ਟੈ੍ਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲਸ ਪ੍ਰਸ਼ਾਸ਼ਨ ਨੇ ਹਟਾਏ ਨਜਾਇਜ਼ ਕਬਜ਼ੇ

ਟੈ੍ਰਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲਸ ਪ੍ਰਸ਼ਾਸ਼ਨ ਨੇ ਹਟਾਏ ਨਜਾਇਜ਼ ਕਬਜ਼ੇ
ਨਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਨਹੀਂ ਜਾਵੇਗਾ ਬਖਸ਼ਿਆ: ਗੁਰਮੇਲ ਸੇਖੋਂ
ਕਿਹਾ ਨਗਰ ਕੌਂਸਲ ਦੇ ਦਿੱਤੇ ਨਿਸ਼ਾਨ ਤੋਂ ਪਿੱਛੇ ਹੀ ਲਗਾਈਆਂ ਜਾਣ ਰੇਹੜੀਆਂ

08-10-16-gholia-02ਬਾਘਾ ਪੁਰਾਣਾ, 8 ਅਕਤੂਬਰ (ਕੁਲਦੀਪ ਘੋਲੀਆ/ਰਾਜਿੰਦਰ ਖੋਟੇ/ਸਭਾਜੀਤ ਪੱਪੂ )-ਸਥਾਨਕ ਕਸਬੇ ਅੰਦਰ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਟੈ੍ਰਫਿਕ ਵਿਵਸਥਾ ਵਿਗੜੀ ਹੋਈ ਸੀ ਅਤੇ ਝੋਨੇ ਦੇ ਸੀਜਨ ਨੂੰ ਮੁੱਖ ਰੱਖਦਿਆਂ ਥਾਣਾ ਮੁਖੀ ਗੁਰਮੇਲ ਸਿੰਘ ਸੇਖੋਂ ਨੇ ਟੈ੍ਰਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਹਿਰ ਅੰਦਰ ਕੀਤੇ ਗਏ ਨਜਾਇਜ਼ ਕਬਜ਼ੇ ਹਟਾਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਗੁਰਮੇਲ ਸਿੰਘ ਸੇਖੋਂ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਜੋ ਨਿਸ਼ਾਨ ਲਗਾ ਕੇ ਰੇਹੜੀ ਵਾਲਿਆਂ ਨੂੰ ਹਦਾਇਤ ਕੀਤੀ ਗਈ ਸੀ ਜੇਕਰ ਕੋਈ ਵੀ ਰੇਹੜੀ ਵਾਲਾ ਜਾਂ ਹੋਰ ਕੋਈ ਵਾਹਨ ਚਾਲਕ ਇਸ ਦੀ ਉਲੰਘਣਾ ਕਰੇਗਾ ਉਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਟੈ੍ਰਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਨਾਂ ਦਾ ਸਹਿਯੋਗ ਦੇਣ। ਉਨਾਂ ਕਿਹਾ ਕਿ ਜਦੋਂ ਟੈ੍ਰਫਿਕ ਜਾਮ ਹੁੰਦਾ ਹੈ ਤਾਂ ਲੰਬੀਆਂ ਲੰਬੀਆਂ ਲੱਗ ਜਾਂਦੀਆਂ ਹਨ ਅਤੇ ਕਿਸੇ ਸਮੇਂ ਐਂਬੂਲੈਂਸ ਨੇ ਲੰਘਣਾ ਹੁੰਦਾ ਹੈ ਪ੍ਰੰਤੂ ਉਸ ਨੂੰ ਪ੍ਰੇਸ਼ਾਨੀਆਂ ਦਾ ਸਾਹਮਣੇ ਕਰਨਾ ਪੈਂਦਾ ਹੈ। ਉਨਾਂ ਵਾਹਨ ਚਾਲਕਾਂ ਨੂੰ ਵੀ ਹਦਾਇਤ ਕੀਤੀ ਕਿ ਜੇਕਰ ਕਿਸੇ ਦਾ ਵਾਹਨ ਚਾਲਕ ਰਾਸਤੇ ਵਿੱਚ ਪਾਇਆ ਗਿਆ ਤਾਂ ਉਸ ਦਾ ਚਲਾਨ ਕੀਤਾ ਜਾਵੇਗਾ ਭਾਵੇਂ ਉਹ ਕਿਸੇ ਵੀ ਰਾਜਸੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ। ਇਸ ਮੌਕੇ ਉਨਾਂ ਨਾਲ ਸੇਵਾ ਸਿੰਘ, ਏ.ਐਸ.ਆਈ. ਵਕੀਲ ਸਿੰਘ, ਨਗੌਰ ਸਿੰਘ ਤੋਂ ਇਲਾਵਾ ਹੋਰ ਪੁਲਸ ਕਰਮਚਾਰੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: