ਅਕਾਲੀ ਸਰਕਾਰ ਨੇ ਪੰਜਾਬ ਦੀ ਨੋਜਵਾਨੀ ਨਸਿਆ ਵੱਲ ਧੱਕੀ-ਕੰਬੋਜ

ਅਕਾਲੀ ਸਰਕਾਰ ਨੇ ਪੰਜਾਬ ਦੀ ਨੋਜਵਾਨੀ ਨਸਿਆ ਵੱਲ ਧੱਕੀ-ਕੰਬੋਜ

7banur-1ਬਨੂੜ 7 ਅਕਤੂਬਰ – ਵਿਧਾਨ ਸਭਾ ਚੋਣਾ 2017 ਨੂੰ ਸਰ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਆਰੰਭੀ ਐਕਸਪ੍ਰੈਸ ਯਾਤਰਾ ਅੱਜ ਸਵੇਰੇ 11 ਵਜੇ ਦੇ ਕਰੀਬ ਬਨੂੜ ਪੁੱਜੀ। ਜਿਸ ਦਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ,ਪਿੰਛੀ ਵਾਲੀਆ ਤੇ ਰਿਕੀ ਸਰਮਾ ਦੀ ਅਗੁਵਾਈ ਵਿਚ ਵੱਡੀ ਗਿਣਤੀ ਵਿਚ ਪੁੱਜੇ ਕਾਂਗਰਸੀ ਵਰਕਰਾ ਨੇ ਜੋਰਦਾਰ ਸਵਾਗਤ ਕੀਤਾ। ਐਕਸਪ੍ਰੈਸ ਵੈਨ ਦੀ ਅਗੁਵਾਈ ਚੋਣ ਪ੍ਰਚਾਰ ਕਮੇਟੀ ਦੇ ਇੰਚਾਰਜ ਸਾਧੂ ਸਿੰਘ ਧਰਮਸੋਤ, ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸ਼ਿਕਾਇਤ ਨਿਵਾਰਨ ਕਮੇਟੀ ਦੇ ਚੇਅਰਮੈਂਨ ਐਸਐਮਐਸ ਸੰਧੂ, ਕਾਂਗਰਸ ਦੇ ਜਨਰਲ ਸਕੱਤਰ ਦੀਪਇੰਦਰ ਸਿੰਘ ਢਿੱਲੋਂ ਤੇ ਹਲਕਾ ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਕਰ ਰਹੇ ਸਨ।
ਇਸ ਮੌਕੇ ਮਾਈ ਬੰਨੋਂ ਮੰਦਿਰ ਧਰਮਸਾਲਾ ਵਿਚ ਜੁੜੇ ਭਰਵੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਸਾਧੁ ਸਿੰਘ ਧਰਮਸੋਤ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ 9 ਸਾਲਾ ਦੇ ਕਾਰਜ ਕਾਲ ਵਿਚ ਰੇਤਾ ਬਜਰੀ, ਸਰਾਬ ਉਤੇ ਕਬਜਿਆ ਸਮੇਤ ਅੱਜ ਪੰਜਾਬ ਦਾ 70 ਫ਼ੀਸਦੀ ਨੌਜਵਾਨ ਨਸ਼ਿਆ ਦੀ ਗ੍ਰਿਫਤ ਵਿਚ ਹੈ। ਅੱਜ ਪੰਜਾਬ ਦੇ ਨੌਜਵਾਨ ਜਿਨਾਂ ਦੇ ਹੱਥ ਵਿਚ ਰੋਜਗਾਰ ਹੋਣਾ ਚਾਹੀਦਾ ਸੀ ਦੇ ਹੱਥ ਵਿਚ ਰੋਜਗਾਰ ਨਾ ਹੋ ਕੇ ਚਿੱਟੇ ਦੀਆਂ ਪੁੜੀਆਂ ਹੱਥਾ ਵਿਚ ਲਈ ਫਿਰਦੇ ਹਨ। ਉਨਾਂ ਕਿਹਾ ਕਿ ਪੰਜਾਬ ਵਿਚ ਵੱਧ ਰਿਹਾ ਕ੍ਰਾਇਮ ਵੀ ਇਸੇ ਦਾ ਮੁੱਖ ਕਾਰਨ ਹੈ। ਉਨਾਂ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਪੰਜਾਬ ਵਿਚ ਵੱਡੇ ਵੱਡੇ ਮੈਗਾ ਪ੍ਰੋਜੈਕਟ ਆਏ ਸਨ। ਜਿਸ ਨਾਲ ਹਜਾਰਾ ਨੌਜਵਾਨਾ ਨੂੰ ਰੁਜਗਾਰ ਮਿਲਿਆ ਤੇ ਮਿਲਣਾ ਸੀ। ਪਰ ਅਕਾਲੀ ਭਾਜਪਾ ਸਰਕਾਰ ਨੇ ਸੱਤਾ ਵਿਚ ਆਉਦੇ ਹੀ ਉਨਾਂ ਸਾਰੇ ਪ੍ਰੋਜੈਕਟਾ ਨੂੰ ਰੱਦ ਕਰ ਦਿੱਤਾ ਜਿਸ ਨਾਲ ਪੰਜਾਬ ਦਾ ਨੌਜਵਾਨ ਅੱਜ ਬੇਰੁਜਗਾਰ ਹੋਇਆ ਦਰ ਦਰ ਧੱਕੇ ਖਾ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਹੁਣ ਮੌਕਾ ਆ ਗਿਆ ਹੈ। ਅਕਾਲੀ ਭਾਜਪਾ ਸਰਕਾਰ ਨੂੰ ਸੱਤਾ ਵਿਚੋਂ ਚਲਦਾ ਕਰਨ ਦਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਮੁੜ ਸਰਕਾਰ ਬਣਾਉਣਦਾ।
ਇਸ ਮੌਕੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਮ ਆਦਮੀ ਪਾਰਟੀ ਤੇ ਵਰਦੇ ਹੋਏ ਕਿਹਾ ਕਿ ਜਿਸ ਮੁੱਖ ਮੰਤਰੀ ਤੋਂ ਆਪਣਾ ਸੂਬਾ ਹੀ ਨਾ ਸੰਭਾਲਿਆ ਜਾਂਦਾ ਹੋਵੇ ਉਸ ਤੋਂ ਦੂਜੇ ਸੂਬਿਆਂ ਦੇ ਲੋਕ ਕੀ ਆਸ ਕਰ ਸਕਦੇ ਹਨ। ਉਨਾਂ ਕਿਹਾ ਕਿ ਆਪ ਦੇ ਮੰਤਰੀਆਂ ਤੇ ਲੱਗ ਰਹੇ ਸਰੀਰਕ ਸ਼ੋਸਨ ਦੇ ਅਰੋਪਾ ਦੇ ਚਲਦੇ ਜਿਥੇ ਮਹਿਲਾਵਾ ਹੀ ਸੁਰੱਖਿਅਤ ਨਹੀ ਹਨ ਉਸ ਸਰਕਾਰ ਤੋਂ ਪੰਜਾਬ ਦੀ ਜਨਤਾ ਕੀ ਆਸ ਰੱਖ ਸਕਦੀ ਹੈ। ਸ਼੍ਰੀ ਕੰਬੋਜ ਨੇ ਕਿਹਾ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾ ਵਿਚ ਆਪ ਦਾ ਉਹ ਹਸਰ ਹੋਵੇਗਾ ਕਿ ਇਹ ਮੁੜ ਕੇ ਪੰਜਾਬ ਵੱਲ ਮੂੰਹ ਨਹੀ ਕਰਨਗੇ। ਇਸ ਮੌਕੇ ਕਾਂਗਰਸ ਦੇ ਜਨਰਲ ਸਕੱਤਰ ਰਕੇਸ਼ ਕੁਮਾਰ ਪੱਪੂ ਦੀ ਅਗੂਵਾਈ ਵਿਚ ਆਪ ਤੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿਚ ਸਾਮਿਲ ਹੋਏ 20 ਪਰਿਵਾਰਾ ਨੂੰ ਹਲਕਾ ਵਿਧਾਇਕ ਨੇ ਪਾਰਟੀ ਚਿੰਨ ਦੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਬਾਅਦ ਪ੍ਰਚਾਰ ਵੈਨ ਆਪਣੇ ਅੱਗੇ ਪੜਾ ਪਿੰਡ ਮਨੌਲੀ ਸੂਰਤ ਵਿਚ ਬਲਾਕ ਰਾਜਪੁਰਾ ਦੇਹਾਤੀ ਦੇ ਪ੍ਰਧਾਨ ਨੈਬ ਸਿੰਘ ਮਨੌਲੀ ਸੂਰਤ ਦੀ ਅਗੁਵਾਈ ਵਿਚ ਕੀਤੀ ਜਾ ਰਹੀ ਦੂਜੀ ਭਰਵੀ ਰੈਲੀ ਲਈ ਰਵਾਨਾ ਹੋ ਗਈ। ਇਸ ਮੌਕੇ ਸ਼ਿਕਾਇਤ ਨਿਵਾਰਨ ਕਮੇਟੀ ਦੇ ਚੇਅਰਮੈਂਨ ਐਸਐਮਐਸ ਸੰਧੂ, ਦੀਪਇੰਦਰ ਸਿੰਘ ਢਿੱਲੋਂ ਤੇ ਮਦਨ ਲਾਲ ਜਲਾਲਪੁਰ, ਸੀਨੀਅਰ ਕਾਂਗਰਸੀ ਆਗੂ ਮਹਿੰਦਰ ਕੁਮਾਰ ਜੈਨ, ਡਾ. ਸਾਮ ਲਾਲ ਪਾਠਕ, ਕੌਸਲਰ ਭਜਨ ਲਾਲ, ਅਵਤਾਰ ਸਿੰਘ ਬਬਲਾ, ਸ਼ਹਿਰੀ ਕਾਂਗਰਸ ਪ੍ਰਧਾਨ ਸੋਨੀ ਸੰਧੂ, ਰਕੇਸ਼ ਕੁਮਾਰ ਪੱਪੂ, ਰਿੱਕੀ ਸ਼ਰਮਾ, ਲੱਖੀ ਭੰਗੂ, ਸੁਖਦੇਵ ਸਿੰਘ ਚੰਗੇਰਾ ਨੇ ਸੰਬੋਧਿਤ ਕੀਤਾ। ਇਸ ਮੌਕੇ ਜਸਪਾਲ ਸਿੰਘ ਮਠਿਆੜਾ, ਚਰਨਜੀਤ ਹੈਪੀ, ਕੌਸਲਰ ਜਸਵੰਤ ਸਿੰਘ ਖਟੜਾ, ਜਗਦੀਸ਼ ਚੰਦ ਕਾਲਾ, ਗੁਰਮੇਲ ਸਿੰਘ ਫੋਜੀ, ਦਵਿੰਦਰ ਪੁਰੀ, ਗੋਪੀ ਸੰਧੂ, ਦਲਜੀਤ ਸਿੰਘ ਪ੍ਰਿੰਸ, ਬਲਦੀਪ ਸਿੰਘ, ਪਰਮਜੀਤ ਸਿੰਘ ਜੰਗਪੁਰਾ, ਅਸ਼ਵਨੀ ਕੁਮਾਰ ਛੋਟੂ, ਰਕੇਸ਼ ਕੁਮਾਰ, ਸਮੇਤ ਵੱਡੀ ਗਿਣਤੀ ਵਿਚ ਲੋਕ ਮੋਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: