ਉੱਡਦੀ ਮਿੱਟੀ ਦੀ ਧੂੜ ਨੇ ਦੁਕਾਨਦਾਰਾ ਦੇ ਨੱਕ ਵਿੱਚ ਕੀਤਾ ਦਮ

ਉੱਡਦੀ ਮਿੱਟੀ ਦੀ ਧੂੜ ਨੇ ਦੁਕਾਨਦਾਰਾ ਦੇ ਨੱਕ ਵਿੱਚ ਕੀਤਾ ਦਮ

ਬਨੂੜ, 11 ਮਈ (ਰਣਜੀਤ ਸਿੰਘ ਰਾਣਾ): ਸੜਕ ਨਿਰਮਾਣ ਕਰ ਰਹੀ ਕੰਪਨੀ ਵੱਲੋਂ ਮਿੱਟੀ ਉੱਤੇ ਪਾਣੀ ਦਾ ਛਿੜਕਾ ਨਾ ਕਰਨ ਕਾਰਨ ਦੁਕਾਨਦਾਰ ਬਹੁਤ ਪ੍ਰੇਸ਼ਾਨ ਹਨ। ਮਿੱਟੀ ਦੀ ਧੂੜ ਨੇ ਦੁਕਾਨਦਾਰ ਤੇ ਰਾਹਗੀਰਾਂ ਦੀ ਜਿੰਦਗੀ ਨਰਕ ਬਣਾ ਦਿੱਤੀ ਹੈ ਅਤੇ ਦੁਕਾਨਾ ਵਿਚਲਾ ਪਿਆ ਸਮਾਨ ਮਿੱਟੀ ਬਣਦਾ ਜਾ ਰਿਹਾ ਹੈ ਅਤੇ ਦੁਕਾਨ ਅੰਦਰ ਸ਼ਾਮ ਤਕ ਮਿੱਟੀ ਦੀ ਮੋਟੀ ਤਹਿ ਬਣ ਜਾਂਦੀ ਹੈ।
ਦੁਕਾਨਦਾਰ ਅਮਰੀਕ ਸਿੰਘ, ਕਾਮਰੇਡ ਹਰੀ ਚੰਦ, ਮੋਹਨ ਧੀਮਾਨ, ਗੁਰਵਿੰਦਰ ਸਿੰਘ ਰੋਡਾ, ਸੇਵਕ ਸਿੰਘ, ਡਾ: ਕਰਨੈਲ ਸਿੰਘ, ਜਗਤਾਰ ਸਿੰਘ, ਗੁਰਮੀਤ ਸਿੰਘ, ਮਲਕੀਤ ਸਿੰਘ, ਜੀਤਾ ਸਿੰਘ, ਸਰਪੰਚ ਮੇਵਾ ਸਿੰਘ, ਗੁਰਦਿਆਲ ਸਿੰਘ ਆਦਿ ਨੇ ਦੱਸਿਆ ਕਿ ਸੜਕ ਦੇ ਦੋਵੇ ਪਾਸੇ ਵਾਧੂ ਲਈ ਗਈ ਥਾਂ ਨੂੰ ਦੁਕਾਨਾ ਮੂਹਰੇ ਪੱਧਰਾ ਤੇ ਉੱਚਾ ਕੀਤਾ ਜਾ ਰਿਹਾ ਹੈ। ਜਿਸ ਉੱਤੇ ਹਰ ਸਮੇਂ ਵੱਡੀਆ ਮਸ਼ੀਨਾ ਚਲਦੀਆ ਰਹਿੰਦੀਆ ਹਨ ਅਤੇ ਅੱਤ ਦੀ ਪੈ ਰਹੀ ਗਰਮੀ ਵਿੱਚ ਸਾਰਾ ਦਿਨ ਮਿੱਟੀ ਦੀ ਧੂੜ ਉਡਦੀ ਹੈ, ਪਰ ਠੇਕੇਦਾਰ ਵੱਲੋਂ ਮਿੱਟੀ ਉੱਤੇ ਪਾਣੀ ਦਾ ਛਿੜਕਾ ਨਹੀ ਕੀਤਾ ਜਾ ਰਿਹਾ। ਜਿਸ ਕਾਰਨ ਦੁਕਾਨਦਾਰ ਬਹੁਤ ਪ੍ਰੇਸ਼ਾਨ ਹਨ। ਸ਼ਹਿਰਵਾਸੀਆ ਤੇ ਦੁਕਾਨਦਾਰ ਨੇ ਪ੍ਰਸ਼ਾਸਨ ਤੋਂ ਮਿੱਟੀ ਦੀ ਧੂੜ ਤੋਂ ਬਚਾਅ ਲਈ ਪਾਣੀ ਦਾ ਛਿੜਕਾਅ ਤੇ ਸ਼ਹਿਰ ਅੰਦਰ ਰਾਤ ਸਮੇਂ ਕੰਮ ਕਰਨ ਦੀ ਮੰਗ ਕੀਤੀ ਹੈ।

Share Button

Leave a Reply

Your email address will not be published. Required fields are marked *

%d bloggers like this: