ਪ੍ਰਾਈਵੇਟ ਸਕੂਲਾਂ ਦੀ ਲੁੱਟ ਬੰਦ ਕਰਵਾਉਣ ਲਈ ਭੁੱਖ ਹੜਤਾਲ ਸ਼ੁਰੂ

11-30 (1)
ਗੁਰੂਹਰਸਹਾਏ, 11 ਮਈ  : ਇਲਾਕੇ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਐਨੂਅਲ ਫ਼ੀਸਾਂ ਅਤੇ ਹੋਰ ਬੇਲੋੜੇ ਫੰਡਾਂ ਦੇ ਨਾਮ ਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਕੀਤੀ ਜਾ ਰਹੀ ਭਾਰੀ ਲੁੱਟ ਖਿਲਾਫ਼ ਵਿਦਿਆਰਥੀ ਲੁੱਟ ਵਿਰੋਧੀ ਐਕਸ਼ਨ ਕਮੇਟੀ ਨੇ ਸੰਘਰਸ਼ ਛੇੜ ਰੱਖਿਆ ਹੈ ਅਤੇ ਕਮੇਟੀ ਨੇ ਲੁੱਟ ਨੂੰ ਬੰਦ ਕਰਵਾਉਣ ਲਈ ਕਦਮ ਹੋਰ ਅੱਗੇ ਵਧਾਉਦੇ ਹੋਏ ਐਸ.ਡੀ.ਐਮ.ਦਫ਼ਤਰ ਵਿਖੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਸ਼ੁਰੂ ਕੀਤੇ ਇਸ ਸੰਘਰਸ਼ ਦੀ ਚਰਚਾ ਪੂਰੇ ਖੇਤਰ ਵਿਚ ਜ਼ੋਰਾਂ ਤੇ ਛਿੜ ਗਈ ਹੈ ਅਤੇ ਲੋਕ ਇਸ ਸੰਘਰਸ਼ ਕਮੇਟੀ ਦਾ ਸਮਰਥਨ ਕਰ ਰਹੇ ਹਨ। ਅੱਜ ਬੁੱਧਵਾਰ ਦੀ ਪਹਿਲੇ ਦਿਨ ਦੀ ਭੁੱਖ ਹੜਤਾਲ ਵਿਚ ਕਮੇਟੀ ਆਗੂ ਮੈਂਬਰ ਧੀਰਜ਼ ਮੋਂਗਾ, ਬਲਜਿੰਦਰ ਬਜਾਜ, ਮਿਲਖ ਰਾਜ ਗੋਲੂ ਕਾ, ਰਵੀ ਵਧਾਵਨ ਅਤੇ ਸੰਨੀ ਸਹਿਗਲ ਬੈਠੇ। ਜਿੰਨਾਂ ਨੂੰ ਵਿਦਿਆਰਥੀ ਲੁੱਟ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਦੀਪਕ ਵਧਾਵਨ ਅਤੇ ਕਮਟੀ ਦੇ ਮੁੱਖ ਸਲਾਹਕਾਰ ਅਤੇ ਆਲ ਇੰਡੀਆ ਸਟੂਡੈਂਟਸ ਫ਼ੈਡਰੇਸ਼ਨ ਦੇ ਜ਼ਿਲਾ ਪ੍ਰਧਾਨ ਚਰਨਜੀਤ ਛਾਂਗਾ ਰਾੲ ਨੇ ਪੰਜਾਂ ਨੂੰ ਹਾਰ ਪਹਿਨਾ ਕੇ ਭੁਖ ਹੜਤਾਲ ਸ਼ੁਰੂ ਕਰਵਾਈ।

ਇਸ ਭੁੱਖ ਹੜਤਾਲ ਮੌਕੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਮੇਟੀ ਦੇ ਆਗੂ ਦੀਪਕ ਵਧਾਵਨ ਅਤੇ ਚਰਨਜੀਤ ਛਾਂਗਾ ਰਾਏ ਨੇ ਕਿਹਾ ਕਿ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਦੀ ਐਨੂਅਲ ਫ਼ੀਸਾਂ, ਹੋਰ ਫੰਡਾਂ ਦੇ ਨਾਮ ਤੇ ਭਾਰੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਅਤੇ ਕਿਤਾਬਾਂ ਵੀ ਨਿਯਮਾਂ ਦੇ ਉਲਟ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਹੀ ਹਜ਼ਾਰਾਂ ਰੁਪਏ ਪ੍ਰਤੀ ਸੈਟ ਜਬਰੀ ਵੇਚੀਆਂ ਗਈਆਂ ਹਨ, ਜਿਸ ਬਾਰੇ ਐਸ.ਡੀ.ਐਮ.ਗੁਰੂਹਰਸਹਾਏ ਨੂੰ ਇਸ ਲੁੱਟ ਪ੍ਰਤੀ ਕਈ ਵਾਰ ਜਾਣੂ ਕਰਵਾਇਆ ਗਿਆ ਹੈ ਪਰ ਇਥੋਂ ਦਾ ਐਸ.ਡੀ.ਐਮ. ਇਸ ਮਾਮਲ ਸਬੰਧੀ ਮੂਕ ਦਰਸ਼ਕ ਬਣਿਆ ਬੈਠਾ ਹੈ ਅਤੇ ਆਗੂਆਂ ਸਾਹਮਣੇ ਉਕਤ ਸਕੂਲਾਂ ਦੀ ਮਦਦ ਕਰਨ ਵਾਲੀਆਂ ਹੀ ਉਦਾਹਰਦਾ ਦੇ ਰਿਹਾ ਹੈ, ਜਿਸ ਨੂੰ ਐਕਸ਼ਨ ਕਮੇਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਆਗੂਆਂ ਨੇ ਕਿਹਾ ਕਿ ਸਥਾਨਕ ਪ੍ਰਸ਼ਾਸ਼ਨ ਦੀ ਉਕਤ ਸਕੂਲ ਪ੍ਰਬੰਧਕਾਂ ਨਾਲ ਮਿਲੀਭੁਗਤ ਹੋਣ ਕਰਕੇ ਉਕਤ ਸਕੂਲਾਂ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਤੇ ਉਕਤ ਫੰਡਾਂ ਨੂੰ ਜਮਾ ਨਾ ਕਰਵਾਉਣ ਤੇ ਕਈ ਤਰਾਂ ਦੇ ਦਬਾਅ ਪਾ ਰਹੇ ਹਨ ਅਤੇ ਬੱਚਿਆਂ ਦਾ ਭਵਿੱਖ ਖਰਾਬ ਕਰਨ ਵਰਗੀਆਂ ਗੱਲਾਂ ਦਾ ਪ੍ਰਚਾਰ ਕਰ ਰਹੇ ਹਨ, ਜਿਸ ਨਾਲ ਮਾਪਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਕਮੇਟੀ ਵੱਲੋਂ ਸੁੱਤੇ ਪ੍ਰਸ਼ਾਸ਼ਨ ਨੂੰ ਜਗਾਉਣ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ ਅਤੇ ਸਾਰੇ ਮਸਲਿਆਂ ਦਾ ਹੱਲ ਨਾ ਹੋਣ ਤੱਕ ਜਾਰੀ ਰਹੇਗੀ। ਆਗੂਆਂ ਨੇ ਕਿਹਾ ਕਿ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਵਿਚ ਐਸ.ਡੀ.ਐਮ. ਦੀ ਕਾਰਜਸ਼ੈਲੀ ਦੀ ਪੋਲ ਖੋਲ ਜਾਗੋ, ਅਤੇ ਜਾਗੋ ਮਾਪੇ ਜਾਗੋ ਮੁਹਿੰਮ ਤਹਿਤ ਅੱਜ ਤੋਂ ਹੀ ਘਰ ਘਰ ਅਤੇ ਪਿੰਡ ਪਿੰਡ ਜਾ ਕੇ ਸਕੂਲਾਂ ਦੀ ਲੁੱਟ ਵਿਰੋਧੀ ਵੱਡੀ ਲਹਿਰ ਖੜੀ ਕੀਤੀ ਜਾਵੇਗੀ ਅਤੇ ਸਕੂਲਾਂ ਦੀ ਲੁੱਟ ਬੰਦ ਕਰਵਾਉਣ ਅਤੇ ਲੁੱਟ ਕਰਨ ਵਾਲੇ ਸਕੂਲ ਪ੍ਰਬੰਧਕਾਂ ਖਿਲਾਫ਼ ਕਾਰਵਾਈ ਕਰਵਾਉਣ ਦੀ ਮੰਗ ਨੂੰ ਲੈ ਕੇ ਜੀ.ਟੀ.ਰੋਡ ਵੀ ਜਾਮ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਮਿਰਜਾ ਬੋੜਾ ਚੱਕ, ਸੋੂ ਸ਼ਰਮਾ, ਮਿੱਕੀ ਸਲੂਜਾ, ਰਵੀ ਸਚਦੇਵਾ, ਦਲਜੀਤ ਕੁਟੀ, ਅਸ਼ੋਕ ਬੱਟੀ ਗੋਲੂ ਕਾ, ਿਸ਼ਨ ਲਾਲ ਬੱਢਾ ਚੱਕ, ਅਮਰੀਕ ਸਿੰਘ ਕੰਬੋਜ਼, ਗੁਰਪ੍ਰੀਤ ਸਿੰਘ ਬਰਾੜ, ਛਿੰਦਰਪਾਲ ਕੰਬਜ ਗੁਰਾਦਿੱਤਾ ਆਦਿ ਆਗੂ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: