ਸ਼੍ਰੀ ਹਰਿਮੰਦਿਰ ਸਾਹਿਬ ਨਾ ਇਕ ਆਮ ਇਮਾਰਤ ਹੈ , ਨਾ ਹੀ ਇਥੋਂ ਦਾ ਜਲ ਆਮ ਪਾਣੀ ਹੈ

ਸ਼੍ਰੀ ਹਰਿਮੰਦਿਰ ਸਾਹਿਬ ਨਾ ਇਕ ਆਮ ਇਮਾਰਤ ਹੈ , ਨਾ ਹੀ ਇਥੋਂ ਦਾ ਜਲ ਆਮ ਪਾਣੀ ਹੈ

download-3ਪਾਣੀ ਵਿਚ ਜਦ ਬਾਣੀ ਦੇ ਸ਼ਬਦ ਮਿਲ ਜਾਂਦੇ ਹਨ ਤਾਂ ਉਹ ‘ਅੰਮ੍ਰਿਤ” ਬਣ ਜਾਂਦਾ ਹੈ। ਉਹੀ ਬਾਣੀ ਵਾਲਾ ਅੰਮ੍ਰਿਤ ਸਾਨੂੰ ਗੁਰੂ ਵਾਲਾ ਬਣਾਉਂਦਾ ਹੈ। ਇਹ ਕੋਈ ਜਾਦੂ -ਟੂਣਾ ਨਹੀਂ , ਇਕ ਸੱਚ ਹੈ । ਉਹ ਸੱਚ ਜਿਸਨੂੰ ਅੱਖਾਂ ਦੇਖ ਨਹੀਂ ਸਕਦੀਆਂ ਪਰ ਵਰਤਦਾ ਜਰੂਰ ਹੈ।
ਇਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਦਾ ਪਾਣੀ 24 ਘੰਟੇ ਹੋ ਰਹੇ ਕੀਰਤਨ ਨਾਲ , ਜਾਪੁ ਨਾਲ , ਬੇਅੰਤ ਬਾਣੀਆਂ ਦੇ ਪਾਠ ਨਾਲ , ਸੰਗਤ ਵਲੋਂ ਕੀਤੇ ਜਾਂਦੇ ਸਿਮਰਨ ਨਾਲ ਅੰਮ੍ਰਿਤ ਬਣਿਆ ਰਹਿੰਦਾ ਹੈ।
ਇਸੇ ਅੰਮ੍ਰਿਤ ਸਰੋਵਰ ਦੇ ਜਲ ਵਿਚ ਇਸ਼ਨਾਨ ਕਰਕੇ ਪਿੰਗਲੇ ਪਾਵਨ ਹੋ ਗਏ ਅਤੇ ਹੁਣ ਵੀ ਤੰਦਰੁਸਤ ਰਹੇ ਹਨ! ਅਕਾਲਪੁਰਖ ਦੀ ਕ੍ਰਿਪਾ ਨਾਲ ਅਪਨੀ ਹੱਡ ਬੀਤੀ ਲਿਖ ਰਿਹਾ ਹਾਂ। ਕੁਝ ਸਮਾਂ ਪਹਿਲਾ ਮੇਰੇ ਪੈਰ ਦੀ ਸੋਜ਼ ਠੀਕ ਨਹੀਂ ਹੋ ਰਹੀ ਸੀ , ਪਹਿਲਾ ਜੰਡਿਆਲਾ ਅਤੇ ਫਿਰ ਅੰਮ੍ਰਿਤਸਰ ਦੇ 4-5 ਡਾਕਟਰਾਂ ਨੂੰ ਦਿਖਾਇਆ ਪਰ ਕੋਈ ਫਰਕ ਨਾ ਪਿਆ , ਲਗਭਗ ਇਕ ਮਹੀਨਾ ਕਾਫੀ ਪਰੇਸ਼ਾਨ ਰਿਹਾ , ਆਖਿਰ ਇਕ ਦਿਨ ਸੱਚਖੰਡ ਸ਼੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ ਗਿਆ ਤਾਂ ਦੋ ਮਿੰਟ ਸਰੋਵਰ ਦੀ ਪੋੜੀ ਵਿਚ ਪੈਰ ਰਖਕੇ ਅਰਦਾਸ ਕੀਤੀ ! ਰਾਤ ਜਦ ਰੋਜ਼ਾਨਾ ਦੀ ਤਰ੍ਹਾਂ ਮੇਰੀ ਪਤਨੀ ਮੈਡੀਕਲ ਦੀ ਟਿਊਬ ਪੈਰ ਤੇ ਮਲਣ ਲੱਗੀ ਤਾਂ ਉਸਨੇਂ ਦੱਸਿਆ ਕਿ ਪੈਰ ਤਾਂ ਬਿਲਕੁਲ ਠੀਕ ਠਾਕ ਹੋ ਗਿਆ ਹੈ। ਸ਼੍ਰੀ ਹਰਿਮੰਦਿਰ ਸਾਹਿਬ ਦੇ ਦਰਸ਼ਨ ਇਸ਼ਨਾਨ ਨਾਲ ਨਾਮ ਦਾ ਰੰਗ ਐਸਾ ਚੜਿਆ ਕਿ ਹੁਣ ਹਰ ਇਕ ਸਮੱਸਿਆ ਦੌਰਾਨ ਗੁਰੂ ਘਰ ਹੀ ਅਰਦਾਸ ਕਰਦਾ ਹਾਂ। ਮੇਰੇ ਤੋਂ ਇਲਾਵਾ ਹੋਰ ਵੀ ਵੀਰਾਂ, ਭੈਣਾਂ ਤੇ ਵੀ ਕਿਰਪਾ ਹੋਈ ਹੈ ਬਸ ਆਪਣੇ ਨਾਲ ਬੀਤੀ ਹੀ ਦਸ ਰਿਹਾ ਹਾ !
ਤੇ ਅੱਜ …. ਅੱਜ ਸਾਡੇ ਕੁਝ ਅਖੌਤੀ ਸਿੱਖ ਪ੍ਰਚਾਰਕ , ਜਿੰਨਾ ਨੂੰ ਦੁਨੀਆ ਬਹੁਤ ਵੱਡੇ ਸੱਚ ਦੇ ਪ੍ਰਚਾਰਕ ਮੰਨਦੀ ਹੈ , ਅਜ ਉਹ ਦੁਸ਼ਟ ਇਸ ਅੰਮ੍ਰਿਤ ਸਰੋਵਰ ਦੇ ਵੈਰੀ ਬਣ ਬੈਠੇ ਹਨ , ਓਹਨਾ ਦਾ ਕਹਿਣਾ ਹੈ ਕਿ ਬਿਨਾਂ ਵਜ੍ਹਾ ਸਰੋਵਰ ਨੇ ਜਗਾਂ ਘੇਰੀ ਹੋਈ ਹੈ ! ਇਹ ਦੁਸ਼ਟ ਮੁਗਲਾਂ ਤੇ ਆਸ਼ੂਤੋਸ਼ ਦਾ ਮਿਸ਼ਨ ਅੱਗੇ ਤੋਰ ਰਹੇ ਹਨ। ਗੁਰਸਿੱਖ ਨਵੀ ਰੂਹ ਲੈਕੇ ਜ਼ਾਲਿਮਾਂ ਦੇ ਸੋਧੇ ਲਾਉਂਦੇ ਰਹੇ, ਇਕਲੇ ਇਕੱਲੇ ਸਵਾ ਲੱਖ ਨਾਲ ਲੜਦੇ ਰਹੇ ! ਬਾਬਾ ਸੁੱਖਾ ਸਿੰਘ ਇਕੱਲਾ ਦੁਸ਼ਟਾਂ ਨੂੰ ਵੰਗਾਰ ਕੇ ਸਰੋਵਰ ਚ ਇਸ਼ਨਾਨ ਕਰਕੇ ਜਾਂਦਾ ਰਿਹਾ। ਨਾਦਿਰ ਤੇ ਜ਼ਕਰੀਏ ਵਰਗੇ , ਅਬਦਾਲੀ ਤੇ ਜਹਾਨ ਖਾਨ ਵਰਗੇ ਇਸ ਅੰਮ੍ਰਿਤ ਸਰੋਵਰ ਦੇ ਜਲ ਦੇ ਵੈਰੀ ਬਣੇ ਰਹੇ। ਆਸ਼ੂਤੋਸ਼ ਪਾਖੰਡੀ ਸਰੋਵਰ ਨੂੰ ਪੂਰ ਦੇਣ ਦੀਆਂ ਢੀਂਗਾ ਮਾਰਦਾ ਰਿਹਾ। ਪਰ ਦੁਸ਼ਟੋ ਭੁੱਲਿਓ ਨਾ , ਬਾਬੇ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੇ ਵਾਰਿਸ ਵੀ ਅਜੇ ਜਿਓੰਦੇ ਹਨ। ਸ਼੍ਰੀ ਹਰਿਮੰਦਿਰ ਸਾਹਿਬ ਨਾ ਇਕ ਇਮਾਰਤ ਹੈ , ਨਾ ਹੀ ਇਥੋਂ ਦਾ ਜਲ ਆਮ ਪਾਣੀ ਹੈ। ਇਹ ਪਾਣੀ ਅਤੇ ਬਾਣੀ ਦੇ ਮੇਲ ਤੋਂ ਬਣਿਆ ਅਮ੍ਰਿਤ ਦਾ ਸਰੋਵਰ “ਅੰਮ੍ਰਿਤਸਰ” ਹੈ ! ਇਸ ਇਮਾਰਤ ਵਿਚ ਕਦੀ ਵੀ ਊੱਲੁ ਨਹੀ ਬੋਲਦਾ, ਇਸ ਇਮਾਰਤ ਵਿਚ ਕਦੀ ਵੀ ਕੋਈ ਭੁਖਾ ਨਹੀ ਸੌਂਦਾ, ਇਸਦੇ ਸਰੋਵਰ ਦੀ ਮਛਲੀ ਨੂਁ ਕਦੀ ਕੋਈ ਬਗਲਾ ਨਹੀ ਖਾਂਦਾ, ਇਸ ਸਰੋਵਰ ਦੇ ਪਾਣੀ ਵਿਚ ਕਦੀ ਡੱਡੂ ਜਾਂ ਸੱਪ ਨਹੀ ਮਿਲਦਾ, ਇਸ ਇਮਾਰਤ ਵਿਚ ਸਥਿਤ ਬੇਰੀਆਂ ਊਪਰ ਕਦੀ ਕਾਵਾਂ ਰੌਲੀ ਨਹੀ ਪੈਂਦੀ !

ਵਰਿਦਰ ਸਿੰਘ ਮਲਹੋਤਰਾ
9888968889

Share Button

Leave a Reply

Your email address will not be published. Required fields are marked *

%d bloggers like this: