ਸੁਖਬੀਰ ਸਿੰਘ ਬਾਦਲ ਦਾ ਕੈਲੋਫੋਰਨੀਆਂ, ਸਕੂਲੀ ਵਿਦਿਆਰਥੀ ਗੰਦੇ ਪਾਣੀ ਵਿੱਚੋਂ ਦੀ ਲੰਘ ਕੇ ਲੈਣ ਜਾਂਦੇ ਹਨ ਉਚੇਰੀ ਸਿਖਿਆ

ਸੁਖਬੀਰ ਸਿੰਘ ਬਾਦਲ ਦਾ ਕੈਲੋਫੋਰਨੀਆਂ, ਸਕੂਲੀ ਵਿਦਿਆਰਥੀ ਗੰਦੇ ਪਾਣੀ ਵਿੱਚੋਂ ਦੀ ਲੰਘ ਕੇ ਲੈਣ ਜਾਂਦੇ ਹਨ ਉਚੇਰੀ ਸਿਖਿਆ
ਸੁਖਬੀਰ ਬਾਦਲ ਦਾ ਨੀਂਹ ਪੱਥਰ ਵੀ ਕਰਦੇ ਗੰਦੇ ਪਾਣੀ ਵਿੱਚ ਇਸ਼ਨਾਨ

bareta-no-_-1ਬਰੇਟਾ, 11 ਅਕਤੂਬਰ (ਰੀਤਵਾਲ) : ਪੰਜਾਬ ਸਰਕਾਰ ਭਾਵੇਂ ਕਿ ਹਰ ਦਿਨ ਟੀ ਵੀ ਇਸ਼ਤਿਹਾਰਾਂ, ਸੰਗਤ ਦਰਸ਼ਨਾਂ ਅਤੇ ਆਪਣੀਆਂ ਸਿਆਸੀ ਸਟੇਜਾਂ ਤੋਂ ਬਿਆਨ ਦਿੰਦੀ ਨਹੀ ਥੱਕਦੀ ਕਿ ਪਿਛਲੇ 9 ਸਾਲਾਂ ਵਿੱਚ ਪੰਜਾਬ ਦਾ ਚੌਹ ਪੱਖੀ ਵਿਕਾਸ ਹੋਇਆ ਹੈ। ਜਿਸ ਨੂੰ ਆਮ ਲੋਕਾਂ ਤੱਕ ਦੱਸਣ ਲਈ ਟੀ. ਵੀ ਸਕਰੀਨਾਂ ਵਾਲੀਆਂ ਵੈਨਾਂ ਦਾ ਵੀ ਸਹਾਰਾ ਲੈਣਾਂ ਪੈ ਰਿਹਾ ਹੈ। ਅਸਲ ਵਿੱਚ ਇਹ ਵਿਕਾਸ ਜਾਂ ਤਾਂ ਸ਼ੋਮਣੀ ਅਕਾਲੀ ਦਲ (ਬ) ਅਤੇ ਬੀਜੇਪੀ ਦੇ ਬਿਆਨਾਂ ਵਿੱਚ ਹੀ ਹੋਇਆ ਹੈ ਜਾਂ ਫਿਰ ਸਰਕਾਰੀ ਕਾਗਜਾਂ ਵਿੱਚ ਹੈ। ਜਦੋਂ ਇਸ ਵਿਕਾਸ ਨੂੰ ਵੇਖਣ ਲਈ ਮੀਡੀਆਂ ਪ੍ਰੈਸ ਕਲੱਬ ਬਰੇਟਾ ਦੇ ਪੱਤਰਕਾਰਾਂ ਦੀ ਟੀਮ ਪਿੰਡਾਂ ਵਿੱਚ ਪਹੁਚੀ ਤਾਂ ਵੇਖਿਆਂ ਕਿ ਪਿੰਡ ਕਾਹਨਗੜ੍ਹ ਦੀਆਂ ਗਲੀਆਂ ਨਲੀਆਂ ਲਈ 33 ਲੱਖ 50 ਹਜਾਰ ਅਤੇ ਨਿਕਾਸੀ ਪਾਣੀ ਦੇ ਨਿਕਾਸ ਲਈ 28 ਲੱਖ 25 ਹਜਾਰ ਰੁਪਏ ਦੀਆ ਗ੍ਰਾਟਾਂ ਵੀ ਜਾਰੀ ਕਰ ਚੁਕੀ ਹੈ। ਪਰ ਫਿਰ ਵੀ ਪਿੰਡ ਵਿੱਚ ਕੁਝ ਅਜਿਹੀਆਂ ਗਲੀਆਂ ਵੀ ਹਨ ਜਿਨਾਂ ਵਿੱਚ ਹਾਲੇ ਤੱਕ ਇੱਕ ਇੱਟ ਤੱਕ ਨਹੀ ਲੱਗੀ। ਜਦੋਂ ਕੇ ਕੁਝ ਗਲੀਆਂ ਪੱਕੀਆਂ ਨੂੰ ਹੀ ਬਿਨਾਂ ਮਨਜੂਰੀ ਲਏ ਪੰਚਾਇਤ ਪੁਟ ਕੇ ਨਵੀਂਆਂ ਬਣਾ ਰਹੀ ਹੈ। ਜਿਸ ਤੋਂ ਪੰਚਾਇਤ, ਸੈਕਟਰੀ, ਅਤੇ ਉਚ ਅਧਿਕਾਰੀਆਂ ਨੂੰ ਭਾਰੀ ਮਨਾਫਾ ਮਿਲਦਾ ਹੈ। ਰਹੀ ਗੱਲ ਗੰਦੇ ਪਾਣੀ ਦੇ ਨਿਕਾਸ ਦੀ ਪਿੰਡ ਕਾਹਨਗੜ੍ਹ ਵਿੱਚ ਬਿਨਾਂ ਵਾਰਸ਼ ਦੇ ਅੱਜ ਵੀ ਨਿਕਾਸੀ ਗੰਦਾ ਪਾਣੀ ਪਿੰਡ ਦੀ ਫਿਰਨੀ ਕੁਲਰੀਆਂ ਤੋਂ ਆ ਰਹੀ ਲਿੰਕ ਸੜਕ ਜਿਸ ਤੇ ਕਈ ਪਿੰਡ ਜਿਵੇਂ ਕਿ ਕਾਲੀਆ, ਗੋਰਖਨਾਥ, ਕੁਲਰੀਆਂ, ਭਾਵਾ, ਮੰਡੇਰ, ਜੁਗਲਾਣ ਆਦਿ ਪਿੰਡਾਂ ਦੀ ਆਵਾਜਾਈ ਹੈ ਅਤੇ ਪਿੰਡ ਦੇ ਸਕੂਲੀ ਵਿਦਿਆਰਥੀਆਂ ਦਾ ਕੁਲਰੀਆਂ ਦੇ ਮਾਡਰਨ ਸਕੂਲ ਨੂੰ ਜਾਂਣ ਦਾ ਇਹ ਹੀ ਇਕੋ ਇਕ ਰਸਤਾ ਹੈ ਜਿਥੋਂ ਦੀ ਬੱਚੇ ਬੱਚੀਆਂ ਹਰ ਰੋਜ ਅਜਿਹੇ ਗੰਦ ਵਿੱਚੋਂ ਦੀ ਲੰਗਦੇ ਹੋਏ ਆਪਣੀ ਉਚ ਪੱਧਰੀ ਵਿਦਿਆ ਹਾਸਿਲ ਕਰਨ ਜਾਂਦੇ ਹਨ। ਕੀ ਸੁਖਬੀਰ ਸਿੰਘ ਬਾਦਲ ਦਾ ਇਹੋ ਹੀ ਕੈਲੀਫੋਰਨੀਆਂ ਹੈ? ਇਹ ਸ਼ਬਦ ਮੀਡੀਆ ਦੇ ਪੱਤਰਕਾਰਾਂ ਨੂੰ ਵਿਦਿਆਰਥੀ ਪੁਛ ਰਹੇ ਸਨ। ਜੋ ਮੀਡੀਆ ਜਰੀਏ ਅੱਜ ਸਰਕਾਰ ਨੂੰ ਅਸੀਂ ਪੁਛ ਰਹੇ ਹਾਂ। ਇਥੇ ਹੀ ਬੱਸ ਨਹੀ ਇਸ ਜਗਾ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਇੱਕ ਨੀਹ ਪੱਥਰ ਵੀ ਲੱਗਿਆ ਹੋਇਆ ਹੈ ਜੋ ਇਸ ਗੰਦੇ ਪਾਣੀ ਵਿੱਚ ਹਰ ਰੋਜ ਇਸ਼ਨਾਨ ਕਰਦਾ ਹੈ।ਜੇਕਰ ਪੰਜਾਬ ਸਰਕਾਰ 70 ਲੱਖ ਦੇ ਲਗਭਗ ਗ੍ਰਾਂਟ ਸਿਰਫ ਗਲੀਆਂ ਨਾਲੀਆਂ ਜਾਂ ਨਿਕਾਸੀ ਗੰਦੇ ਪਾਣੀ ਲਈ ਦੇ ਸਕਦੀ ਹੈ ਤਾਂ ਇਹ ਲੱਖਾਂ ਰੁਪਏ ਵਿਕਾਸ ਕਾਰਜਾਂ ਤੇ ਜੇ ਲੱਗੇ ਹਨ ਤਾਂ ਨਿਕਾਸੀ ਪਾਣੀ ਸੜਕ ਤੇ ਕਿਉਂ ਫਿਰ ਰਿਹਾ ਹੈ? ਜੇਕਰ ਲੱਖਾਂ ਰੁਪਏ ਸਹੀ ਤਰੀਕੇ ਨਾਲ ਨਹੀ ਲੱਗੇ ਤਾਂ ਇਸ ਦੀ ਸ਼ਿਕਾਇਤਾਂ ਦੇ ਬਾਵਜੂਦ ਵੀ ਦੇਖ ਰੇਖ ਕਿਉਂ ਨਹੀ ਹੋ ਰਹੀ।ਪਿੰਡ ਦੇ ਸਰਪੰਚ ਚੇਤ ਸਿੰਘ ਅਤੇ ਕੁਝ ਪੰਚਾਂ ਤੋਂ ਜਦੋਂ ਇਸ ਬਾਰੇ ਕੁਝ ਉਨਾਂ ਦਾ ਪੱਖ ਜਾਨਣਾਂ ਚਾਹਿਆ ਤਾਂ ਉਨਾਂ ਨੇ ਮੀਡੀਆ ਸਾਹਮਣੇ ਕੁਝ ਨਾ ਕਿਹਾ।ਪਿੰਡ ਵਾਸੀ ਨੰਬਰਦਾਰ ਸਤਪਾਲ ਸਿੰਘ, ਨਛੱਤਰ ਸਿੰਘ ਚਹਿਲ, ਭਗਵਾਨ ਸਿੰਘ ਅੋਲ਼ਖ, ਸਾਬਕਾ ਪੰਚ ਜੇਠੂ ਸਿੰਘ, ਕਾਲਾ ਸਿੰਘ, ਸਿਕੰਦਰ ਸਿੰਘ ਹੇਰ, ਰਾਜਵੀਰ ਸਿੰਘ ਨੇ ਇਸ ਨੂੰ ਕੁੱਤੀ ਚੋਰਾਂ ਨਾਲ ਮਿਲੀ ਦਾ ਨਾਮ ਦਿਤਾ। ਜਦੋਂ ਇਸ ਸਬੰਧੀ ਬੀ ਡੀ ਪੀ ਓ ਬੁਢਲਾਡਾ ਨੂੰ ਮੋਬਾਇਲ ਤੇ ਪੁਛਿਆ ਕਿ ਪੱਕੀਆਂ ਗਲੀਆਂ ਨੂੰ ਪੁੱਟ ਕੇ ਦੁਆਰਾ ਪੱਕੀਆਂ ਕਰਨ ਦੀ ਮਨਜੂਰੀ ਪੰਚਾਇਤ ਨੇ ਲਈ ਹੈ ਜਾਂ ਨਹੀ ਤਾਂ ਉਨਾਂ ਨੇ ਕਿਹਾ ਕਿ ਉਨਾਂ ਦੇ ਅਜਿਹਾ ਕੁਝ ਧਿਆਨ ਵਿੱਚ ਨਹੀ। ਵੇਖਣਾ ਇਹ ਹੈ ਕਿ ਇਸ ਉਪਰੋਕਤ ਵਿਸ਼ੇ ਨੂੰ ਸਰਕਾਰ ਅਤੇ ਕੁਭਕਰਨੀ ਨੀਦ ਚ ਸੁਤੇ ਉਚ ਅਧਿਕਾਰੀ ਇਸ ਤੋਂ ਕੁਝ ਜਾਗਦੇ ਹਨ।ਜਾਂ ਫਿਰ ਸੁਖਬੀਰ ਸਿੰਘ ਬਾਦਲ ਦਾ ਕੈਲੋਫੋਰਨੀਆਂ ਇਹ ਹੀ ਹੈ।ਇਕ ਬਜੁਰਗ ਬਾਬਾ ਗਾ ਰਿਹਾ ਸੀ ਆਜਾ ਮੇਰੇ ਪਿੰਡ ਦਾ ਨਿਕਾਸ ਵੇਖ ਲੈ, ਗੰਦੇ ਪਾਣੀ ਵਿੱਚੋਂ ਨੰਗਦੇ ਜਵਾਖ ਵੇਖ ਲੈ।

Share Button

Leave a Reply

Your email address will not be published. Required fields are marked *

%d bloggers like this: