ਬਾਦਲਾ ਨੇ ਰੱਲ ਕੇ ਪੰਜਾਬ ਨੂੰ ਕੰਗਾਲ ਕਰ ਦਿੱਤਾ:- ਬੀਬੀ ਭੱਠਲ

ਬਾਦਲਾ ਨੇ ਰੱਲ ਕੇ ਪੰਜਾਬ ਨੂੰ ਕੰਗਾਲ ਕਰ ਦਿੱਤਾ:- ਬੀਬੀ ਭੱਠਲ

02mnksng03ਮੂਨਕ 02 ਅਕਤੂਬਰ (ਸੁਰਜੀਤ ਸਿੰਘ ਭੁਟਾਲ) ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਸ ‘ਚ ਰਲ ਕੇ ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ ਦੂਜੇ ਪਾਸੇ ਪੰਜਾਬ ਦੇ ਨੋਜਵਾਨਾ ਦੀ ਇੱਕ ਪੀੜ੍ਹੀ ਅੱਤਵਾਦ ਦੀ ਭੇਂਟ ਚੱੜ੍ਹ ਗਈ ਸੀ ਅਤੇ ਦੂਜੀ ਪੀੜ੍ਹੀ ਬਾਦਲ ਸਰਕਾਰ ਨੇ ਨਸ਼ਿਆ ਦੀ ਬਲੀ ਚੜ੍ਹਾ ਦਿੱਤੀ । ਇਹ ਸ਼ਬਦ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੋਰ ਭੱਠਲ ਨੇ ਸਥਾਨਕ ਅਨਾਜ ਮੰਡੀ ਵਿੱਖੇ ਪੰਜਾਬ ਬਚਾਓ ਰੈਲੀ ਦੌਰਾਨ ਲੋਕਾ ਦੇ ਭਾਰੀ ਇੱਕਠ ਨੂੰ ਸਬੋਧਨ ਕਰਦਿਆ ਕਹੇ ।ਉਹਨਾ ਕਿਹਾ ਕਿ ਬਾਦਲ ਸਰਕਾਰ ਕੇਦਰ ਤੋਂ ਪੰਜਾਬ ਦੇ ਵਿਕਾਸ ਕਾਰਜਾਂ ਦੇ ਨਾਂਅ ‘ਤੇ ਪੈਸਾ ਲਿਆ ਕੇ ਪੰਜਾਬ ਅੰਦਰ ਸੰਗਤ ਦਰਸ਼ਨ ਕਰ ਰਿਹਾ ਹੈ , ਜੋ ਕੀ ਸਿਰਫ ਲੋਕ ਵਿਖਾਵਾ ਹੀ ਹੈ।ਉਹਨਾਂ ਨੇ ਕਿਹਾ ਕਿ ਭਾਰੀ ਟੈਕਸਾ ਰਾਹੀ ਵਸੂਲੀ ਪੰਜਾਬ ਦੇ ਵਾਸੀਆ ਦੀ ਖੂਨ ਪਸੀਨੇ ਦੀ ਕਮਾਈ ਨੂੰ ਵਿਕਾਸ ਕਾਰਜਾ ‘ਤੇ ਨਾ ਲਾ ਕੇ ਉਹਨਾ ਪੈਸਿਆ ਨਾਲ ਸਿਰਫ ਬਾਦਲਾ ਦਾ ਘਰ ਹੀ ਭਰ ਰਿਹਾ ਹੈ। ਟੈਕਸਾ ਦੇ ਬੋਝ ਅਤੇ ਮਹਿੰਗੀ ਬਿਜਲੀ ਕਾਰਣ 21ਹਜਾਰ ਇੰਡਸਟਰੀ ਯੂਨਿਟ ਅਤੇ ਗੋਬਿੰਦਗੜ ਵਿੱਖੇ 300 ਮਿੱਲਾ ਬੰਦ ਹੋ ਗਈਆ ਹਨ ਜੋ ਕਿ ਸੁੱਖਬੀਰ ਬਾਦਲ ਦੀ ਬਿਜਲੀ ਸਰਪਲਸ ਦੇ ਦਾਅਵੇ ਨੂੰ ਖੋਖਲਾ ਸਾਬਿਤ ਕਰਦੀ ਹੈ।ਉਹਨਾ ਕਿਹਾ ਕਿ ਬਾਦਲਾ ਦੇ ਰਾਜ ਵਿੱਚ ਸਾਰੇ ਧਰਮਾ ਦੇ ਪਵਿੱਤਰ ਗ੍ਰੰਥਾ ਦੀ ਬੇਅਦਬੀ ਹੋਈ ਹੈ ਇਸ ਕਰਕੇ ਲੋਕ ਇਹਨਾਂ ਦੀ ਸਰਕਾਰ ਨੂੰ ਚਲਦਾ ਕਰਨ ਲਈ ਕਾਹਲੇ ਪਏ ਹਨ ਹੁਣ ਪਿਓ ਪੁੱਤ ਦੀ ਸਰਕਾਰ ਦਾ ਅੰਤ ਆ ਗਿਆ ਹੈ ।ਉਹਨਾ ਕਿਹਾ ਕਿ ਅਕਾਲੀ ਸਰਕਾਰ ਨੇ ਪੰਜਾਬ ਨੂੰ 10 ਸਾਲਾਂ ‘ਚ ਲੁੱਟਿਆ ਤੇ ਕੁੱਟਿਆ ਹੈ। ਪੰਜਾਬ ਨੂੰ ਕੰਗਾਲ ਬਣਾ ਕੇ ਰੱਖ ਦਿੱਤਾ ਹੈ।ਅਕਾਲੀ ਸਰਕਾਰ ਤੋ ਪੰਜਾਬ ਦਾ ਹਰ ਵਰਗ ਦੁਖੀ ਹੈ। ਭਾਵਂੇ ਕਿਸਾਨ, ਮਜਦੂਰ,ਵਪਾਰੀ ਆਦਿ ਵਰਗ ਹਨ। ਪੰਜਾਬ ‘ਚ ਮੋਜੂਦਾ ਸਰਕਾਰ ਦੀਆਂ ਗਲਤੀਆਂ ਕਾਰਨ ਦਿਨੋਂ-ਦਿਨ ਖੁਦਕੁਸ਼ੀਆਂ ਵੱਧ ਰਹੀਆਂ ਹਨ ਇਸ ਹਲਕੇ ਵਿੱਚ ਬਾਦਲਾ ਦੀ ਸਰਕਾਰ ਦੌਰਾਨ 300 ਤੋ ਵੱਧ ਖੁਦਕੁਸੀਆ ਹੋਈਆ ਹਨ ਹੁਣ ਪੰਜਾਬ ਦੇ ਵਾਸੀ ਆਉਣ ਵਾਲੀਆਂ ਵਿਧਾਨ ਸਭਾ ਚੋਣ ‘ਚ ਅਕਾਲੀ ਭਾਜਪਾ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣਗੇ।ਉਹਨਾ ਕਿਹਾ ਕਿ 4 ਮਹੀਨਿਆ ਤੋਂ ਬਾਅਦ ਕਾਂਗਰਸ ਸਰਕਾਰ ਬਨਣ ਤੇ ਬੁਢਾਪਾ ਪੈਨਸ਼ਨ 250 ਰੁੱਪਏ ਤੋਂ ਵਧਾ ਕੇ 2000 ਪ੍ਰਤਿ ਮਹੀਨਾ ਕੀਤੀ ਜਾਵੇਗੀ, ਸ਼ਗੁਨ ਸਕੀਮ 15 ਹਜਾਰ ਤੋਂ ਵਧਾ ਕੇ 51000 ਰੁੱਪਏ ਕੀਤੀ ਜਾਵੇਗੀ, ਹਲਕਾ ਲਹਿਾਰਗਾਗਾ ਦੇ ਹਰ ਘਰ ਵਿੱਚੋ ਇੱਕ ਲੜਕੇ ਨੂੰ ਸਰਕਾਰੀ ਨੋਕਰੀ ਦਿੱਤੀ ਜਾਵੇਗੀ, ਕਿਸਾਨਾ ਅਤੇ ਖੁਤ ਮਜਦੂਰਾ ਦਾ ਕਰਜਾ ਮੁਆਫ ਕੀਤਾ ਜਾਵੇਗਾ।। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਕਾਲੀ ਸਰਕਾਰ ਨੂੰ ਚਲਦਾ ਕਰਨ ਲਈ ਕਾਂਗਰਸ ਪਾਰਟੀ ਦਾ ਸਾਥ ਦਿਓ । ਇਸ ਮੋਕੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਅਤੇ ਐਮ.ਐਲ.ਏ ਹਲਕਾ ਭਦੋੜ ਮਹੁਮੰਦ ਸਦੀਕ ਨੇ ਰੈਲੀ ਵਿੱਚ ਸਮੂਹਲੀਅਤ ਕੀਤੀ। ਇਸ ਰੈਲੀ ਵਿੱਚ ਪੰਜਾਬ ਦੀ ਸੁਪ੍ਰਸਿੱਧ ਕਲਾਕਾਰ ਸਤਿੰਦਰ ਬਿੱਟੀ ਨੇ ਆਪਣੇ ਗੀਤਾ ਰਾਹੀ ਮੌਜੂਦਾ ਸਰਕਾਰ ਤੇ ਨਿਸ਼ਾਨੇ ਸਾਦਦੇ ਹੋਏ ਲੋਕਾ ਦਾ ਮਨੋਰੰਜਨ ਕੀਤਾ। ਇਸ ਮੌਕੇ ਬਲਾਕ ਇੰਚਾਰਜ ਤੇਜਿਦਰ ਸਿੰਘ ਕੁਲਾਰ, ਤਰਸੇਮ ਅਰੌੜਾ, ਕਰਮਚੰਦ ਸਿੰਗਲਾ, ਜਗਦੀਸ਼ ਗੋਇਲ, ਜਸਵਿੰਦਰ ਸਿੰਘ ਜੱਸੀ ਮਨਿਆਣਾ, ਸੁੱਖਵਿੰਦਰ ਸਿੰਘ ਗਨੌਟਾ, ਸੁੱਲੇਖ ਚੰਦ ਮਾਂਡਵੀ, ਪ੍ਰੇਮ ਸਿੰਘ ਗਨੌਟਾ, ਜੁਗਰਾਜ ਸਿੰਘ ਬਾਗੜੀ, ਨਿਰਭੈਅ ਸਿੰਘ ਢੀਡਸਾ, ਸੰਜੀਵ ਕੁਮਾਰ ਕਾਲੂ, ਨਰੇਸ਼ ਤਨੇਜਾ, ਰਾਜਵਿੰਦਰ ਸਿੰਘ ਬਾਦਲਗੜ, ਬਲਾਕ ਪ੍ਰਧਾਨ ਭੱਲਾ ਸਿੰਘ ਕੜੈਲ, ਦੇਸਰਾਜ ਬੰਗਾਂ ,ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: