ਸੁਖਪਰਾ ਅਨਾਜ਼ ਮੰਡੀ ‘ਚ ਖੁੱਲਾ ਬਿਜਲੀ ਦਾ ਬਕਸਾ ਕਿਸੇ ਵੱਡੇ ਹਾਦਸੇ ਦੀ ਉਡੀਕ ‘ਚ

ਸੁਖਪਰਾ ਅਨਾਜ਼ ਮੰਡੀ ‘ਚ ਖੁੱਲਾ ਬਿਜਲੀ ਦਾ ਬਕਸਾ ਕਿਸੇ ਵੱਡੇ ਹਾਦਸੇ ਦੀ ਉਡੀਕ ‘ਚ

1ਭਦੌੜ 04 ਅਕਤੂਬਰ (ਵਿਕਰਾਂਤ ਬਾਂਸਲ) ਮਾਰਕੀਟ ਕਮੇਟੀ ਤਪਾ ਅਧੀਨ ਪੈਂਦੀ ਅਨਾਜ਼ ਮੰਡੀ ਸੁਖਪੁਰਾ ਮੌੜ ਵਿਚ ਬਿਜਲੀ ਸਪਲਾਈ ਦਾ ਖੁੱਲਾ ਪਿਆ ਬਕਸਾ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ‘ਚ ਲਗਦਾ ਹੈ ਇਸ ਸਬੰਧੀ ਪੱਤਰਕਾਰਾਂ ਦੀ ਟੀਮ ਨੇ ਸੁਖਪੁਰਾ ਮੌੜ ਅਨਾਜ਼ ਮੰਡੀ ਦਾ ਦੌਰਾ ਕਰਨ ਉਪਰੰਤ ਦੇਖਿਆ ਕਿ ਪਾਣੀ ਲਈ ਲੱਗਿਆ ਨਲਕਾ ਘਾਹ ਫੂਸ ‘ਚ ਸੁੱਕਾ ਪਿਆ ਸੀ, ਜੋ ਕਈ ਸਵਾਲ ਖੜੇ ਕਰ ਰਿਹਾ ਸੀ ਕਿਉਂਕਿ ਅਨਾਜ਼ ਮੰਡੀ ਦੇ ਫੜ ਦੀ ਸਫਾਈ ਤਾਂ ਹੋ ਚੁੱਕੀ ਸੀ ਇਹੀ ਨਹੀ ਬਿਜਲੀ ਸਪਲਾਈ ਚਾਲੂ ਕਰਕੇ ਬਕਸਾ ਖੁੱਲਾ ਪਿਆ ਸੀ, ਜਿਸ ਨਾਲ ਕਿਸੇ ਵੀ ਸਮੇਂ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਸਰਕਾਰੀ ਤੌਰ ਤੇ ਖਰੀਦ ਸ਼ੁਰੂ ਹੋਣ ਤੋਂ ਚਾਰ ਦਿਨ ਬਾਅਦ ਵੀ ਕੀਤੇ ਪ੍ਰਬੰਧਾਂ ਤੇ ਸਵਾਲ ਉੱਠ ਰਹੇ ਹਨ, ਪਰ ਜ਼ਿਲਾ ਅਧਿਕਾਰੀ ਅਜੇ ਵੀ ਖਾਨਾਪੂਰਤੀ ਕਰਨ ‘ਚ ਰੁੱਝੇ ਹੋਏ ਹਨ।
ਗਾਜ ਛੋਟੇ ਅਧਿਕਾਰੀਆਂ ਡਿੱਗਣ ਲੱਗੀ
ਵਿਭਾਗ ਦੇ ਕੁੱਝ ਜਾਣਕਾਰਾਂ ਦਾ ਕਹਿਣਾ ਹੈ ਕਿ ਮੰਡੀਆਂ ‘ਚ ਪ੍ਰਬੰਧ ਜ਼ਿਲਾ ਮੰਡੀ ਦਫਤਰ ਵੱਲੋਂ ਕੀਤੇ ਜਾਂਦੇ ਹਨ ਅਤੇ ਸਾਫ ਸਫਾਈ ਦੇ ਟੈਂਡਰ ਤੇ ਠੇਕੇ ਵੀ ਜ਼ਿਲਾ ਦਫਤਰ ਵੱਲੋਂ ਦਿੱਤੇ ਜਾਂਦੇ ਹਨ ਪਰ ਜਦ ਕੋਈ ਅਧੂਰੇ ਪ੍ਰਬੰਧਾਂ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਸਦੇ ਜਿੰਮੇਵਾਰ ਸਬੰਧਤ ਮਾਰਕੀਟ ਕਮੇਟੀ ਦੇ ਛੋਟੇ ਕਰਮਚਾਰੀਆਂ ਤੇ ਗਾਜ ਡਿੱਗਦੀ ਹੈ ਸੂਤਰਾਂ ਅਨੁਸਾਰ ਭਾਂਵੇ ਜ਼ਿਲਾ ਅਧਿਕਾਰੀਆਂ ਨੂੰ ਅਧੂਰੇ ਪ੍ਰਬੰਧਾਂ ਬਾਰੇ ਪਹਿਲਾ ਹੀ ਜਾਣੂ ਹੁੰਦੇ ਹਨ, ਪਰ ਆਪਣਾ ਬਚਾਅ ਕਰਨ ਲਈ ਉਹ ਛੋਟੇ ਕਰਮਚਾਰੀਆਂ ਨੂੰ ਨਿਸ਼ਾਨਾਂ ਬਣਾਉਂਦੇ ਹਨ।2
ਮੁੱਖ ਮੰਤਰੀ ਮਾਮਲੇ ਦੀ ਖੁਦ ਜਾਂਚ ਪੜਤਾਲ ਕਰਨ-ਕਿਸਾਨ
ਇਸ ਸਬੰਧੀ ਕਿਸਾਨ ਯੂਨੀਅਨ ਦੇ ਰਾਮ ਸਿੰਘ, ਭੋਲਾ ਸਿੰਘ, ਕੇਵਲ ਸਿੰਘ, ਮਨੀ ਸਿੰਘ, ਦਰਸ਼ਨ ਸਿੰਘ ਆਦਿ ਨੇ ਕਿਹਾ ਕਿ ਬਰਨਾਲਾ ਜ਼ਿਲੇ ਦੀਆਂ ਅਨਾਜ਼ ਮੰਡੀਆਂ ਦੇ ਅਧੂਰੇ ਪ੍ਰਬੰਧਾਂ ਦੀ ਜਾਂਚ ਪੜਤਾਲ ਖੁਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਰਨੀ ਚਾਹੀਦੀ ਹੈ ਤਾਂ ਕਿ ਉਨਾਂ ਨੂੰ ਅਸਲੀਅਤ ਦਾ ਪਤਾ ਲੱਗ ਸਕੇ ਉਨਾਂ ਕਿਹਾ ਕਿ ਅਧਿਕਾਰੀਆਂ ਦੀ ਨਲਾਇਕੀ ਕਾਰਨ ਕਿਸਾਨ ਮੰਡੀਆਂ ਵਿਚ ਰੁਲਣ ਲਈ ਮਜਬੂਰ ਹੋਵੇਗਾ।
ਡੀਐਮਓ ਨੇ ਗੱਲ ਕਰਨ ਦੀ ਨਹੀ ਸਮਝੀ ਲੋੜ
ਇਸ ਸਬੰਧੀ ਜਦ ਜ਼ਿਲਾ ਮੰਡੀ ਅਫਸਰ ਬਰਨਾਲਾ ਸਿਕੰਦਰ ਸਿੰਘ ਸੰਪਰਕ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਤਾਂ ਉਨਾਂ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਦੀ ਮੀਟਿੰਗ ‘ਚ ਬੈਠੇ ਹਨ ਇਹੀ ਨਹੀਂ ਬਾਅਦ ਕਈ ਵਾਰ ਮੋਬਾਇਲ ਤੇ ਫੋਨ ਕੀਤਾ ਗਿਆ, ਪਰ ਉਨਾਂ ਗੱਲ ਕਰਨ ਦੀ ਲੋੜ ਤੱਕ ਨਹੀਂ ਸਮਝੀ।

Share Button

Leave a Reply

Your email address will not be published. Required fields are marked *

%d bloggers like this: