2017 ਦੀਆਂ ਚੋਣਾ ਵਿੱਚ ਯੂਥ ਅਕਾਲੀ ਦਲ ਅਹਿਮ ਭੂਮਿਕਾ ਨਿਭਾਏਗਾ:ਬੇਅੰਤ ਸਿੰਘ ਸੰਧੂ ਸ਼ਾਮ ਸਿੰਘ ਵਾਲਾ

2017 ਦੀਆਂ ਚੋਣਾ ਵਿੱਚ ਯੂਥ ਅਕਾਲੀ ਦਲ ਅਹਿਮ ਭੂਮਿਕਾ ਨਿਭਾਏਗਾ:ਬੇਅੰਤ ਸਿੰਘ ਸੰਧੂ ਸ਼ਾਮ ਸਿੰਘ ਵਾਲਾ

photoਸ਼ਾਮ ਸਿੰਘ ਵਾਲਾ 6 ਅਕਤੂਬਰ(ਕਰਮ ਸੰਧੂ)- ਨੋਜਵਾਨ ਪੀੜੀ ਸਾਡੇ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਹੈ ਹਰ ਦੇਸ਼ ਦੀ ਤਰੱਕੀ ਲਈ ਨੋਜਵਾਨ ਪੀੜੀ ਦਾ ਭਰਪੂਰ ਯੋਗਦਾਨ ਜਰੂਰੀ ਹੁੰਦਾ ਹੈ ਆਉਦੀਆਂ 2017 ਦੀਆਂ ਚੋਣਾ ਵਿੱਚ ਵੀ ਨੋਜਵਾਨ ਪੀੜੀ ਦੇ ਯੋਗਦਾਨ ਦੀ ਬਹੁਤ ਜਰੂਰਤ ਹੈ ਅਤੇ ਅਕਾਲੀ ਦਲ ਦੀ ਇੱਕਪਾਸੜ ਸਰਕਾਰ ਬਨਾਉਣ ਲਈ ਵੀ ਯੂਥ ਅਕਾਲੀ ਦਲ ਆਪਣਾ ਭਰਪੂਰ ਸਾਥ ਦੇਵੇਗੀ ।ਇਨ੍ਹਾ ਸ਼ਬਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਬੇਅੰਤ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਗੱਲਬਾਤ ਕੀਤੀ ੳ੍ਹਨਾਂ ਕਿਹਾ ਕਿ ਅਕਾਲੀ ਦਲ ਹਰ ਵਰਗ ਦੀ ਹਿਤੈਸ਼ੀ ਸਰਕਾਰ ਹੈ ਅਤੇ ਲੋਕ ਵੀ ਇਸ ਸਰਕਾਰ ਦੇ ਕੀਤੇ ਕੰਮਾ ਨੂੰ ਦੇਖ ਕੇ ਜਾਗਰੂਕ ਹੋ ਚੁੱਕੇ ਹਨ ਅਤੇ ਆਉਣ ਵਾਲੀਆਂ ਚੋਣਾ ਵਿੱਚ ਬਾਕੀ ਸਾਰੀਆਂ ਪਾਰਟੀਆਂ ਨੂੰ ਚਲਦਾ ਕਰਨਗੇ ੳ੍ਹਨਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਚੋਣਾ ਵਿੱਚ ਅਕਾਲੀ ਦਲ ਸਭ ਤੋ ਵੱਧ ਸੀਟਾਂ ਲੈ ਕੇ ਆਪਣੇ ਦਮ ਤੇ ਸਰਕਾਰ ਬਨਾਵੇਗੀ।ਇਸ ਮੌਕੇ ਜੋਗਿੰਦਰ ਸਿੰਘ ਸਵਾਈਕੇ ਜਿਲ੍ਹਾਂ ਪ੍ਰਧਾਨ ,ਰਸਦੀਪ ਸਿੰਘ ਥੇਹ ਗੁੱਜਰ , ਜਰਨੈਲ ਸਿੰਘ ਬਲਾਕ ਸੰਮਤੀ ਮੈਬਰ ਟਾਹਲੀ ਵਾਲਾ, ਬੂਟਾ ਸਿੰਘ ਸੰਧੂ ਜਆਇੰਟ ਸਕੱਤਰ, ਮੇਜਰ ਸਿੰਘ ਪੀਰਕੇ, ਸੁਖਵਿੰਦਰ ਕਿਲੀ, ਕਲਦੀਪ ਸਿੰਘ ਸਮਰਾ, ਇਕਬਾਲ ਸਿੰਘ ਸਰਪੰਚ ਝੋਕ ਮੋਹੜੇ, ਛੱਮਾ ਸਰਪੰਚ, ਗੁਰਪਿਆਰ ਸੰਧੂ ਝੋਕ ਮੋਹੜੇ, ਸੁਖਵਿੰਦਰ ਸਿੰਘ ਭੱਪਾ ਸਰਪੰਚ, ਟੇਕ ਸਿੰਘ ਝੋਕ ਟਹਿਲ ਸਿੰਘ,ਜਗਸੀਰ ਸਿੰਘ ਪੀਰਕੇ, ਗੁਰਮੀਤ ਸਿੰਘ, ਨਛੱਤਰ ਸਿੰਘ ਝੋਕ ਟਹਿਲ ਸਿੰਘ, ਪਰਮਪਾਲ ਸਿੰਘ ਥੇਹ ਗੁੱਜਰ, ਅਮਰੀਕ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: