ਚਿੱਟੇ ਦਿਨ ਲੁਟੇਰਿਆਂ 2 ਲੱਖ 50 ਹਜਾਰ ਲੁੱਟੇ ਦੋ ਵਿਅਕਤੀ ਕੀਤੇ ਗੰਭੀਰ ਜੱਖਮੀ

ਚਿੱਟੇ ਦਿਨ ਲੁਟੇਰਿਆਂ 2 ਲੱਖ 50 ਹਜਾਰ ਲੁੱਟੇ ਦੋ ਵਿਅਕਤੀ ਕੀਤੇ ਗੰਭੀਰ ਜੱਖਮੀ

03-oct-ballimehta-01ਚੌਂਕ ਮਹਿਤਾ-03 ਅਕਤੂਬਰ-(ਬਲਜਿੰਦਰ ਸਿੰਘ ਰੰਧਾਵਾ) ਥਾਣਾ ਮਹਿਤਾ ਦੇ ਅਧਿਕਾਰਤ ਖੇਤਰ ‘ਚ ਪੈਂਦੇ ਪਿੰਡ ਸੂਰੋਪੱਡਾ ਵਿਖੇ ਦੋ ਹਥਿਆਰਬੰਦ ਲੁਟੇਰਿਆਂ ਵੱਲੋ ਬੇਖੌਫ ਤਰੀਕੇ ਨਾਲ ਚਿੱਟੇ ਦਿਨ 2 ਲੱਖ 50 ਹਜਾਰ ਰੁਪੈ ਲੁੱਟਣ ਅਤੇ ਦੋ ਵਿਅਕਤੀਆਂ ਨੂੰ ਗੰਭੀਰ ਰੂਪ ‘ਚ ਜੱਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਾਣਕਾਰੀ ਅਨੁਸਾਰ ਮਲਕੀਤ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਸੂਰੋਪੱਡਾ ਨੇ ਦੱਸਿਆ ਕਿ ਅੱਜ ਦੁਪਹਿਰ ਉਹ ਅਤੇ ਉਸਦੀ ਕੁਲਵਿੰਦਰ ਕੌਰ ਪੰਜਾਬ ਨੈਸ਼ਨਲ ਬੈਂਕ ਚੌਂਕ ਮਹਿਤਾ ਤੋ 3 ਲੱਖ ਰੁਪੈ ਕੱਢਵਾ ਕੇ ਵਾਪਸ ਪਰਤ ਰਹੇ ਸਨ, ਉਨਾ੍ਹਂ ਦੱਸਿਆ ਕਿ ਅੰਮ੍ਰਿਤਸਰ ਰੋਡ ਤੇ ਸਥਿੱਤ ਦੁਬਈ ਸੀਮੈਂਟ ਸਟੋਰ ਵਾਲਿਆਂ ਨੂੰ ਉਨਾ੍ਹਂ 50 ਹਜਾਰ ਰੁਪੈ ਦਿੱਤੇ ਬਾਕੀ ਪੈਸੇ ਲੈ ਕੇ ਉਹ ਵਾਪਸ ਪਿੰਡ ਨੂੰ ਤੁਰ ਪਏ, ਜਦ ਉਹ ਪਿੰਡ ਅਰਜਨਮਾਂਗਾ ਵਾਲੀ ਲਿੰਕ ਸ਼ੜ੍ਹਕ ਤੇ ਸੂਏ ਕੋਲ ਪੁੱਜੇ ਤਾਂ ਅਚਾਨਕ ਪਿੱਛੋਂ ਮੋਟਰਸਾਈਕਲ ਸਵਾਰ ਦੋ ਮੋਨੇ ਵਿਅਕਤੀ ਆਏ ਅਤੇ ਸਾਨੂੰ ਪਿਛੋਂ ਟੱਕਰ ਮਾਰ ਦਿੱਤੀ ਤੇ ਅਸੀ ਡਿੱਗ ਪਏ ਉਨਾ੍ਹਂ ਮੇਰੇ ਮੋਢੇ ਅਤੇ ਕੰਨਾ ਉਪਰ ਦਾਤਰ ਨਾਲ ਵਾਰ ਕਰਨੇ ਸ਼ੁਰੂ ਕਰ ਦਿਤੇ, ਮਲਕੀਤ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਦੇ ਹੱਥ ‘ਚ ਫੜ੍ਹੇ ਪਰਸ ਵਿਚ ਪਏ 2 ਲੱਖ 50 ਹਜਾਰ ਰੁਪੈ ਤੇ ਇੱਕ ਮੋਬਾਇਲ ਨੂੰ ਉਨਾ੍ਹਂ ਖੋਹਣਾ ਸ਼ੁਰੂ ਕਰ ਦਿੱਤਾ, ਮੇੇਰੀ ਪਤਨੀ ਕੁਲਵਿੰਦਰ ਕੌਰ ਨੇ ਜਦ ਪਰਸ ਦੇਣ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਵੱਲੋ ਉਸ ਦੇ ਸਿਰ ਤੇ ਦਾਤਰ ਨਾਲ ਕਈ ਵਾਰ ਕੀਤੇ ਗਏ ਤੇ ਲੁਟੇਰਿਆਂ ਉਸ ਦੇ ਹੱਥ ਵਿਚਲੇ ਪਰਸ ਦੀਆਂ ਤਣੀਆਂ ਦਾਤਰ ਨਾਲ ਕੱਟ ਦਿੱਤੀਆਂ ਤੇ ਪਰਸ ਖੋਹ ਕੇ ਪਿੰਡ ਅਰਜਨਮਾਂਗਾ ਵਾਲੀ ਸਾਈਡ ਨੂੰ ਫਰਾਰ ਹੋ ਗਏ, ਡੀਐਸਪੀ ਜੰਡਿਆਲਾ ਰਵਿੰਦਰ ਪਾਲ ਸਿੰਘ ਢਿਲੋ ਅਤੇ ਥਾਣਾ ਮਹਿਤਾ ਦੀ ਪੁਲਿਸ ਨੇ ਲੁੱਟ ਦੇ ਸ਼ਿਕਾਰ ਵਿਅਕਤੀਆਂ ਦੇ ਬਿਆਨ ਦਰਜ ਕਰ ਲਏ ਹਨ ਤੇ ਮੌਕਾ ਵਾਰਦਾਤ ਦੀ ਸਥਿੱਤੀ ਦਾ ਜਾਇਜਾ ਲੈਦਿਆਂ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

Share Button

Leave a Reply

Your email address will not be published. Required fields are marked *

%d bloggers like this: