ਮੈਂ ਹਲਕੇ ਦੇ ਵਿਕਾਸ ਚ ਕੋਈ ਕਸਰ ਨਹੀਂ ਛੱਡਾਂਗਾ:ਅਜੀਤ ਸਿੰਘ ਸਾਂਤ

ਮੈਂ ਹਲਕੇ ਦੇ ਵਿਕਾਸ ਚ ਕੋਈ ਕਸਰ ਨਹੀਂ ਛੱਡਾਂਗਾ:ਅਜੀਤ ਸਿੰਘ ਸਾਂਤ
ਮਹਿਲ ਕਲਾਂ ਵਿਖੇ ਸ਼ਗਨ ਸਕੀਮ ਦੇ ਚੈੱਕ ਕੀਤੇ ਤਕਸੀਮ

14572936_164108064041042_4428026966925000543_nਮਹਿਲ ਕਲਾਂ 04 ਅਕਤੂਬਰ (ਪ੍ਰਦੀਪ ਕੁਮਾਰ)ਵਿਧਾਨ ਸਭਾਂ ਹਲਕਾ ਮਹਿਲ ਕਲਾਂ ਦੇ ਇੰਚਾਰਜ ਸਾਬਕਾ ਵਿਧਾਇਕ ਸ੍ਰੋਮਣੀ ਅਕਾਲੀ ਦਲ ਦੇ ਸੀਨੀ.ਮੀਤ ਪ੍ਰਧਾਨ ਮਾਸਟਰ ਅਜੀਤ ਸਿੰਘ ਸਾਂਤ ਨੇ ਅੱਜ ਪਾਰਟੀ ਦਫਤਰ ਮਹਿਲ ਕਲਾਂ ਵਿਖੇ ਸ਼ਗਨ ਸਕੀਮ ਅਧੀਨ 10 ਚੈੱਕ ਕੁਤਬਾ,ਬਾਹਮਣੀਆ,ਹਰਦਾਸਪੂਰਾ,ਮਹਿਲ ਖੁਰਦ,ਕੈਰੇਂ ਅਤੇ ਚੰਨਣਵਾਲ ਆਦਿ ਪਿੰਡਾਂ ਨੂੰ ਤਕਸੀਮ ਕਰਦੇ ਹੋਏ ਕਿਹਾ ਕਿ ਮੈਂ ਹਲਕੇ ਦੇ ਵਿਕਾਸ ਚ ਕੋਈ ਕਸਰ ਨਹੀਂ ਛੱਡਾਗਾਂ ਪੰਜਾਬ ਦੇ ਵਿਕਾਸ ਪੁਰਸ਼ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿਲ ਖੋਲ ਕੇ ਪੰਜਾਬ ਦੇ ਲੋਕਾਂ ਨੂੰ ਗ੍ਰਾਟਾ ਦੇ ਗੱਫੇ ਤੇ ਲੋਕ ਭਲਾਈ ਸਕੀਮਾਂ ਦਿੱਤੀਆ ਜਾ ਰਹਿਆ ਹਨ।ਹੋਰਾਂ ਰਾਜਾ ਦੇ ਮੁਕਾਬਲੇ ਪੰਜਾਬ ਅੰਦਰ ਵਿਕਾਸ ਬਹੁਤ ਜਿਆਦਾ ਹੈ ਪੰਜਾਬ ਦੇ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਤੇ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ ।ਐਸ.ਸੀ ਅਤੇ ਬੀ.ਸੀ ਵਰਗ ਨੂੰ ਬਿਜਲੀ ਦੀ200 ਯੂਨਟ ਮੁਫਤ ਕਰ ਦਿੱਤੀ ਗਈ ਹੈ।
ਬਾਦਲ ਸਰਕਾਰ ਵੱਲੋਂ ਪੰਜਾਬ ਚ ਦਲਿਤ ਵਰਗ ਦੇ ਲੋਕਾਂ ਲਈ ਆਟਾ ਦਾਲ ਸਕੀਮ,ਸ਼ਗਨ ਸਕੀਮ,ਭਗਤ ਪੂਰਨ ਸਿੰਘ ਬੀਮਾਂ ਯੋਜਨਾ,ਐਸ.ਸੀ. ਤੇ ਬੀ.ਸੀ. ਵਿਦਿਆਰਥੀਆਂ ਲਈ ਵਜੀਫਾ,ਚੂੰਗੀ ਮੁੱਫਤ ਅਤੇ ਹੋਰ ਅਨੇਕਾਂ ਅਜਿਹੀਆਂ ਲੋਕ ਭਲਾਈ ਸਕੀਮਾਂ ਦਿੱਤੀਆ ਜਾ ਰਹਿਆ ਹਨ। ਜਿਹੜੀਆਂ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀ ਦਿੱਤੀਆ।ਉਨਾਂ ਦਾਅਵੇ ਨਾਲ ਕਿਹਾ ਕੀ ਅਕਾਲੀ ਭਾਜਪਾ ਦੇ ਕਾਰਜਕਾਲ ਦੌਰਾਨ ਹੋਏ ਰਿਕਾਰਡ ਤੋੜ ਵਿਕਾਸ ਸਦਕਾ ਅਗਲੀ ਸਰਕਾਰ ਵੀ ਅਕਾਲੀ ਦਲ ਦੀ ਹੀ ਬਣੇਗੀ।ਇਸ ਸਮੇਂ ਉਨਾਂ ਦੇ ਨਾਲ ਬਲਾਕ ਪ੍ਰਧਾਨ ਜੱਥੇ.ਸੁਖਵਿੰਦਰ ਸਿੰਘ (ਸੁੱਖਾ),ਵਰਕਿੰਗ ਕਮੇਟੀ ਮੈਂਬਰ ਜੱਥੇ.ਅਜਮੇਰ ਸਿੰਘ,ਮਾਰਕੀਟ ਕਮੇਟੀ ਮਹਿਲ ਕਲਾਂ ਦੇ ਉਪ ਚੇਅਰਮੈਂਨ ਰੂਬਲ ਗਿੱਲ ਕੈਂਨੇਡਾ,ਤੇਜਿੰਦਰ ਦੇਵ ਸਿੰਘ ਮਿੰਟੂ ਅਤੇ ਡਾ.ਜੱਗਾ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: