ਨਿੱਜੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਦਾ ਕਤਲ, 2 ਗੰਭੀਰ ਜ਼ਖਮੀ

ਨਿੱਜੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਦਾ ਕਤਲ, 2 ਗੰਭੀਰ ਜ਼ਖਮੀ
ਤਿੰਨਾਂ ਪਿਉ-ਪੁੱਤਾਂ ਨੇ ਕਿਰਚਾਂ ਅਤੇ ਤੇਜ਼ ਹਥਿਆਰਾਂ ਨਾਲ ਦਿੱਤਾ ਘਟਨਾ ਨੂੰ ਅੰਜ਼ਾਮ

vikrant-bansalਭਦੌੜ 12 ਅਕਤੂਬਰ (ਵਿਕਰਾਂਤ ਬਾਂਸਲ) ਬੀਤੀ ਦੁਸ਼ਹਿਰੇ ਵਾਲੀ ਰਾਤ ਨੂੰ ਨਿੱਜੀ ਰੰਜਿਸ਼ ਦੇ ਚੱਲਦਿਆਂ ਕਸਬਾ ਭਦੌੜ ਵਿਖੇ ਤਿੰਨ ਪਿਉ-ਪੁੱਤਾਂ ਨੇ ਆਪਣੇ ਗੁਆਂਢੀ ਨੌਜਵਾਨ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਜਦੋਂ ਕਿ ਉਸਦੇ ਛੋਟੇ ਸਕੇ ਭਰਾ ਅਤੇ ਚਚੇਰੇ ਭਰਾ ਨੂੰ ਗੰਭੀਰ ਜਖ਼ਮੀ ਕਰ ਦਿੱਤਾ। ਘਟਨਾ ਸਥਾਨ ਦਾ ਜਾਇਜ਼ਾ ਲੈਣ ਲਈ ਐਸ.ਐਸ.ਪੀ. ਗੁਰਪ੍ਰੀਤ ਸਿੰਘ ਤੂਰ, ਡੀ.ਐਸ.ਪੀ. ਰਾਜ ਕਪੂਰ, ਥਾਣਾ ਮੁੱਖੀ ਇੰਸਪੈਕਟਰ ਅਜੈਬ ਸਿੰਘ ਭਦੌੜ, ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਤਪਾ, ਇੰਸਪੈਕਟਰ ਕੁਲਦੀਪ ਸਿੰਘ ਥਾਣਾ ਸ਼ਹਿਣਾ, ਏ.ਐਸ.ਆਈ. ਦਰਸ਼ਨ ਸਿੰਘ, ਏ.ਐਸ.ਆਈ. ਪਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ‘ਤੇ ਪੁੱਜੇ ਅਤੇ ਉਕਤ ਤਿੰਨੇ ਮੁਲਜਮਾਂ ‘ਤੇ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਭਦੌੜ ਦੇ ਮੁਖੀ ਇੰਸਪੈਕਟਰ ਅਜੈਬ ਸਿੰਘ ਅਤੇ ਏ.ਐਸ.ਆਈ. ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਨੌਜਵਾਨ ਹਰਦੀਪ ਸਿੰਘ ਗੰਢੂ ਦੇ ਸਕੇ ਭਰਾ ਮਨਦੀਪ ਸਿੰਘ ਪੁੱਤਰ ਧੰਨਾ ਸਿੰਘ ਗੰਢੂ ਦੇ ਬਿਆਨਾਂ ਅਨੁਸਾਰ ਮ੍ਰਿਤਕ ਹਰਦੀਪ ਸਿੰਘ ਗੰਢੂ (28 ਸਾਲ), ਮਨਦੀਪ ਸਿੰਘ (25 ਸਾਲ) ਅਤੇ ਉਹਨਾਂ ਦਾ ਚਚੇਰਾ ਭਰਾ ਜਸਕਰਨ ਸਿੰਘ (18 ਸਾਲ) ਸੂਏ ਵਾਲੇ ਨਲਕੇ ਤੋਂ ਕਰੀਬ 8 ਵਜੇ ਆਪਣੀ ਮਾਤਾ ਲਈ ਪਾਣੀ ਲੈਣ ਜਾ ਰਹੇ ਸੀ ਤਾਂ ਰਸਤੇ ਚ ਆਪਣੇ ਘਰ ਮੂਹਰੇ ਤਿਆਰੀ ਚ ਖੜੇ ਸਤਬੀਰ ਸਿੰਘ ਰਾਣਾ, ਗੁਰਮੀਤ ਸਿੰਘ ਟੀਸੀ (ਦੋਵੇਂ ਭਰਾ) ਅਤੇ ਉਹਨਾਂ ਦਾ ਪਿਤਾ ਯਾਦਵਿੰਦਰ ਗੋਗੀ ਨੇ ਉਹਨਾਂ ਤਿੰਨਾਂ ‘ਤੇ ਕਿਰਚਾਂ ਅਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਚ ਹਰਦੀਪ ਸਿੰਘ ਦੇ ਗੰਭੀਰ ਜ਼ਖਮੀ ਹੋਣ ਕਾਰਨ ਬਰਨਾਲੇ ਜਾਦਿਆਂ ਰਸਤੇ ਚ ਮੌਤ ਹੋ ਗਈ। ਜਦੋਂ ਕਿ ਚਚੇਰਾ ਭਰਾ ਜਸਕਰਨ ਸਿੰਘ ਪੁੱਤਰ ਗੁਰਮੇਲ ਸਿੰਘ ਗੰਭੀਰ ਹਾਲਤ ਚ ਡੀ.ਐਮ.ਸੀ ਲੁਧਿਆਣਾ ਦਾਖਲ ਕਰਵਾਇਆ ਗਿਆ ਹੈ ਅਤੇ ਮਨਦੀਪ ਸਿੰਘ ਨੂੰ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਥਾਣਾ ਮੁਖੀ ਅਜੈਬ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਪਿਛਲੇ ਸਮੇਂ ਤੋਂ ਆਪਸ ਚ ਖਾਰ ਖਾਂਦੇ ਸਨ ਅਤੇ ਬੀਤੀ ਸ਼ਾਮ ਮੁੱਛਾਂ ਨੂੰ ਵੱਟ ਚਾੜਨ ਨੂੰ ਲੈ ਕੇ ਇਹ ਆਪਸ ਵਿੱਚ ਟਕਰਾ ਗਏ। ਉਹਨਾਂ ਦੱਸਿਆ ਕਿ ਸਤਬੀਰ ਸਿੰਘ ਰਾਣਾ, ਗੁਰਮੀਤ ਸਿੰਘ ਟੀਸੀ ਅਤੇ ਉਹਨਾਂ ਦੇ ਪਿਤਾ ਯਾਦਵਿੰਦਰ ਗੋਗੀ ਖਿਲਾਫ਼ ਮੁਕੱਦਮਾ ਨੰ: 70 ਧਾਰਾ 302, 307, 341, 324, 334 ਤਹਿਤ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਤਿੰਨੇ ਮੁਲਜਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਹਰਦੀਪ ਸਿੰਘ ਦੀ ਕੁੱਝ ਦਿਨ ਪਹਿਲਾਂ ਹੀ ਮੰਗਣੀ ਹੋਈ ਸੀ ਅਤੇ ਅਗਲੇ ਮਹੀਨੇ ਉਸਦਾ ਵਿਆਹ ਸੀ।

Share Button

Leave a Reply

Your email address will not be published. Required fields are marked *

%d bloggers like this: