ਬਲਵੀਰ ਸਿੰਘ ਦੀ ਰਿਟਾਇਰਮੈਂਟ ਦੀ ਖੁਸ਼ੀ ਵਿੱਚ ਦਿੱਤੀ ਵਿਦਾਇਗੀ ਪਾਰਟੀ

ਬਲਵੀਰ ਸਿੰਘ ਦੀ ਰਿਟਾਇਰਮੈਂਟ ਦੀ ਖੁਸ਼ੀ ਵਿੱਚ ਦਿੱਤੀ ਵਿਦਾਇਗੀ ਪਾਰਟੀ

dscn9558ਤਲਵੰਡੀ ਸਾਬੋ, 11 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਹਿਕਾਰੀ ਸਭਾ ਪੰਜਾਬ ਦੇ ਫੋਕਲ ਪੁਆਇੰਟ ਹੈੱਡ-ਕੁਆਟਰ ਸਰਕਲ ਸੀਂਗੋ ਵਿਖੇ ਸੋਸਾਇਟੀ ਸਰਕਲ ਸੀਂਗੋ ਦੇ ਇੰਚਾਰਜ ਇੰਸਪੈਕਟਰ ਬਲਵੀਰ ਸਿੰਘ ਰਾਮਪੁਰਾ ਨੂੰ ਸੋਸਾਇਟੀ ਦੇ ਮੁਲਾਜਮਾਂ ਵੱਲੋਂ ਉਨ੍ਹਾਂ ਦੀ ਰਿਟਾਇਰਮੈਂਟ ਦੀ ਖੁਸ਼ੀ ਵਿੱਚ ਵਿਦਾਇਗੀ ਪਾਰਟੀ ਦਿੱਤੀ ਗਈ। ਬਲਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 13-03-1985 ਨੂੰ ਵਿਭਾਗ ਦੇ ਫੋਕਲ ਪੁਆਇਟ ਪਿੰਡ ਸਰਹਾਲੀ ਤਹਿਸੀਲ ਨਕੋਦਰ (ਜਲੰਧਰ) ਤੋਂ ਸਬ-ਇੰਸਪੈਕਟਰ ਦੀ ਪੋਸਟ ਤਹਿਤ ਸਰਵਿਸ ਸ਼ੁਰੂ ਕੀਤੀ ਸੀ 31 ਸਾਲ ਦੀ ਸਰਵਿਸ ਤਹਿਤ ਉਨ੍ਹਾਂ ਨੂੰ 17-07-1992 ਨੂੰ ਵਿਭਾਗ ਨੇ ਪਰਮੋਸ਼ਨ ਦੇ ਕੇ ਇੰਸਪੈਕਟਰ ਬਣਾ ਦਿੱਤਾ ਸੀ ਅਤੇ ਉਨਾਂ ਦੀਆਂ ਚੰਗੀਆਂ ਸੇਵਾਵਾਂ ਅਤੇ ਯੋਗ ਅਗਵਾਈ ਹੇਠ ਸਾਲ 2008-09 ਵਿੱਚ ਭਾਈ ਰੂਪਾ ਦੀ ਸੋਸਾਇਟੀ ਜ਼ਿਲੇ ਦੀਆਂ ਸੋਸਾਇਟੀਆਂ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਜੇਤੂ ਰਹੀ ਅਤੇ ਇਨਾਮ ਹਾਸਲ ਕੀਤਾ। ਮਾਰਚ 2014 ਵਿੱਚ ਉਨ੍ਹਾ ਨੇ ਫੋਕਲ ਪੁਆਇੰਟ ਹੈੱਡਕੁਆਟਰ ਸੀਂਗੋ ਵਿਖੇ ਚਾਰਜ ਸੰਭਾਲਿਆ ਅਤੇ ਸ਼ੇਖਪੁਰਾ ਸਰਕਲ ਦਾ ਉਨ੍ਹਾਂ ਕੋਲ ਵਾਧੂ ਚਾਰਜ ਰਿਹਾ। ਰਿਟਾਇਰ ਹੋਣ ਤੱਕ ਉਹ ਸੋਸਾਇਟੀ ਸਰਕਲ ਸੀਂਗੋ ਵਿਖੇ ਹੀ ਸਰਵਿਸ ਕਰ ਰਹੇ ਸਨ। ਅੱਜ ਵਿਦਾਇਗ ਪਾਰਟੀ ਸਮੇਂ ਮਾਸਟਰ ਬੱਗਾ ਸਿੰਘ ਕੁੱਤੀਵਾਲ ਕਲਾ ਵਿਸ਼ੇਸ ਤੌਰ ‘ਤੇ ਪਹੁੰਚੇ ਸਨ ਮੁਲਾਜਮਾਂ ਵੱਲੋਂ ਵਿਦਾਇਗੀ ਪਾਰਟੀ ਦੇਣ ਸਮੇ ਮਿੱਠੂ ਸਿੰਘ ਸਕੱਤਰ ਸਭਾ ਸੀਂਗੋ, ਬਲੌਰ ਸਿੰਘ ਸਕੱਤਰ ਬਹਿਮਣ ਕੌਰ ਸਿੰਘ, ਮੰਦਰ ਰਾਮ ਸਕੱਤਰ ਕੌਰੇਆਣਾ, ਸ਼ਿਕੰਦਰ ਸਿੰਘ ਸਕੱਤਰ ਲਹਿਰੀ, ਜਰਨੈਲ ਸਿੰਘ ਸਕੱਤਰ ਨਥੇਹਾ, ਜਗਵੰਤ ਸਿੰਘ ਸਕੱਤਰ ਕਲਾਲਵਾਲਾ, ਪਰਮਜੀਤ ਸਿੰਘ ਸੇਵਾਦਾਰ ਸੀਂਗੋ ਆਦਿ ਤੋਂ ਇਲਾਵਾ ਸਹਿਕਾਰੀ ਸਭਾ ਕਲਾਲਵਾਲਾ, ਲਹਿਰੀ, ਬਹਿਮਣ ਕੌਰ ਸਿੰਘ, ਨਥੇਹਾ, ਕੌਰੇਆਣਾ ਅਤੇ ਸੀਂਗੋ ਦੇ ਕਰਮਚਾਰੀ ਸ਼ਾਮਲ ਸਨ।

Share Button

Leave a Reply

Your email address will not be published. Required fields are marked *

%d bloggers like this: