ਸਰਵਹਿੱਤਕਾਰੀ ਸਕੂਲ ਦੇ ਵਿਦਿਆਰਥੀ ਨੇ ਤੀਸਰਾ ਸਥਾਨ ਹਾਸਿਲ ਕੀਤਾ

ਸਰਵਹਿੱਤਕਾਰੀ ਸਕੂਲ ਦੇ ਵਿਦਿਆਰਥੀ ਨੇ ਤੀਸਰਾ ਸਥਾਨ ਹਾਸਿਲ ਕੀਤਾ

12-10 (2)
ਤਪਾ ਮੰਡੀ 12 ਮਈ (ਨਰੇਸ਼ ਗਰਗ) ਸਥਾਨਕ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 8ਵੀਂ ਕਲਾਸ ਦੇ ਵਿਦਿਆਰਥੀ ਹੀਰਾ ਲਾਲ ਨੇ ਨਰਾਇਣ ਪ੍ਰਤਿਭਾ ਖੋਜ ਮੁਕਾਬਲਿਆਂ ਪੰਜਾਬ ‘ਚੋਂ ਤੀਸਰਾ ਤੇ ਉੱਤਰੀ ਖੇਤਰ ਵਿਚੋ 23ਵਾਂ ਸਥਾਨ ਹਾਸਿਲ ਕੀਤਾ ਹੈ । ਅੱਜ ਸਕੂਲ ਵਿਚ ਹੀਰਾ ਲਾਲ ਨੂੰ ਵਿਸ਼ੇਸ ਤੋਰ ਤੇ ਸਨਮਾਨਿਤ ਕੀਤਾ ਗਿਆ ਤੇ ਸਨਮਾਨ ਕਰਨ ਦੀ ਰਸਮ ਸਕੂਲ ਦੇ ਡਾਇਰੈਂਕਟਰ ਵਰਿੰਦਰ ਸਿੰਘ, ਪ੍ਰਿੰਸੀਪਲ ਸੀਖਾ ਬਾਂਸਲ,ਪ੍ਰਧਾਨ ਵਿਜੇ ਗੋਇਲ, ਪੈਟਰਨ ਕੇ ਕੁਮਾਰ ਤੇ ਮੈਨੇਜਰ ਤਰਸੇਮ ਚੰਦ ਗਰਗ ਹੋਰਾਂ ਨੇ ਅਦਾ ਕੀਤੀ। ਇਸ ਮੌਕੇ ਡਾਇਰੈਕਟਰ ਵਰਿੰਦਰ ਸਿੰਘ ਨੇ ਦਸਿਆ ਕਿ ਇਹ ਮੁਕਾਬਲੇ ਵਿਦਿਆਰਥੀਆਂ ਦੇ ਹੁਨਰ ਦੀ ਪਹਿਚਾਣ ਕਰਨ ਲਈ ਹਰ ਸਾਲ ਕਰਵਾਏ ਜਾਂਦੇ ਹਨ। ਜਿਸ ਵਿਚ ਕੇਵਲ ਪੰਜਾਬ ਤੋ ਹੀ ਨਹੀ ਬਲਕਿ ਛੇ ਸੂਬਿਆਂ ਦੇ ਵਿਦਿਆਰਥੀ ਭਾਗ ਲੈਦੇ ਹਨ ਤੇ ਸਕੂਲ ਦੇ ਇਸ ਵਿਦਿਆਰਥੀ ਨੇ ਪੰਜਾਬ ਵਿਚੋ ਤੀਸਰਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।

Share Button

Leave a Reply

Your email address will not be published. Required fields are marked *

%d bloggers like this: