ਪੰਮੀ ਬਾਈ ਨੂੰ ਕੌਮੀ ਐਵਾਰਡ

ਪੰਮੀ ਬਾਈ ਨੂੰ ਕੌਮੀ ਐਵਾਰਡ

New Delhi : President Pranab Mukherjee presenting award at the Sangeet Natak Akademi's Fellowships and Akademi Awards - 2015 at Rashtrapati Bhavan in New Delhi on Tuesday. PTI Photo / RB (PTI10_4_2016_000258A)

ਨਵੀਂ ਦਿੱਲੀ: ਪੰਜਾਬੀ ਲੋਕ ਗਾਇਕ ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ) ਨੂੰ ਕੌਮੀ ਐਵਾਰਡ ਮਿਲਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਮੰਗਲਵਾਰ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦਿੱਤਾ।

ਦਰਅਸਲ ਰਾਸ਼ਟਰਪਤੀ ਨੇ ਵਕਾਰੀ ਸੰਗੀਤ ਨਾਟਕ ਅਕੈਡਮੀ ਫੈਲੋਸ਼ਿਪ ਤੇ ਐਵਾਰਡਾਂ ਦੀ ਵੰਡ ਕੀਤੀ। ਇਹ ਐਵਾਰਡ ਹਾਸਲ ਕਰਨ ਵਾਲਿਆਂ ਵਿੱਚ ਭਰਤ ਨਾਟਿਅਮ ਨਰਤਕ ਸੀ.ਵੀ. ਚੰਦਰਸ਼ੇਖਰ, ਸੰਗੀਤਕਾਰ ਹ੍ਰਿਦਿਆਨਾਥ ਮੰਗੇਸ਼ਕਰ, ਗ਼ਜ਼ਲ ਗਾਇਕ ਭੁਪਿੰਦਰ ਸਿੰਘ ਤੇ ਪੰਜਾਬੀ ਲੋਕ ਗਾਇਕ ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ) ਮੁੱਖ ਹਨ।

ਪੰਜਾਬੀ ਥੀਏਟਰ ਦੇ ਪਹਿਲੇ ਨਿਰਦੇਸ਼ਕਾਂ ਵਿੱਚ ਸ਼ੁਮਾਰ ਰਾਣੀ ਬਲਬੀਰ ਕੌਰ ਵੀ ਐਵਾਰਡ ਹਾਸਲ ਕਰਨ ਵਾਲਿਆਂ ਵਿੱਚ ਸ਼ਾਮਲ ਹਨ।

Share Button

Leave a Reply

Your email address will not be published. Required fields are marked *

%d bloggers like this: