾਵਣ

14mlp-003ਮੁੱਲਾਂਪੁਰ ਦਾਖਾ 14 ਅਕਤੂਬਰ (ਮਲਕੀਤ ਸਿੰਘ) ਸਥਾਨਕ ਕਸਬੇ ਅੰਦਰ ਯੂਥ ਕਾਂਗਰਸੀਆ ਨੇ ਯੂਥ ਆਗੂ ਜਸਵਿੰਦਰ ਸਿੰਘ ਹੈਪੀ ਅਤੇ ਬਲਜਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆ ਦਾ ਰਾਵਣ ਦਾ ਪੁਤਲਾ ਫੂਕਿਆ।
ਇਸ ਮੌਕੇ ਸ੍ਰ ਹੈਪੀ ਨੇ ਕਿਹਾ ਕਿ ਪੰਜ ਦਰਿਆਵਾ ਦੀ ਧਰਤੀ ਤੇ ਨਸ਼ਿਆ ਰੂਪੀ ਦੈਂਤ ਛੇਵੇ ਦਰਿਆ ਨੇ ਪੂਰੇ ਪਸਾਰ ਲਏ। ਪੰਜਾਬ ਅੰਦਰ ਅੱਜ ਹਰ 10ਵੇਂ ਘਰ ਮਗਰ ਇੱਕ ਨੌਜਵਾਨ ਚਿੱਟੇ ਨੇ ਆਪਣੇ ਕਲਾਵੇ ਵਿੱਚ ਲਿਆ ਹੋਇਆ। ਇਸ ਦੀ ਪੱਕੀ ਰੋਕਥਾਮ ਲਈ ਅਤੇ ਪੰਜਾਬ ਸਰਕਾਰ ਕੁੰਭਕਰਨੀ ਨੀਦ ਤੋਂ ਜਗਾਉਣ ਲਈ ਬੀਤੇ ਦਿਨੀ ਸੰਸਦ ਮੈਂਬਰ ਰਵਨੀਤ ਬਿੱਟੂ , ਕਾਂਗਰਸ ਦੇ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਗੋਗੀ ਅਤੇ ਦਿਹਾਤੀ ਪ੍ਰਧਾਨ ਗੁਰਦੇਵ ਲਾਪਰਾਂ ਦੀ ਅਗਵਾਈ ਵਿੱਚ ਪੁਤਲੇ ਫੂਕਣੇ ਸਨ। ਪਰ ਅਕਾਲੀ ਦਲ ਦੇ ਯੂਥ ਗੁੰਡਾਗਰਦੀ ਨੇ ਸਾਡੇ ਆਗੂਆ ਤੇ ਜਾਨਲੇਵਾ ਹਮਲਾ ਕਰਕੇ ਉਲਟਾ ਉਨਾਂ ਤੇ ਝੂਠਾ ਕੇਸ ਬਣਾ ਦਿੱਤਾ। ਸ੍ਰ ਹੈਪੀ ਅਤੇ ਮਾਨ ਨੇ ਕਿਹਾ ਕਿ ਸਰਕਾਰ ਦੇ ਦਿਨ ਪੂਰੇ ਹੋ ਚੁੱਕੇ ਛੇਤੀ ਹੀ ਪੰਜਾਬ ਦੇ ਲੋਕ ਇਸ ਲੋਟੂ ਸਰਕਾਰ ਨੂੰ ਚੱਲਦਾ ਕਰਨਗੇ।
ਇਸ ਮੌਕੇ ਅਮਰੀਕ ਸਿੰਘ, ਕੁਲਦੀਪ ਸਿੰਘ ਕੀਪਾ, ਕੱਦ ਸਿੰਘ, ਰਿੰਕੁੂ, ਸੰਦੀਪ ਸਿੰਘ, ਨਛੱਤਰ ਸਿੰਘ, ਵਿੱਕੀ ਜਾਂਗਪੁਰ, ਸਹਿਨਾਜ਼, ਗੁਰਜੰਟ ਸਿੰਘ ਅਤੇ ਜੱਗੂ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: