ਕੰਨਫੈਡਰੇਸ਼ਨ ਫਾਰ ਚੈਲੇਂਜ਼ਡ ਪਰਸਨਜ਼, ਸੁਨਾਮ ਵੱਲੋਂ ਮੰਗ ਪੱਤਰ ਦਿੱਤਾ ਗਿਆ

ਕੰਨਫੈਡਰੇਸ਼ਨ ਫਾਰ ਚੈਲੇਂਜ਼ਡ ਪਰਸਨਜ਼, ਸੁਨਾਮ ਵੱਲੋਂ ਮੰਗ ਪੱਤਰ ਦਿੱਤਾ ਗਿਆ

toor123ਲਹਿਰਾਗਾਗਾ 1 ਅਕਤੂਬਰ (ਕੁਲਵੰਤ ਛਾਜਲੀ)ਕੰਨਫੈਡਰੇਸ਼ਨ ਫਾਰ ਚੈਲੇਂਜ਼ਡ ਪਰਸਨਜ਼, ਸੁਨਾਮ ਵੱਲੋਂ ਅੱਜ ਸੀਨੀਅਰ ਮੀਤ ਪਧਾਨ ਸ਼ੀ ਪਰਵੀਨ ਕੁਮਾਰ ਦੀ ਅਗਵਾਈ ਵਿਚ ਸ਼ੀ ਵਿੰਨਰਜੀਤ ਸਿੰਘ ‘ਗੋਲਡੀ’ ਵਾਈਸ ਚੇਅਰਮੈਨ ਪੀ.ਆਰ.ਟੀ.ਸੀ. ਉਨ੍ਹਾਂ ਦੇ ਗਹਿ ਵਿਖੇ ਇਕ ਮੰਗ ਪੱਤਰ ਦਿੱਤਾ ਗਿਆ। ਸੰਸਥਾ ਦੇ ਅਹੁਦੇਦਾਰ ਸ਼ੀ ਪਰਵੀਨ ਕੁਮਾਰ, ਜਨਰਲ ਸਕੱਤਰ ਰੋਹਿਤ ਗਰਗ, ਸਹਾਇਕ ਸਕੱਤਰ ਵਿਵੇਕ ਚੌਧਰੀ, ਕਾਰਜਕਾਰੀ ਮੈਂਬਰ ਸੱਤਪਾਲ ਸਿੰਘ ਅਤੇ ਬਲਵਿੰਦਰ ਸਿੰਘ ਲਖਮੀਰਵਾਲਾ ਆਦਿ ਨੇ ਦੱਸਿਆ ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿਚ ਬੱਸ ਕੰਡੱਕਟਰਾਂ ਵੱਲੋਂ ਅੰਗਹੀਣਾਂ ਬਹੁਤ ਹੀ ਖੱਜਲ ਖੁਆਰ ਕੀਤਾ ਜਾਂਦਾ ਹੈ। ਅੰਗਹੀਣਾਂ ਉਨ੍ਹਾਂ ਦਾ ਬਣਦਾ ਹੱਕ ਨਹੀਂ ਦਿੱਤਾ ਜਾਂਦਾ। ਜਿਹੜੇ ਅੰਗਹੀਣ ਸਾਥੀਆਂ ਦਾ ਮੁਫਤ ਸਫਰ ਕਰਨ ਪਾਸ ਬਣਿਆ ਹੋਇਆ ਹੈ, ਉਨ੍ਹਾਂ ਨਾਲ ਵੀ ਕੰਡੱਕਟਰਾਂ ਵੱਲੋਂ ਗਲਤ ਵਿਵਹਾਰ ਕੀਤਾ ਜਾਂਦਾ ਹੈ, ਖਾਸ ਕਰਕੇ ਨੇਤਰਹੀਣ ਸਾਥੀਆਂ ਨਾਲ ਤਾਂ ਬਹੁਤ ਜਿਆਦਾ ਗਲਤ ਵਿਵਹਾਰ ਕੀਤਾ ਜਾਂਦਾ ਹੈ। ਇਸ ਲਈ ਅੱਜ ਇਸ ਮੰਗ ਪੱਤਰ ਰਾਹੀਂ ਇਹ ਮੰਗ ਕੀਤੀ ਗਈ ਹੈ ਕਿ ਅੰਗਹੀਣਾਂ ਸਫਰ ਕਰਨ ਸਮੇਂ ਖੱਜਲ ਖੁਆਰ ਨਾ ਕੀਤਾ ਜਾਵੇ, ਉਨ੍ਹਾਂ ਬਣਦਾ ਹੱਕ ਅਤੇ ਰਿਜ਼ਰਵ ਸੀਟ ਜਰੂਰ ਦਿੱਤੀ ਜਾਵੇ। ਮੁਫਤ ਸਫਰ ਦੀ ਸਹੂਲਤ ਬਿਨਾਂ ਕਿਸੇ ਰੁਕਾਵਟ ਯਕੀਨੀ ਬਣਾਈ ਜਾਵੇ ਅਤੇ ਨੇਤਰਹੀਣ ਸਾਥੀਆਂ ਇਕ ਸਹਾਇਕ ਸਮੇਤ ਮੁਫਤ ਸਫਰ ਕਰਨ ਦੀ ਸਹੂਲਤ ਦਿੱਤੀ ਜਾਵੇ।

Share Button

Leave a Reply

Your email address will not be published. Required fields are marked *

%d bloggers like this: