ਸਵੱਛ ਭਾਰਤ ਅਭਿਆਨ ਮੌਕੇ ਰਾਜ ਪੱਧਰੀ ਸਮਾਰੋਹ ਕਰਵਾਇਆ ਗਿਆ

ਸਵੱਛ ਭਾਰਤ ਅਭਿਆਨ ਮੌਕੇ ਰਾਜ ਪੱਧਰੀ ਸਮਾਰੋਹ ਕਰਵਾਇਆ ਗਿਆ
ਚਪੰਜਾਬ ਦੀਆਂ 114 ਆਈਟੀਆਈਜ ਵਿਖੇ ਮਹੀਨਾ ਭਰ ਚਲਾਇਆ ਜਾਵੇਗਾ ਵਿਸੇਸ਼ ਸਫਾਈ ਅਭਿਆਨ:ਮਦਨ ਮੋਹਨ ਮਿੱਤਲ

121ਸ਼੍ਰੀ ਅਨੰਦਪੁਰ ਸਾਹਿਬ, 3 ਅਕਤੂਬਰ(ਦਵਿੰਦਰਪਾਲ ਸਿੰਘ/ਅੰਕੁਸ਼):-ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਨ ਨੂੰ ਸਮਰਪਿਤ ‘ਸਵੱਛ ਭਾਰਤ ਅਭਿਆਨ’ ਦਾ ਰਾਜ ਪੱਧਰੀ ਸਮਾਗਮ ਅੱਜ ਆਈਟੀਆਈ ਨੰਗਲ ਵਿਖੇ ਅਯੋਜਿਤ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਬਤੌਰ ਮੁੱਖ ਮਹਿਮਾਨ ਅਤੇ ਵਿਭਾਗ ਦੇ ਡਾਇਰੈਕਟਰ ਸ਼੍ਰੀ ਧਰਮਪਾਲ ਗੁਪਤਾ (ਆਈਏਐਸ) ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆ ਕੈਬਨਿਟ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਭਾਰਤ ਨੂੰ ਸਵੱਛ ਬਣਾਉਣ ਜੋ ਮਹਿੰਮ ਸੁਰੂ ਕੀਤੀ ਗਈ ਹੈ ਉਸ ਨੂੰ ਕਾਮਯਾਬ ਕਰਨ ਲਈ ਹਰ ਇੱਕ ਦੇਸ਼ ਵਾਸੀ ਵੱਧ ਤੋ ਵੱਧ ਯੋਗਦਾਨ ਪਾਏ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਲਈ ਸਾਲ ਵਿੱਚ ਘੱਟ ਤੋ ਘੱਟ 100 ਘੰਟਾ ਜਰੂਰ ਸਫਾਈ ਤੇ ਲਗਾਏ।ਉਨਾ ਕਿਹਾ ਸਾਫ ਸਫਾਈ ਰੱਖਣ ਲਈ ਜਿੰਮੇਵਾਰੀ ਸਿਰਫ ਸਫਾਈ ਸੇਵਕਾ ਦੀ ਹੀ ਨਹੀ ਸਗੋਂ ਹਰ ਨਾਗਰਿਕ ਦਾ ਇਹ ਮੁੱਢਲਾ ਫਰਜ ਬਣਦਾ ਹੈ ਕਿ ਉਹ ਸਫਾਈ ਦੇ ਕੰਮ ਵਿੱਚ ਅਪਣਾ ਬਣਦਾ ਯੋਗਦਾਨ ਪਾਏ।ਉਨਾ ਕਿਹਾ ਕਿ ਪੰਜਾਬ ਦੀਆ ਸਮੂਹ 114 ਸਰਕਾਰੀ ਆਈਟੀਆਈਜ ਅਤੇ ਤਕਨੀਕੀ ਕਾਲਜਾਂ ਵਿੱਚ ਇੱਕ ਮਹੀਨਾ ਵਿਸੇਸ਼ ਰੂਪ ਵਿੱਚ ਸਫਾਈ ਅਭਿਆਨ ਚਲਾਇਆ ਜਾਵੇਗਾ ਜਿਸ ਵਿੱਚ ਵਧੀਆ ਕਾਰਜਗੁਜਾਰੀ ਵਿਖਾਉਣ ਵਾਲੀ ਸੰਸਥਾ ਨੂੰ ਵਿਸੇਸ਼ ਰੂਪ ਵਿੱਚ ਸਨਮਾਨਿਤ ਕੀਤਾ ਜਾਵੇਗਾ। ਉਨਾ ਕਿਹਾ ਕਿ ਪੰਜਾਬ ਸਰਕਾਰ ਵਲੋ ਸੂਬੇ ਦੀਆ ਪੰਜ ਆਈਟੀਆਈਜ ਨੂੰ ਨਮੂਨੇ ਦੀਆ ਆਈਟੀਆਈਜ ਬਣਾਇਆ ਜਾਵੇਗਾ ਜਿਸ ਤੇ ਕਰੀਬ 90, 95 ਕਰੋੜ ਰੁਪਏ ਖਰਚ ਜਾਣਗੇ।
ਇਸ ਮੌਕੇ ਵਿਭਾਗ ਦੇ ਡਾਇਰੈਕਟਰ ਸ਼੍ਰੀ ਧਰਮ ਪਾਲ ਗੁਪਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਵੱਛ ਭਾਰਤ ਤਹਿਤ ਚੱਲਣ ਵਾਲੀ ਇਸ ਮਹਿੰਮ ਤਹਿਤ ਪੰਜਾਬ ਦੀਆ ਸਮੂਹ ਆਈਟੀਆਈ ਵਿੱਚ ਚਾਰ ਪੜਾਵਾਂ ਵਿੱਚ ਇੱਕ ਵਿਸੇਸ਼ ਮਹਿੰਮ ਚਲਾਉਣ ਦੀ ਤਜਵੀਜ ਹੈ ਜਿਸ ਤਹਿਤ ਸਿਖਿਆਰਥੀਆ ਅਤੇ ਸਮੂਹ ਸਟਾਫ ਮੈਂਬਰ ਮਿਲ ਕੇ ਆਈਟੀਆਈ ਕੰਪਲੈਕਸ ਦੇ ਅੰਦਰ ਅਤੇ ਬਾਹਰ ਸ਼ਫਾਈ ਮਹਿੰਮ ਚਲਾਉਣਗੇ।ਹਰ ਇੱਕ ਸੰਸਥਾ ਵਲੋ ਅਪਣੇ ਹਲਕੇ ਚ ਇੱਕ ਪਿੰਡ ਜਾਂ ਸਹਿਰ ਦਾ ਕੋਈ ਹਿੱਸਾ ਸ਼ਫਾਈ ਲਈ ਅਪਣਾਇਆ ਜਾਵੇਗਾ ਅਤੇ ਹਰ ਸੰਸਥਾ ਵਿਖੇ ਪੇਟਿੰਗ,ਡਿਵੇਟ ਅਤੇ ਮਾਡਲ ਮੇਕਿੰਗ ਮੁਕਾਬਲੇ ਕਰਵਾਏ ਜਾਣਗੇ।
ਇਸ ਮੌਕੇ ਵਿਭਾਗ ਦੇ ਜੁਆਂਇਟ ਡਾਇਰੈਕਟਰ ਸ਼੍ਰੀ ਜਗਜੀਤ ਸਿੰਘ ਨੇ ਸਵੱਛ ਭਾਰਤ ਮਹਿੰਮ ਤਹਿਤ ਮੰਤਰੀ ਸਾਹਿਬ ਅਤੇ ਵਿਭਾਗ ਵਲੋ ਜੋ ਵੀ ਸਕੀਮਾ ਬਣਾਈਆ ਜਾਣਗੀਆ ਉਨਾ ਨੂੰ ਪੂਰੀ ਤਰਾ ਲਾਗੂ ਕੀਤਾ ਜਾਵੇਗਾ। ਸਮਾਗਮ ਨੂੰ ਕੌਸਲਰ ਸ਼੍ਰੀ ਰਜਿੰਦਰ ਕੁਮਾਰ, ਸ਼੍ਰੀ ਤੁਲਸੀ ਦਾਸ ਮੱਟੂ,ਨੇ ਵੀ ਸੰਬੋਧਨ ਕੀਤਾ। ਇਸ ਮੋਕੇ ਵਿਸੇਸ਼ ਰੂਪ ਵਿੱਚ ਸੰਸਥਾ ਵਿਖੇ ਸਫਾਈ ਅਭਿਆਨ ਵੀ ਚਲਾਇਆ ਗਿਆ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਸੰਸਥਾ ਵਿਖੇ ਬੂਟੇ ਵੀ ਲਗਾਏ ਗਏ।
ਇਸ ਮੌਕੇ ਜਆਂਇਟ ਡਾਇਰੈਕਟਰ ਸ਼੍ਰੀ ਜਗਜੀਤ ਸਿੰਘ,ਪ੍ਰਿੰਸੀਪਲ ਆਈ.ਟੀ.ਆਈ.(ਲੜਕੇ) ਸ਼੍ਰੀ ਨਸੀਬ ਸਿੰਘ,ਪ੍ਰਿੰਸੀਪਲ ਆਈ.ਟੀ.ਆਈ.(ਲੜਕੀਆ) ਮੈਡਮ ਕਿਸ਼ਨਾ ਕੁਮਾਰੀ, ਨਗਰ ਕੌਸਲ ਨੰਗਲ ਦੇ ਪ੍ਰਧਾਨ ਸ਼੍ਰੀ ਅਸੌਕ ਪੁਰੀ, ਨੰਗਲ ਮੰਡਲ ਭਾਜਪਾ ਪ੍ਰਧਾਨ ਸ਼੍ਰੀ ਕੁਲਭੂਸ਼ਨ ਪੁਰੀ,ਜਥੇਦਾਰ ਜਗਦੇਵ ਸਿੰਘ ਕੁੱਕੂੁ , ਕੌਸਲਰ ਸ਼੍ਰੀ ਰਜਿੰਦਰ ਕੁਮਾਰ, ਸ਼੍ਰੀ ਤੁਲਸੀ ਦਾਸ ਮੱਟੂ, ਸ਼੍ਰੀ ਵਿਦਿਆ ਸਾਗਰ, ਆਰਪੀ ਬੱਟੂ, ਸ਼੍ਰੀ ਹਰੀਸ਼ ਕਪਿਲਾ, ਮਹਿਲਾ ਮੰਡਲ ਪ੍ਰਧਾਨ ਮੈਡਮ ਸ਼ੀਲਾ ਬਾਲੀ, ਸ਼੍ਰੀ ਚੰਦਰ ਕੁਮਾਰ ਬਜਾਜ,ਮੁਲਾਜਮ ਆਗੂ ਸ਼੍ਰੀ ਹਰਪਾਲ ਸਿੰਘ ਰਾਣਾ, ਜਿਲਾ ਯੁਵਾਂ ਮੋਰਚਾ ਦਾ ਪ੍ਰਧਾਨ ਸ਼੍ਰੀ ਸ਼ੇਰ ਸਿੰਘ,ਰਮਨ ਸ਼ਰਮਾ, ਅਵਤਾਰ ਰਾਣਾ, ਮੋਹਿੰਦਰ ਪਾਲ, ਕੌਸਲਰ ਪਰਸੋਤਮ ਕੁਮਾਰ, ਅਸੌਕ ਲੰਬੜਦਾਰ, ਮਹੇਸ਼ ਕਾਲੀਆ, ਰਜਿੰਦਰ ਕੁਮਾਰ, ਬਲਵਿੰਦਰ ਬਾਲੀ, ਰਜਿੰਦਰ ਹੰਸ, ਜਤਿਨ ਗੁਪਤਾ, ਰਾਮੇਸ਼ ਰਤਨ, ਕਮਲੇਸ਼ ਰਾਣੀ, ਰਾਜੀਵ ਪੁਰੀ ਤੋ ਇਲਾਵਾਂ ਆਈਟੀਆਈ ਨੰਗਲ , ਰੂਪਨਗਰ, ਮੋਰਿੰਡਾ, ਸ੍ਰੀ ਅਨੰਦਪੁਰ ਸਾਹਿਬ ਦੇ ਸਮੂਹ ਸਟਾਫ ਮੈਂਬਰ ਅਤੇ ਸਿੱਖਿਆਰਥੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: