ਕਾਂਗਰਸ ਸਰਕਾਰ ਨੇ ਕਿਸਾਨਾਂ ਦਾ 73 ਸੌ ਕਰੋੜ ਦਾ ਕਰਜਾ ਕੀਤਾ ਮਾਫ

ਕਾਂਗਰਸ ਸਰਕਾਰ ਨੇ ਕਿਸਾਨਾਂ ਦਾ 73 ਸੌ ਕਰੋੜ ਦਾ ਕਰਜਾ ਕੀਤਾ ਮਾਫ
ਜਦਕਿ ਅਕਾਲੀ ਭਾਜਪਾ ਸਰਕਾਰ ਨੇ ਕਿਸਾਨਾਂ ਤੇ ਕਰਜਾ 7 ਗੁਣਾ ਵਧਾ ਕੇ 1.20 ਲੱਖ ਰੁਪਏ ਕੀਤਾ:ਮੋਫਰ
9 ਸਾਲਾਂ ਦੇ ਰਾਜ ਅੰਦਰ ਅਕਾਲੀ ਭਾਜਪਾ ਸਰਕਾਰ ਨੇ ਕਿਸਾਨਾਂ ਅਤੇ ਮਜਦੂਰਾਂ ਦਾ ਕਚੂੰਮਰ ਕੱਢਿਆ

img-20161012-wa0097ਝੁਨੀਰ 12 ਅਕਤੂਬਰ(ਗੁਰਜੀਤ ਸ਼ੀਂਹ) ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਜਿੱਥੇ ਆਪਣੇ 9 ਸਾਲਾਂ ਦੇ ਰਾਜ ਅੰਦਰ ਕਿਸਾਨ ਦਾ ਕੰਚੂਬਰ ਕੱਢ ਦਿੱਤਾ ਹੈ ਉੱਥੇ ਇਹਨਾਂ ਦੇ ਰਾਜ ਅੰਦਰ ਅੱਜ ਹਰ ਵਰਗ ਦੁਖੀ ਹੋ ਕੇ ਰੋ ਕੁਰਲਾ ਰਿਹਾ ਹੈ।ਜਿਸ ਦਾ ਨਤੀਜਾ ਆਉਣ ਵਾਲੀਆਂ 2017 ਦੀਆਂ ਚੋਣਾਂ ਚ ਆਉਣ ਵਾਲੇ ਪੰਜਾਬ ਦੇ ਲੋਕੀ ਦੇਣਗੇ।ਇਹ ਪ੍ਰਗਟਾਵਾ ਕਾਂਗਰਸ ਦੇ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਪਿੰਡ ਸਾਹਨੇਵਾਲੀ ਵਿਖੇ ਕਾਂਗਰਸ ਪਾਰਟੀ ਦੇ ਐਸ ਸੀ ਵਿੰਗ ਵੱਲੋ ਰੱਖੀ ਮੀਟਿੰਗ ਦੌਰਾਨ ਕੀਤਾ।ਉਹਨਾਂ ਕਿਹਾ ਕਿ ਅੱਜ ਮਜਦੂਰ ਦੋ ਵਕਤ ਦੀ ਰੋਟੀ ਤੋ ਮੁਹਤਾਜ ਹੈ ਜਦਕਿ ਪਿਛਲੇ 9 ਸਾਲਾਂ ਚ ਪੰਜਾਬ ਦੇ ਕਿਸਾਨਾਂ ਤੇ ਕਰਜਾ 7 ਗੁਣਾ ਵਧਾ ਕੇ 1.20 ਲੱਖ ਰੁਪਏ ਪ੍ਰਤੀ ਪਰਿਵਾਰ ਹੋ ਗਿਆ ਹੈ।ਜਮੀਨ ਦਾ ਮੁੱਲ 35 ਲੱਖ ਰੁਪਏ ਪ੍ਰਤੀ ਏਕੜ ਤੋ 8 ਲੱਖ ਰੁਪਏ ਪ੍ਰਤੀ ਏਕੜ ਡਿੱਗ ਪਿਆ ਹੈ।ਉਹਨਾਂ ਕਿਹਾ ਨਾ ਤਾਂ ਮੰਡੀਆਂ ਵਿੱਚੋ ਸਾਰੀ ਫਸਲ ਵਿਕ ਰਹੀ ਹੈ ਅਤੇ ਨਾ ਹੀ ਸਮੇਂ ਸਿਰ ਕੀਮਤ ਮਿਲ ਰਹੀ ਹੈ।ਬਦਹਾਲੀ ਤੋ ਪ੍ਰੇਸ਼ਾਨ ਪਿਛਲੇ ਸਾਲ ਪੰਜਾਬ ਦੇ 5 ਸੌ ਤੋ ਵਧੇਰੇ ਕਿਸਾਨਾਂ ਤੇ ਮਜਦੂਰਾਂ ਨੇ ਖੁਦਕੁਸ਼ੀਆਂ ਕਰ ਲਈਆਂ ਹਨ।ਸ਼੍ਰੀ ਮੋਫਰ ਨੇ ਕਿਹਾ ਕਿ 2008 ਵਿੱਚ ਯੂਪੀਏ ਦੀ ਕਾਂਗਰਸ ਸਰਕਾਰ ਨੇ ਕਿਸਾਨਾਂ ਦੇ 73 ਸੌ ਕਰੋੜ ਰੁਪਏ ਦੇ ਕਰਜੇ ਨੂੰ ਮਾਫ ਕੀਤਾ।ਕਾਂਗਰਸ ਨੇ ਆਪਣੇ 10 ਸਾਲਾਂ ਦੇ ਰਾਜ ਵਿੱਚ ਕਣਕ ਦਾ ਸਮਰਥਣ ਮੁੱਲ 2 ਗੁਣਾ ਅਤੇ ਝੋਨੇ ਦਾ ਸਮਰਥਣ ਮੁੱਲ 2.5 ਗੁਣਾ ਵਾਧਾ ਕੀਤਾ।ਮਹਾਰਾਜਾ ਕੈਪਟਨ ਦੇ ਰਾਜ ਵਿੱਚ ਜਮੀਨ ਦਾ ਮੁੱਲ ਅਸਮਾਨ ਤੇ ਸੀ।12 ਲੱਖ ਪ੍ਰਤੀ ਏਕੜ ਤੋ ਜਮੀਨ 35 ਲੱਖ ਪ੍ਰਤੀ ਏਕੜ ਹੋ ਗਈ ਸੀ।ਉਹਨਾਂ ਕਿਹਾ ਕਿ ਰਾਹੁਲ ਗਾਂਧੀ ਜੀ ਦੀ ਅਗਵਾਈ ਚ ਪੰਜਾਬ ਕਾਂਗਰਸ ਨੇ ਪ੍ਰਦੇਸ ਦੇ ਕਿਸਾਨਾਂ ਦੀਆਂ 3 ਸਭ ਤੋ ਜਰੂਰੀ ਮੰਗਾਂ ਕਿਸਾਨੀ ਕਰਜੇ ਦੀ ਮਾਫੀ ,ਕੁਰਕੀ ਦਾ ਸਿਸਟਮ ਖਤਮ ਕਰਨਾ ਅਤੇ ਫਸਲਾਂ ਤੇ ਬੇਹਤਰ ਮੁੱਲ ਲਈ ਪੂਰੇ ਪੰਜਾਬ ਵਿੱਚ ਅਭਿਆਨ ਸ਼ੁਰੂ ਕੀਤਾ ਹੈ।ਸਾਡਾ ਕਹਿਣਾ ਹੈ ਕਿ ਕਿਸਾਨਾਂ ਦਾ ਕਰਜਾ ਮੁਆਫ ਹੋਵੇ,ਕਿਸਾਨਾਂ ਦੀ ਜਮੀਨ ਦੀ ਕੁਰਕੀ ਖਤਮ ਹੋਵੇ ਅਤੇ ਮੰਡੀਆਂ ਵਿੱਚੋ ਫਸਲਾਂ ਨੂੰ ਚੁੱਕ ਕੇ ਸਮੇ ਸਿਰ ਉਹਨਾਂ ਦੀ ਸਾਰੀ ਅਤੇ ਸਹੀ ਰਕਮ ਦਿੱਤੀ ਜਾਵੇ।ਜੇ ਤੁਸੀ ਇਸ ਤੇ ਸਹਿਮਤ ਹੋ ਤਾਂ ਇਸ ਸਾਡੇ ਅਭਿਆਨ ਨੂੰ ਆਪਣਾ ਸਮਰਥਣ ਦਿਉ।ਉਹਨਾਂ ਹਲਕੇ ਦੇ ਪਿੰਡਾਂ ਅੰਦਰ ਪੈਂਦੀਆਂ ਮੰਡੀਆਂ ਦਾ ਵੀ ਦੌਰਾ ਕੀਤਾ।ਇਸ ਮੌਕੇ ਉਹਨਾਂ ਦੇ ਨਾਲ ਸੂਬਾ ਕਾਂਗਰਸ ਦੇ ਸਕੱਤਰ ਅਮਰੀਕ ਸਿੰਘ ਢਿੱਲੋ ,ਜ਼ਿਲਾਂ ਕਾਂਗਰਸ ਪ੍ਰਧਾਨ ਬਿਕਰਮ ਮੋਫਰ ,ਬਲਾਕ ਪ੍ਰਧਾਨ ਬਲਵੰਤ ਸਿੰਘ ਮਾਨ ,ਡਾ.ਕੁਲਵੰਤ ਸਿੰਘ ਸਾਹਨੇਵਾਲੀ ,ਯੂਥ ਕਾਂਗਰਸ ਦੇ ਆਗੂ ਲਛਮਣ ਸਿੱਧੂ ਅਤੇ ਜਸਵਿੰਦਰ ਮਾਨ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: