ਸੁਖਾਨੰਦ ਕਾਲਜ ਨੇ ਕਰਵਾਏ ਦਸਤਕਾਰੀ ਦੇ ਕਲਾਤਮਕ ਮੁਕਾਬਲੇ

ਸੁਖਾਨੰਦ ਕਾਲਜ ਨੇ ਕਰਵਾਏ ਦਸਤਕਾਰੀ ਦੇ ਕਲਾਤਮਕ ਮੁਕਾਬਲੇ

ਭਗਤਾ ਭਾਈ ਕਾ 14 ਅਕਤੂਬਰ (ਸਵਰਨ ਸਿੰਘ ਭਗਤਾ) ਸੰਤ ਬਾਬਾ ਹਜੂਰਾ ਸਿੰਘ ਜੀ ਦੀ ਕੁਸ਼ਲ ਰਹਿਨੁਮਾਈ ਹੇਠ ਪ੍ਰਗਤੀਸ਼ੀਲ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਦੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ‘ਟੈਕਸਟਾਇਲ ਦਿਵਸ 2016’ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਵਿਭਾਗ ਮੁਖੀ ਮਿਸ ਆਂਚਲ ਅਤੇ ਸਹਾਇਕ ਪ੍ਰੋਫ਼ੈਸਰ ਮਿਸ ਮਨਦੀਪ ਕੌਰ ਅਤੇ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਪ੍ਰਤਿਭਾ ਖੋਜ਼ ਮੁਕਾਬਲੇ ਵੀ ਕਰਵਾਏ ਗਏ। ਕਾਲਜ ਦੀਆਂ ਵੱਖ ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਨੇ ਵੀ ਮਹਿੰਦੀ, ਇੰਨੂੰ, ਛਿੱਕੂ, ਰੰਗੋਲੀ, ਰੱਸਾ ਵੱਟਣ, ਕਢਾਈ, ਬੁਣਾਈ ਆਦਿ ਮੁਕਾਬਲਿਆਂ ਵਿੱਚ ਆਪਣੀ ਕਲਾ ਦਾ ਬੇਮਿਸਾਲ ਪ੍ਰਗਟਾਵਾ ਕੀਤਾ। ਬੀ.ਏ. ਭਾਗ 1 ਦੀ ਗੁਰਪ੍ਰੀਤ ਨੂੰ ਨਾਲਾ ਬੁਣਨ ਲਈ, ਕਮਲਜੀਤ ਨੂੰ ਬਾਗ ਦੀ ਕਢਾਈ ਲਈ ਅਤੇ ਅਰਸ਼ਦੀਪ ਕੌਰ ਨੂੰ ਪਰਾਂਦਾ ਬਣਾਉਣ ਲਈ ਜੇਤੂ ਘੋਸ਼ਿਤ ਕੀਤਾ ਗਿਆ। ਬੀ.ਏ. ਭਾਗ ਦੂਜਾ ਦੀ ਅਮਨਦੀਪ ਨੂੰ ਇੰਨੂੰ ਅਤੇ ਰਵਿੰਦਰ ਕੌਰ ਨੂੰ ਛਿੱਕੂ ਬਣਾਉਣ ਲਈ, ਰਮਨਦੀਪ ਕੌਰ ਨੂੰ ਦਸੂਤੀ ਅਤੇ ਸੁਮਨਦੀਪ ਕੌਰ ਨੂੰ ਸਿਲਾਈਆਂ ਬੁਣਨ ਵਿੱਚ ਮਾਹਿਰ ਘੋਸ਼ਿਤ ਕੀਤਾ ਗਿਆ। ਐੱਮ.ਏ. 2 ਪੰਜਾਬੀ ਦੀ ਸੁਖਦੀਪ ਕੌਰ ਨੂੰ ਮਹਿੰਦੀ ਰਚਣ ਲਈ, ਮਨੂਪ੍ਰੀਤ ਨੂੰ ਮਿੱਟੀ ਦੇ ਖਿਡੌਣੇ ਬਣਾਉਣ ਲਈ ਅਤੇ ਐੱਮ.ਐੱਸ.ਸੀ (ਆਈ.ਟੀ. 2) ਦੀ ਲਵਪ੍ਰੀਤ ਕੌਰ ਨੂੰ ਵਧੀਆ ਕਰੋਸ਼ੀਆ ਬੁਣਨ ਲਈ ਪ੍ਰਤਿਭਾਸੰਪੰਨ ਵਿਦਿਆਰਥਣਾਂ ਘੋਸ਼ਿਤ ਕੀਤਾ ਗਿਆ। ਜੇਤੂ ਵਿਦਿਆਰਥਣਾਂ ਨੂੰ ਸੁਖਾਨੰਦ ਵਿੱਦਿਅਕ ਸੰਸਥਾਵਾਂ ਦੇ ਉੱਪ ਚੇਅਰਮੈਨ ਮੱਖਣ ਸਿੰਘ ਅਤੇ ਡਾ. ਸੁਖਵਿੰਦਰ ਕੌਰ, ਪ੍ਰਿੰਸੀਪਲ ਦੇ ਕਰਕਮਲਾਂ ਨਾਲ ਸਨਮਾਨ ਚਿੰਨ੍ਹ ਦੇ ਕੇ ਉਤਸ਼ਾਹਿਤ ਕੀਤਾ ਗਿਆ। ਮੁਕਾਬਲਿਆਂ ਦੌਰਾਨ ਜੇਤੂਆਂ ਦਾ ਫੈਸਲਾ ਵਾਇਸ ਪ੍ਰਿੰਸੀਪਲ ਸ੍ਰੀਮਤੀ ਗੁਰਜੀਤ ਕੌਰ ਅਤੇ ਪਰਮਿੰਦਰਜੀਤ ਕੌਰ ਮੁਖੀ ਰਾਜਨੀਤੀ ਸ਼ਾਸਤਰ ਵਿਭਾਗ ਨੇ ਦਿੱਤਾ।

Share Button

Leave a Reply

Your email address will not be published. Required fields are marked *

%d bloggers like this: