ਰਾਮਪੁਰਾ ਫੂਲ ਦਾ ਪ੍ਰਾਈਵੇਟ ਸਕੂਲ ਕਰ ਰਿਹਾ ਹੈ ਮਨਮਰਜੀਆਂ

ਰਾਮਪੁਰਾ ਫੂਲ ਦਾ ਪ੍ਰਾਈਵੇਟ ਸਕੂਲ ਕਰ ਰਿਹਾ ਹੈ ਮਨਮਰਜੀਆਂ
ਜ਼ੁਰਮਾਨੇ ਦੇ ਰੂਪ ਵਿੱਚ ਬਟੋਰਦੇ ਨੇ ਮਾਪਿਆਂ ਤੋ ਪੈਸੇ

img_20161007_104151ਰਾਮਪੁਰਾ ਫੂਲ, 13 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) : ਇੱਕ ਪਾਸੇ ਤਾਂ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਉਚੇਰੀ ਵਿੱਦਿਆ ਹਾਸਿਲ ਕਰਨ ਅਤੇ ਆਪਣੇ ਵੱਲੋਂ ਚਲਾਈਆਂ ਵਿੱਦਿਆ ਸੰਬੰਧੀ ਸਕੀਮਾਂ ਦਾ ਢਿyਡੋਰਾ ਪਿੱਟ ਰਹੀ ਹੈ ਪਰ ਦੂਜੇ ਪਾਸੇ ਸਥਾਨਕ ਸ਼ਹਿਰ ਦੇ ਡਿਸਕਵਰੀ ਸਕੂਲ ਵਿੱਚ ਬੱਚਿਆਂ ਦੇ ਮਾਪਿਆਂ ਤੋ ਲੇਟ ਫੀਸ ਦੇ ਜੁਰਮਾਨੇ ਵੱਜੋਂ ਮੋਟੇ ਰੁਪਏ ਵਸੂਲ ਕਰ ਰਹੇ ਹਨ ਅਤੇ ਮਾਪਿਆਂ ਦੀ ਜੇਬ ਢਿੱਲੀ ਕਰਕੇ ਆਪਣੇ ਬੋਝੇ ਭਰ ਰਹੇ ਹਨ।ਇਸ ਸਕੂਲ ਵਿੱਚ ਪਹਿਲੀ ਕਲਾਸ ਵਿੱਚ ਪੜਦੀ ਸਨਵੀ ਸੇਤੀਆ ਪੁੱਤਰੀ ਰਾਜੀਵ ਸੇਤੀਆ ਨੇ ਦੱਸਿਆ ਕਿ ਸਕੂਲ ਵਿੱਚ ਤਿੰਨ ਮਹੀਨੇ ਦੀ ਅਡਵਾਂਸ ਫੀਸ ਭਰਨ ਸੰਬੰਧੀ ਫੋਨ ਆਇਆ, ਇਸਦੇ ਜਵਾਬ yਿਵੱਚ ਮੈਂ ਉਨ੍ਹਾਂ ਨੂੰ ਕਿਹਾ ਕਿ ਰਿਸਤੇਦਾਰੀ ਵਿੱਚ ਮਰਗ ਹੋਣ ਕਾਰਨ ਦੋ ਦਿਨ ਫੀਸ ਲੇਟ ਭਰਾਗਾਂ ਪਰ ਜਦ ਉਹ ਸਕੂਲ ਵਿੱਚ ਫੀਸ ਭਰਨ ਗਏ ਤਾਂ ਪਹਿਲਾਂ ਉਨ੍ਹਾਂ ਨੂੰ ਅਕਾਊਟੈਂਟ ਕੰਮ ਗਿਆ ਹੈ ਇਹ ਕਹਿ ਕਿ ਮੋੜਦੇ ਰਹੇ ਤੇ ਬਾਅਦ ਵਿੱਚ ਉਨ੍ਹਾਂ ਤੋਂ 30 ਰੁਪਏ ਪਰ ਦਿਨ ਦੇ ਹਿਸਾਬ ਨਾਲ ਜੁਰਮਾਨੇ ਦੀ ਮੰਗ ਕੀਤੀ। ਜਿਸਦਾ ਉਨ੍ਹਾਂ ਪੂਰਨ ਵਿਰੋਧ ਕਰਦਿਆਂ ਜੁਰਮਾਨਾ ਦੇਣ ਤੋ ਸਾਫ਼ ਇੰਨਕਾਰ ਕਰ ਦਿੱਤਾ।ਇਸ ਤਰ੍ਹਾਂ ਕਰਦੇ ਕਰੋਦੇ ਕਈ ਦਿਨ ਬੀਤ ਗਏ। ਰਾਜੀਵ ਨੇ ਦੱਸਿਆ ਕਿ ਉਹ ਕਈ ਦਿਨ ਸਕੂਲ ਵਿੱਚ ਆਉਂਦਾ ਰਿਹਾ ਪਰ ਸਕੂਲ ਵੱਲੋਂ ਬਿਨਾਂ ਜੁਰਮਾਨੇ ਤੋ ਫੀਸ ਨਹੀਂ ਭਰਾਈ ਗਈ ਤੇ ਹੁਣ ਸਕੂਲ ਵੱਲੋਂ ਬੱਚੇ ਨੂੰ ਹਟਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਉਹ ਮਿਡਲ ਕਲਾਸ ਫੈਮਿਲੀ ਨਾਲ ਤਾਲਮੇਲ ਰੱਖਦੇ ਹਨ ਤੇ ਪ੍ਰਾਈਵੇਟ ਨੌਕਰੀ ਕਰਕੇ ਗੁਜ਼ਾਰਾ ਕਰ ਰਹੇ ਹਨ ਤੇ ਉਹ ਸਕੂਲ ਵੱਲੋਂ ਧੱਕੇ ਨਾਲ ਲਗਾਇਆ ਜੁਰਮਾਨਾਂ ਭਰਨ ਦੇ ਯੋਗ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਬੇਟੀ ਦੀ ਜਿੰਦਗੀ ਨਾਲ ਸਕੂਲ ਵਾਲਿਆਂ ਵੱਲੋਂ ਕੋਈ ਖਿਲਵਾੜ ਕੀਤਾ ਗਿਆ ਤਾਂ ਉਹ ਅਦਾਲਤ ਦਾ ਦਰਵਾਜਾ ਖੜਕਾਉਣ ਲਈ ਮਜਬੂਰ ਹੋਣਗੇ। ਜਦ ਇਸ ਸ਼ਬੰਧੀ ਸਕੂਲ ਦੇ ਅਧਿਕਾਰੀ ਹਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਇਹ ਸਕੂਲ ਦਾ ਰੂਲ ਹੈ, ਇਸ ਲਈ ਜ਼ੁਰਮਾਨਾ ਤਾਂ ਦੇਣਾ ਹੀ ਪਵੇਗਾ।

Share Button

Leave a Reply

Your email address will not be published. Required fields are marked *

%d bloggers like this: