ਕਾਂਗਰਸ ਦੀ ਜਾਗੋ ਪੰਜਾਬ ਤਹਿਤ ਸ਼ਹਿਣੇ ਤੋਂ ਮੋਟਰਸਾਈਕਲ ਰੈਲੀ ਰਵਾਨਾ ਹੋਈ

ਕਾਂਗਰਸ ਦੀ ਜਾਗੋ ਪੰਜਾਬ ਤਹਿਤ ਸ਼ਹਿਣੇ ਤੋਂ ਮੋਟਰਸਾਈਕਲ ਰੈਲੀ ਰਵਾਨਾ ਹੋਈ

vikrant-bansal-2ਭਦੌੜ 07 ਅਕਤੂਬਰ (ਵਿਕਰਾਂਤ ਬਾਂਸਲ) ਜਾਗੋ ਪੰਜਾਬ ਤਹਿਤ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਦਿਨ ਰਾਤ ਹਲਕੇ ‘ਚ ਮਿਹਨਤ ਅਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪਾਰਟੀ ਦੀ ਮਜਬੂਤੀ ਲਈ ਪ੍ਰਚਾਰ ਜਾਰੀ ਰਹੇਗੀ ਇਹ ਸਬਦ ਸੁਖਵਿੰਦਰ ਸਿੰਘ ਧਾਲੀਵਾਲ ਸੂਬਾ ਪ੍ਰੈਸ ਸਕੱਤਰ ਕਿਸਾਨ ਖੇਤ ਮਜਦੂਰ ਸੈਲ ਦੀ ਅਗਵਾਈ ‘ਚ ਕਸਬਾ ਸ਼ਹਿਣਾ ਦੇ ਮੇਨ ਬਜਾਰ ਤੋਂ ਜਾਗੋ ਪੰਜਾਬ ਤਹਿਤ ਮੋਟਰਸਾਇਕਲ ਰੈਲੀ ਸ਼ੁਰੂ ਕਰਨ ਸਮੇਂ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ ਉਨਾਂ ਕਿਹਾ ਕਿ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਦੇ ਸਤਾਏ ਹੋਏ ਲੋਕ ਕਾਂਗਰਸ ਪਾਰਟੀ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ, ਜਿਸ ਸਦਕਾ ਲੋਕ ਹੋਰ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇ ਰਹੇ ਹਨ ਉਨਾਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਨੌਜਵਾਨ ਪੀੜੀ ਨੂੰ ਨਸ਼ਿਆਂ ਵੱਲ ਧੱਕ ਕੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਤੇ ਲਿਆ ਖੜਾ ਕਰ ਦਿੱਤਾ ਹੈ ਪੰਜਾਬ ਦੀ ਬਾਦਲ ਸਰਕਾਰ ਨੇ ਆਪਣੇ ਰਾਜ ਦੌਰਾਨ ਵੱਖ-ਵੱਖ ਵਿਭਾਗਾਂ ਦੀਆਂ ਸਰਕਾਰੀ ਇਮਾਰਤਾਂ ਵੀ ਹੜੱਪ ਲਈਆਂ ਹਨ ਤੇ ਲੋਕਾਂ ਨੂੰ ਰਾਹਤ ਦੇਣ ਦੀ ਥਾਂ ਤੇ ਕਰਜੇ ਦੀ ਪੰਡ ਹੋ ਵੀ ਭਾਰੀ ਕਰ ਦਿੱਤੀ ।

Share Button

Leave a Reply

Your email address will not be published. Required fields are marked *

%d bloggers like this: