ਯੂਥ ਅਕਾਲੀ ਦਲ ਦੇ ਜਿਲ੍ਹਾ ਕੋਆਡੀਨੇਟਰ ਸਤਿੰਦਰ ਗਰੋਵਰ ਦਾ ਰਾਜਪੁਰਾ ਪਹੁੰਚਣ ‘ਤੇ ਕੀਤਾ ਸਨਮਾਨ

ਯੂਥ ਅਕਾਲੀ ਦਲ ਦੇ ਜਿਲ੍ਹਾ ਕੋਆਡੀਨੇਟਰ ਸਤਿੰਦਰ ਗਰੋਵਰ ਦਾ ਰਾਜਪੁਰਾ ਪਹੁੰਚਣ ‘ਤੇ ਕੀਤਾ ਸਨਮਾਨ

13-30 (1)ਰਾਜਪੁਰਾ,12 ਮਈ (ਧਰਮਵੀਰ ਨਾਗਪਾਲ)ਯੂਥ ਅਕਾਲੀ ਦਲ ਦੇ ਜ਼ਿਲਾ ਪਟਿਆਲਾ ਦੇ ਨਵ-ਨਿਯੁਕਤ ਕੋਆਡੀਨੇਟਰ ਸ੍ਰ. ਸਤਿਦੰਰ ਸਿੰਘ ਗਰੋਵਰ ਦਾ ਰਾਜਪੁਰਾ ਦੀ ਗੋਬਿੰਦ ਕਲੋਨੀ ਵਿਖੇ ਯੂਥ ਅਕਾਲੀ ਆਗੂ ਤਰੁਨਪਾਲ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲਾ ਪ੍ਰੀਸ਼ਦ ਪਟਿਆਲਾ ਦੇ ਚੇਅਰਮੈਨ ਸ੍ਰ. ਜਸਪਾਲ ਸਿੰਘ ਕਲਿਆਣ , ਅਕਾਲੀ ਨੇਤਾ ਰਵਿੰਦਰ ਸਿੰਘ ਵਿੰਦਾ ਅਤੇ ਕੋਂਸ਼ਲਰ ਅਰਵਿੰਦਰਪਾਲ ਸਿੰਘ ਰਾਜੂ ਮੋਜੂਦ ਸਨ । ਸ੍ਰ. ਸਤਿੰਦਰ ਸਿੰਘ ਗਰੋਵਰ ਨੇ ਹਾਜ਼ਰ ਯੂਥ ਵਰਕਰਾਂ ਨੂੰ ਸੰਬੋਧਨ ਕਰਦਿਆ ਹੋਇਆ ਕਿਹਾ ਕਿ ਯੂਥ ਵਰਗ ਪਾਰਟੀ ਦੀ ਰੀੜ ਦੀ ਹੱਡੀ ਵਾਂਗ ਕੰਮ ਕਰਦਾ ਹੈ ਇਸ ਲਈ ਅਗਾਮੀ ਵਿਧਾਨ ਸਭਾ ਚੋਣਾ ਦੋਰਾਨ ਯੂਥ ਅਕਾਲੀ ਦਲ ਦੀ ਅਹਿਮ ਭੂਮਿਕਾ ਹੋਵੇਗੀ ਤੇ ਮਿਹਨਤੀ ਤੇ ਕੰਮ ਕਰਨ ਵਾਲੇ ਨੌਜਵਾਨਾ ਨੂੰ ਅੱਗੇ ਲਿਆਉਂਦਾ ਜਾਵੇਗਾ ਤੇ ਨੌਜਵਾਨ ਵਰਗ ਦੇ ਮਸਲਿਆਂ ਨੂੰ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਤਕੱ ਪਹੁੰਚਾਉਣ ਲਈ ਉਹ ਇਕ ਕੜੀ ਦੀ ਤਰਾਂ ਕੰਮ ਕਰਣਗੇ। ਉਹਨਾਂ ਕਿਹਾ ਕਿ ਪਾਰਟੀ ਹਾਈਕਮਾਂਡ ਵਲੋਂ ਜੋ ਜ਼ਿਲਾ ਯੂਥ ਕੋਆਡੀਨੇਟਰ ਦੀ ਜਿੰਮੇਵਾਰੀ ਲਗਾਈ ਗਈ ਹੈ ਉਹ ਉਸਨੂੰ ਤੰਨਦੇਹੀ ਨਾਲ ਨਿਭਾਉਣਗੇ । ਇਸ ਮੌਕੇ ਕੌਂਸਲਰ ਸ੍ਰ. ਅਰਵਿੰਦਰਪਾਲ ਸਿੰਘ ਰਾਜੂ, ਡਾ.ਐਮ.ਐਸ.ਪਾਲ, ਡਾ. ਜੀ.ਐਸ. ਪਾਲ, ਸਰਬਜੀਤ ਸਿੰਘ, ਮਨਪਾਲ ਸਿੰਘ, ਰਵਿੰਦਰਪਾਲ ਸਿੰਘ, ਮਨਪ੍ਰੀਤ ਸਿੰਘ ਬਿੰਦਰਾ, ਮਨਜੋਤ ਸਿੰਘ, ਜਸਕਿਰਤ ਸਿੰਘ ਮੋਨੂੰ, ਦਿਲਪ੍ਰੀਤ ਸਿੰਘ, ਜਸਪ੍ਰੀਤ ਸਿੰਘ ਭੱਲਾ, ਜਤਿਨ ਚੌਪੜਾ, ਪਰਮਿੰਦਰ ਸਿੰਘ, ਇੰਦਰਜੀਤ ਸਿੰਘ ਸੰਧੂ, ਨਿਤਿਨ ਠੁਕਰਾਲ, ਸੰਧੂ ਸੈਣੀ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: