ਤੁਰ ਗਿਆ ਇਕ ਹੋਰ ਗੀਤਕਾਰੀ ਦਾ ਖੂਬਸੂਰਤ ਸਿਤਾਰਾ ‘ਗੁਰਚਰਨ ਵਿਰਕ ਅਰਾਈਆਂਵਾਲਾ’

ਤੁਰ ਗਿਆ ਇਕ ਹੋਰ ਗੀਤਕਾਰੀ ਦਾ ਖੂਬਸੂਰਤ ਸਿਤਾਰਾ ‘ਗੁਰਚਰਨ ਵਿਰਕ ਅਰਾਈਆਂਵਾਲਾ’

photoਸਾਦਿਕ, 11 ਅਕਤੂਬਰ (ਗੁਲਜ਼ਾਰ ਮਦੀਨਾ)-ਪੰਜਾਬੀ ਗੀਤਕਾਰੀ ਦਾ ਉਹ ਹੀਰਾ ਫ਼ਨਕਾਰ ਗੀਤਕਾਰ ‘ਗੁਰਚਰਨ ਵਿਰਕ’ ਜਿਸ ਨੇ ਬਹੁਤ ਸਮਾਂ ਪਹਿਲਾ ਆਪਣੀ ਗੀਤਕਾਰੀ ਦੀ ਸੁਰੂਆਤ ਕੀਤੀ ਜਿਸ ਨੇ ਕਦੇ ਲਿਖਿਆ ‘ਕੱਚਿਆਂ ਘਰਾਂ ਦੇ ਵਿਚ ਵਸਣਾਂ ਪਾਊਗਾ ਜੇ ਤੂੰ ਸਾਡੇ ਨਾਲ ਕਰੇਗੀ ਪਿਆਰ, ਕਾਹਤੋ ਆਈ ਏ ਗਰੀਬ ਤੇ ਜਵਾਨੀ ਨੀ ਫਿਕਰਾਂ ਵਿੱਚ ਮੁੱਕ ਜਾਏਗੀ ਵਰਗੇ ਸੁਪਰਹਿਟ ਗੀਤਾਂ ਤੋ ਇਲਾਵਾ ਹੋਰ ਵੀ ਬਹੁਤ ਸਾਰੇ ਗੀਤ ਸਰੋਤਿਆਂ ਦੀ ਝੋਲੀ ਪਾਏ ਤੇ ਅੱਜ ਉਹ ਸਾਨੂੰ ਸਾਰਿਆਂ ਨੂੰ ਆਖਰੀ ਸਲਾਮ ਕਹਿ ਕੇ ਸਦਾ ਲਈ ਤੁਰ ਗਏ। ਦੱਸਣਯੋਗ ਹੈ ਕਿ ਫ਼ਰੀਦਕੋਟ ਜ਼ਿਲੇ ਦੇ ਪਿੰਡ ਅਰਾਈਆਂ ਵਾਲਾ ਨੇੜੇ ਸਾਦਿਕ ਦੇ ਜੰਮਪਲ ਨੇ ਆਪਣੇ ਪਿੰਡ ਦਾ ਨਾਂਅ ਅਪਣੀ ਬਾ-ਕਮਾਲ ਕਲਮ ਨਾਲ ਪੂਰੀ ਦੁਨੀਆਂ ਵਿੱਚ ਚਮਕਾ ਦਿੱਤਾ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜੂਰ ਸੀ। ਕੁਝ ਦਿਨ ਪਹਿਲਾ ਮਰਹੂਮ ਗੁਰਚਰਨ ਵਿਰਕ ਦਾ ਐਕਸੀਡੈਂਟ ਹੋ ਗਿਆ ਸੀ ਤੇ ਇਲਾਜ ਲਈ ਬੰਬੇ ਦੇ ਇਕ ਹਸਪਤਾਲ ਚ ਭਰਤੀ ਕਰਵਾਇਆ ਗਿਆ ਤੇ ਉਸ ਤੋਂ ਉਪਰੰਤ ਪੀ.ਜੀ.ਆਈ ਚੰਡੀਗੜ ਭਰਤੀ ਕਰਵਾਇਆ ਗਿਆ ਤੇ ਜਿੰਨਾਂ ਦਾ ਅੱਜ ਤੜਕਸਾਰ ਦਿਹਾਂਤ ਹੋ ਗਿਆ। ਮਰਹੂਮ ਗੁਰਚਰਨ ਵਿਰਕ ਦਾ ਅੰਤਿਮ ਸੰਸਕਾਰ ਉਨਾਂ ਦੇ ਜੱਦੀ ਪਿੰਡ ਅਰਾਈਆਂ ਵਾਲਾ ਵਿਖੇ ਅੱਜ ਸਵੇਰੇ 11 ਵਜੇ ਕੀਤਾ ਜਾਵੇਗਾ। ਜਿਉਂ ਹੀ ਇਹ ਚੰਦਰੀ ਖ਼ਬਰ ਦਾ ਸੰਗੀਤ ਪ੍ਰੇਮੀਆਂ ਨੂੰ ਪਤਾ ਲੱਗਾ ਤਾਂ ਸਮੁਚੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ। ਮਰਹੂਮ ਗੁਰਚਰਨ ਵਿਰਕ ਆਪਣੇ ਪਿਛੇ ਪੂਰੇ ਪਰਿਵਾਰ ਨੂੰ ਰੋਂਦੇ ਵਿਲਕਦੇ ਛੱਡ ਕਿ ਚਲੇ ਗਏ ਉਨਾਂ ਦੇ ਤੁਰ ਜਾਣ ਨਾਲ ਸੰਗੀਤ ਜਗਤ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਇਸ ਦੁੱਖ ਦੀ ਘੜੀ ਵਿੱਚ ਉਘੇ ਲੇਖਕ ਨਿੰਦਰ ਘੁਗਿਆਣਵੀ, ਪੰਜਾਬੀ ਲੋਕ ਗਾਇਕ ਜੋੜੀ ਮੀਤ ਬਰਾੜ-ਹਰਮਨਦੀਪ, ਬਲਬੀਰ ਚੋਟੀਆਂ-ਜਸਮੀਨ ਚੋਟੀਆਂ, ਬਲਕਾਰ ਅਣਖੀਲਾ-ਮਨਜਿੰਦਰ ਗੁਲਸ਼ਨ, ਭਿੰਦੇ ਸ਼ਾਹ ਰਾਜੋਵਾਲੀਆ-ਜਸਪ੍ਰੀਤ ਕੌਰ, ਹਾਕਮ ਬਖਤੜੀਵਾਲਾ-ਦਲਜੀਤ ਕੌਰ, ਗੋਰਾ ਚੱਕ ਵਾਲਾ-ਪ੍ਰੀਤ ਲਾਲੀ, ਰਾਜਾ ਮਰਖਾਈ-ਦੀਪ ਕਿਰਨ, ਬਿੱਟੂ ਖੰਨੇਵਾਲਾ-ਮਿਸ ਸੁਰਮਨੀ, ਜਸਪਾਲ ਮਾਨ-ਮਿਸ਼ ਖੁਸ਼ੀ, ਸਾਬਰ ਖਾਨ-ਲਵਜੋਤ ਰਾਣੀ, ਹਰਮਿਲਾਪ ਗਿੱਲ, ਗਾਇਕ ਪਰਮਿੰਦਰ ਵਿੱਕੀ ਮਾਨੀਵਾਲੀਆ, ਵੀਰ ਦਵਿੰਦਰ, ਜੱਸ ਸਿੱਧੂ, ਹਰਿੰਦਰ ਸੰਧੂ, ਮਿੰਟੂ ਧੂਰੀ, ਗੀਤਕਾਰ ਰਜਿੰਦਰ ਨਾਗੀ, ਸ਼ਮਸ਼ੇਰ ਚੀਨਾ, ਗੁਰਪ੍ਰੀਤ ਸਾਦਿਕ, ਕਿਰਪਾਲ ਮਾਅਣਾ, ਸੁੱਖਾ ਅਰਾਈਆਂ ਵਾਲਾ, ਮੰਚ ਸੰਚਾਲਿਕ ਜਸਵੀਰ ਜੱਸੀ, ਜਗਦੀਪ ਯੋਗਾ, ਕੇ. ਐਸ ਮਾਣਕ, ਦਵਿੰਦਰ ਬਰਨਾਲਾ, ਜ਼ਿਲਾ ਪ੍ਰਧਾਨ ਮਨਪ੍ਰੀਤ ਅਰਾਈਆਂ, ਲਲਿਤ ਲਾਲੀ, ਕੁਲਵਿੰਦਰ ਅਸਪਾਲ ਕਲਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੰਗੀਤ ਪ੍ਰੇਮੀਆਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।

Share Button

Leave a Reply

Your email address will not be published. Required fields are marked *

%d bloggers like this: