ਅਕਾਲੀਆਂ ਨੇ ਵਿਕਾਸ ਨਹੀ ਸਗੋਂ ਪੰਜਾਬ ਨੂੰ ਕੰਗਾਲ ਕੀਤਾ-ਕਾਂਗੜ

ਅਕਾਲੀਆਂ ਨੇ ਵਿਕਾਸ ਨਹੀ ਸਗੋਂ ਪੰਜਾਬ ਨੂੰ ਕੰਗਾਲ ਕੀਤਾ-ਕਾਂਗੜ
ਅਕਾਲੀ-ਭਾਜਪਾ ਸਰਕਾਰ ਦੇ ਅੱਛੇ ਦਿਨ ਆਉਣ ਦਾ ਵਾਅਦਾ ਨਾਕਾਮ ਰਿਹਾ ਹੈ -ਸਿੰਗਲਾ

poto-kypsn-mmc-qy-ibrwjmwn-gurpriq-ismg-kw%cb%86gv-ivjyiemdr-ismglw-kusldip-ismg-iflo%cb%86-aqy-hor-awgu-poto-nmbr-2ਭਗਤਾ ਭਾਈ ਕਾ 8 ਅਕਤੂਬਰ (ਸਵਰਨ ਸਿੰਘ ਭਗਤਾ) ਸਥਾਨਿਕ ਸਹਿਰ ਵਿਖੇ ਪੰਜਾਬ ਪ੍ਰਦੇਸ ਕਾਗਰਸ ਦੇ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਵਿਚ ਐਕਸਪ੍ਰੈਸ ਯਾਤਰਾ ਤਹਿਤ ਇਕ ਕਾਨਫਰੰਸ ਰੱਖੀ ਗਈ। ਜਿਸ ਵਿਚ ਜਾਟ ਮਹਾ ਸਭਾ ਦੇ ਪ੍ਰਧਾਨ ਕੁਸਲਦੀਪ ਸਿੰਘ ਢਿੱਲੋਂ ਅਤੇ ਵਿਜੇ ਇੰਦਰ ਸਿੰਗਲਾ ਦਾ ਵਿਸੇਸ ਸਨਮਾਨ ਕੀਤਾ ਗਿਆ ਅਤੇ ਅਕਾਲੀ ਭਾਜਪਾ ਸਰਕਾਰ ਦੀਆ ਨਾਕਾਮੀਆਂ ਬਾਰੇ ਦੱਸਦੇ ਹੋਏ ਖੁੱਲ ਕੇ ਜੋਰਦਾਰ ਸਬਦੀ ਹਮਲੇ ਕੀਤੇ।
ਇਸ ਮੌਕੇ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਗੜ ਨੇ ਕਿਹਾ ਕਿ ਅੱਜ ਪੰਜਾਬ ਦੇ ਹਲਾਤ ਦਿਨੋ ਦਿਨ ਮੰਦੇ ਹੋ ਰਹੇ ਹਨ।ਇਸ ਸਮੇਂ ਕਾਂਗੜ ਨੇ ਕਿਹਾ ਕਿ ਅਕਾਲੀਆਂ ਨੇ ਵਿਕਾਸ ਦੇ ਨਾਂ ਤੇ ਆਪਣੇ ਹੀ ਢਿੱਡ ਭਰੇ ਹਨ ਸਗੋਂ ਪੰਜਾਬ ਨੂੰ ਕੰਗਾਲ ਕਰਕੇ ਪੰਜਾਬ ਵਿੱਚ ਗੁੰਡਾ ਗਰਦੀ ਅਤੇ ਨਸੇ ਦਾ ਵਿਕਾਸ ਕੀਤਾ ਹੈ ਅਤੇ ਕਨੂੰਨ ਨਾ ਦੀ ਕੋਈ ਚੀਜ ਨਹੀਂ ਹੈ। ਇਸ ਮੌਕੇ ਕਾਗੜ ਨੇ ਕਿਹਾ ਕਿ ਅਕਾਲੀ ਸਰਕਾਰ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਮੁਫਤ ਲੈਪਟੋਪ, ਨੌਕਰੀ ਦਾ ਵਾਧਾ ਆਦਿ ਨਾਕਾਮ ਰਹੇ ਹਨ । ਇਸ ਮੌਕੇ ਕਾਗੜ ਨੇ ਕਿਹਾ ਕਿ ਆਉਣ ਵਾਲੇ ਸਮੇ ਵਿਚ ਕਾਂਗਰਸ ਦੀ ਸਰਕਾਰ ਆਉਣ ਤੇ ਬਜੁਰਗਾ ਲਈ 2000 ਰੁ ਪੈਨਸਨ, ਬੇਟੀ ਦੀ ਸਾਦੀ ਤੋਂ ਪਹਿਲਾਂ 51000 ਰੁ,ਆਟਾ ਦਾਲ ਸਕੀਮ ਦੇ ਨਾਲ ਨਾਲ ਖੰਡ ਤੇ ਚਾਹ ਦੇਣ ਦਾ ਵਾਧਾ, ਬੀ ਸੀ ਨੂੰ ਜੋ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਬਿਨਾ ਜਮੀਨ ਵਾਲੇ ਜਰਨਲ ਕੋਟੇ ਲਈ ਆਟਾ ਦਾਲ ਸਕੀਮ ਦਿਤੀ ਜਾਵੇਗੀ।
ਇਸ ਮੌਕੇ ਜਾਟ ਮਹਾਸਭਾ ਦੇ ਪ੍ਰਧਾਨ ਕੁਸਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਅਕਾਲੀ ਸਰਕਾਰ ਪੰਜਾਬ ਦੀ ਜਵਾਨੀ ਨਾਲ ਖਿਲਵਾੜ ਕਰ ਰਹੀ ਹੈ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਸੁਪਨਾ ਖੁਸਹਾਲ ਪੰਜਾਬ ਦੀ ਸਿਰਜਣਾ ਕਰਨਾ ਹੈ ।
ਇਸ ਮੌਕੇ ਵਿਜੇ ਇੰਦਰ ਸਿੰਗਲਾ ਨੇ ਅਕਾਲੀ-ਭਾਜਪਾ ਸਰਕਾਰ ਦੇ ਅੱਛੇ ਦਿਨ ਆਉਣ ਦਾ ਵਾਅਦਾ, ਕਾਲਾ ਧਨ ਵਾਪਿਸ ਲਿਆਉਣ ਵਾਅਦਾ ਅਤੇ ਕਿਸਾਨਾ ਨੂੰ ਖੁਸ਼ਹਾਲ ਕਰਨ ਵਾਅਦਾ ਨਾਕਾਮ ਰਿਹਾ।ਉਨਾਂ ਕਿਹਾ ਕਿ ਆਪ ਪਾਰਟੀ ਦਾ ਝਾੜੂ ਦਿਨੋ ਦਿਨ ਖਿਲਰਦਾ ਜਾ ਰਿਹਾ ਹੈ।ਇਸ ਸਮੇਂ ਬਲਾਕ ਪ੍ਰਧਾਨ ਰਾਜਵੰਤ ਸਿੰਘ , ਬਿੰਦਰ ਕੁਮਾਰ ਗੋਗਾ, ਰਾਕੇਸ਼ ਕੁਮਾਰ ਭਗਤਾ, ਰਾਮਪਾਲ ਭਾਈਰੂਪੇ ਵਾਲੇ, , ਕਾਲਾ ,ਅਜਾਇਬ ਸਿੰਘ ਕੌਂਸਲਰ, ਸ਼ੰਮਾ ਭਗਤਾ, ਚੇਅਰਮੈਨ ਕਿਸਾਨ ਸੈਲ ਲੱਖਵੀਰ ਸਿੰਘ, ਹਰਿੰਦਰ ਸਿੰਘ ਦਰੋਗਾ, ਜਰਨੈਲ ਸਿੰਘ ਬਰਾੜ ,ਸਾਬਕਾ ਬਲਾਕ ਸੰਮਤੀ ਮੈਂਬਰ ਭਾਈ ਦੇਵ ਸਿੰਘ, ਕਾਲਾ ,ਲੋਗੀ, ਗੋਰਾ ਅਤੇ ਹੋਰ ਆਗੂ ਤੇ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: