ਰਮਾਇਣ ਤੋ ਜੋ ਸਿੱਖਿਆ ਮਿਲਦੀਆ ਹਨ ਉਹ ਜੀਵਨ ਵਿੱਚ ਧਾਰਨ ਕਰਨੀਆ ਚਾਹੀਦੀਆਂ ਹਨ-ਗੁਰਾਦਿੱਤਾ ਸਿੰਘ ਸਿਧੂ

ਰਮਾਇਣ ਤੋ ਜੋ ਸਿੱਖਿਆ ਮਿਲਦੀਆ ਹਨ ਉਹ ਜੀਵਨ ਵਿੱਚ ਧਾਰਨ ਕਰਨੀਆ ਚਾਹੀਦੀਆਂ ਹਨ-ਗੁਰਾਦਿੱਤਾ ਸਿੰਘ ਸਿਧੂ

ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ ਸੱਤਵੀ ਨਾਈਟ

lok-2lok-3ਮਾਨਸਾ [ਜੋਨੀ ਜਿੰਦਲ] ਸਥਾਨਕ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੇ ਪ੍ਰੈਸ ਸਕੱਤਰ ਸ੍ਰੀ ਬਲਜੀਤ ਸ਼ਰਮਾ ਨੇ ਦੱਸਿਆ ਕਿ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਦੀ ਸੱਤਵੀ ਨਾਇਟ ਦਾ ਉੇਦਘਾਟਨ ਗੁਰਾਦਿੱਤਾ ਸਿੰਘ ਸਿਧੂ ਮੁੱਖ ਖੇਤੀਬਾੜੀ ਅਫਸਰ ਮਾਨਸਾ ਨੇ ਆਪਣੇ ਸੁੱਭ ਹੱਥਾਂ ਨਾਲ ਕਰਦਿਆ ਕਿਹਾ ਕਿ ਰਮਾਇਣ ਸਾਨੂੰ ਬਹੁਤ ਸਿੱਖਿਆ ਦਿੰਦੀ ਹੈ ਤੇ ਇਸ ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ ਤੇ ਉਹਨਾ ਨੇ ਕਿਹਾ ਕਿ ਸਾਨੂੰ ਜਿੰਨਾ ਪੁੰਨ ਸਾਨੂੰ ਮਾਤਾ ਪਿਤਾ ਦੀ ਸੇਵਾ ਕਰਨ ਨਾਲ ਮਿਲਦਾ ਹੈ ਉਹਨਾ ਸਾਨੁੂੰ ਤੀਰਥ ਯਾਤਰਾ ਤੇ ਜਾਣ ਨਾਲ ਨਹੀ ਮਿਲਦਾ ਇਸ ਤੋ ਪਹਿਲਾ ਕਲੱਬ ਦੇ ਚੇਅਰਮੈਨ ਅਸੋਕ ਗਰਗ ,ਪ੍ਰਧਾਨ ਪ੍ਰਵੀਨ ਗੋਇਲ ,ਕੈਸੀਅਰ ਵਿਜੇ ਕੁਮਾਰ ,ਐਕਟਰ ਬਾਡੀ ਦੇ ਪ੍ਰਧਾਨ ਸੁਰਿੰਦਰ ਨੰਗਲੀਆ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਕਲੱਬ ਦੀ ਮਨੇਜਮੇੈਟ ਨੇ ਮੁੱਖ ਮਹਿਮਾਨ ਨੂੰ ਇੱਕ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ
ਅੱਜ ਦੀ ਨਾਇਟ ਦਾ ਆਰੰਭ ਸੀਤਾ ਰਾਮ ਲਛਮਣ ਜੀ ਦੀ ਆਰਤੀ ਕਰਕੇ ਕੀਤਾ ਗਿਆ ਅੱਜ ਦੇ ਸੀਨ ਵਿੱਚ ਦਿਖਾਇਆ ਗਿਆ ਭਰਤ ਤੇ ਸਤਰੂਘਨ ਆਪਣੇ ਨਾਨਕੇ ਤੋ ਵਾਪਸ ਅਯੁੱਧਿਆ ਪਰਤਦੇ ਹਨ ਉਹਨੂੰ ਸ਼ਹਿਰ ਦੇ ਬਜਾਰ ਸੁੰਨੇ ਸੁੰਨੇ ਲੱਗਦੇ ਹਨ । ।ਭਰਤ ਤੇ ਸਤਰੂਘਨ ਦਾ ਮਹਿਲ ਵਿੱਚ ਜਾਣਾ ਉਹਨਾ ਨੂੰ ਆਪਣੇ ਪਿਤਾ ਜੀ ਦੀ ਮੋਤ ਬਾਰੇ ਪਤਾ ਲੱਗਣਾ ਤੇ ਇਹ ਵੀ ਪਤਾ ਲੱਗਣਾ ਕਿ ਰਾਮ ਉਸ ਦੀ ਮਾਤਾ ਕੈਕਈ ਦੇ ਕਹਿਣ ਤੇ ਆਪਣੇ ਪਿਤਾ ਜੀ ਦੇ ਬਚਨਾ ਕਰਕੇ ਵਣ ਨੁੂੰ ਗਏ ਸਨ ਤਾਂ ਉਹ ਸਾਰਿਆ ਨੂੰ ਲੈ ਕੇ ਰਾਮ ਨੂੰ ਵਾਪਸ ਲੈ ਕੇ ਆਉਣ ਲਈ ਜਾਦਾ ਹੈ ਚਿੱਤਰਕੂਟ ਵਿਖੇ ਭਗਵਾਨ ਰਾਮ ਤੇ ਭਰਤ ਦਾ ਮਿਲਾਪ ਅਤੇ ਭਰਤ ਦਾ ਰਾਮ ਨੂੰ ਅਯੁੱਧਿਆ ਪਰਤਣ ਲਈ ਬੇਨਤੀ ਕਰਨਾ ਤੇ ਰਾਮ ਜੀ ਦਾ ਕਹਿਣਾ ਕਿ ਜੋ ਪਿਤਾ ਜੀ ਦਾ ਬਚਨ ਹੈ ਉਸ ਨੂੰ ਪੁੂਰਾ ਕਰਕੇ ਹੀ ਅਯੁੱਧਿਆ ਵਾਪਸ ਆਵਾਗੇ ਤਾਂ ਭਰਤ ਦਾ ਖੜਾਵਾ ਲੈ ਕੇ ਅਯੁੱਧਿਆ ਵਾਪਸ ਆ ਜਾਣਾ ਦੇਖਣ ਯੋਗ ਸੀ ।

ਭਗਵਾਨ ਰਾਮ ਦੀ ਭੂਮਿਕਾ ਵਿੱਚ ਸ੍ਰੀ ਵਿਪਨ ਅਰੋੜਾ ,ਸੀਤਾ ਗੋਰਵ ਬਜਾਜ ,ਲਛਮਣ ਸੋਨੂੰ ਰੱਲਾ ,ਭਰਤ ਸੇਵਕ ਸੰਦਲ , ਅਤੇ ਸਤਰੂਘਨ ਜੱਬੂ ਜੈਨ ,ਗੁਰੂ ਵਸਿਸਟ ਮਨੋਜ ਅਰੋੜਾ , ਕੁਸੱਲਿਆ ਦੀ ਭੂਮਿਕਾ ਸੰਭਂੂ ,ਕੈਕਈ ਵਿਜੈ ਸ਼ਰਮਾਂ ,ਸੁਮਿੱਤਰਾ ਗਗਨ ਨੇ ਆਪਣੇ ਰੋਲ ਬਾਖੂਬੀ ਨਿਭਾਏ ,ਕਲੱਬ ਦੇ ਡਾਇਰੈਕਟਰ ਟੋਨੀ ਸ਼ਰਮਾਂ ਵੱਲੋੋ ਨਿਭਾਇਆਂ ਪਰਜਾ ਵਾਸੀ ਦਾ ਸੀਨ ਦੇਖਣ ਯੌਗ ਸੀ , ਇਹ ਸੀਨ ਕਲੱਬ ਦੇ ਡਾਇਰੇੈਕਟਰ ਵਿਨੋਦ ਪਠਾਨ ਕੇਸੀ ਸ਼ਰਮਾ, ਟੋਨੀ ਸ਼ਰਮਾਂ ਵੱਲੋ ਬੜੀ ਮਿਹਨਤ ਨਾਲ ਤਿਆਰ ਕਰਵਾਏ ਗਏ ਸਨ ,ਸਟੇਜ ਸੰਚਾਲਣ ਦੀ ਭੂਮਿਕਾ ਅਰੁਨ ਅਰੋੜਾ ਤੇ ਬਲਜੀਤ ਸਰਮਾ ਨੇ ਨਿਭਾਈ ।

Share Button

Leave a Reply

Your email address will not be published. Required fields are marked *

%d bloggers like this: