ਗਾਇਕ ‘ਫਕੀਰ ਚੰਦ ਪਤੰਗਾ’ ਦੇ ਤੁਰ ਜਾਣ ਨਾਲ ਨਾ ਪੂਰਾ ਹੋਣ ਵਾਲਾ ਪਿਆ ਘਾਟਾ: ਦਵਿੰਦਰ ਬਰਨਾਲਾ

ਗਾਇਕ ‘ਫਕੀਰ ਚੰਦ ਪਤੰਗਾ’ ਦੇ ਤੁਰ ਜਾਣ ਨਾਲ ਨਾ ਪੂਰਾ ਹੋਣ ਵਾਲਾ ਪਿਆ ਘਾਟਾ: ਦਵਿੰਦਰ ਬਰਨਾਲਾ

photoਸਾਦਿਕ, 30 ਸਤੰਬਰ (ਗੁਲਜ਼ਾਰ ਮਦੀਨਾ)-ਪੰਜਾਬੀ ਲੋਕ ਗਾਇਕੀ ਦਾ ਉਹ ਹੀਰਾ ਫ਼ਨਕਾਰ ਜਿਸ ਨੇ ਆਪਣੀ ਖੂਬਸੂਰਤ ਅਵਾਜ਼ ਨਾਲ ਹਰ ਇਕ ਦੇ ਦਿਲ ਅੰਦਰ ਆਪਣੀ ਇਕ ਵੱਖਰੀ ਹੀ ਪਹਿਚਾਣ ਬਣਾਈ ਹੋਈ ਸੀ ਪਰ ਮਾਲਿਕ ਨੂੰ ਕੁਝ ਹੋਰ ਹੀ ਮਨਜੂਰ ਸੀ ਜੋ ਗਾਇਕ ‘ਫ਼ਕੀਰ ਚੰਦ ਪਤੰਗਾ’ ਨੂੰ ਸਾਡੇ ਕੋਲੋ ਦੂਰ ਲੈਅ ਗਿਆ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਖਾਣੇ ਵਾਲੀ ਨਾੜੀ ਦੇ ਵਿਚ ਬਲੋਕਿਜ਼ ਆਉਣ ਨਾਲ ਤਕਲੀਫ਼ ਰਹਿੰਣੀ ਸੁਰੂ ਹੋ ਗਈ ਜਿਸ ਨਾਲ ਡਾ. ਸਾਹਿਬ ਨੇ ਉਨਾਂ ਅੰਦਰ ਇਕ ਮਸ਼ੀਨ ਫਿੱਟ ਕਰ ਦਿੱਤੀ ਜਿਸ ਨਾਲ ਉਹ ਬਿਲਕੁਲ ਠੀਕ ਹੋ ਗਏ ਪਰ ਕਹਿੰਦੇ ਨੇ ਕਿ ਜਦੋਂ ਇਸ ਦੁਨੀਆਂ ਤੋਂ ਜਾਣ ਦਾ ਵਕਤ ਆ ਜਾਵੇ ਤਾਂ ਕੋਈ ਨਾ ਕੋਈ ਬਹਾਨਾ ਬਣ ਜਾਂਦਾ ਹੈ ਅਤੇ ਉਸ ਤੋਂ ਉਪਰੰਤ ਗਾਇਕ ‘ਫ਼ਕੀਰ ਚੰਦ’ ਨੂੰ ਗੁਰਦੇ ਦੀ ਤਕਲੀਫ਼ ਹੋ ਗਈ ਜਿਸ ਦੌਰਾਨ ਪਟਿਆਲਾ ਰਜਿੰਦਰਾ ਹਸਪਤਾਲ ਵਿਖੇ ਚੈਕਅੱਪ ਕਰਾਉਣ ਨਾਲ ਡਾ. ਸਾਹਿਬ ਨੇ ਤੁਰੰਤ ਚੰਡੀਗੜ ਲੈਅ ਕਿ ਜਾਣ ਦੀ ਸਲਾਹ ਦਿੱਤੀ ਪਰ ਅਫ਼ਸ਼ੋਸ ਰਾਸਤੇ ਵਿੱਚ ਹੀ ਗਾਇਕ ‘ਫ਼ਕੀਰ ਚੰਦ ਪਤੰਗਾ’ ਦੀ ਮੌਤ ਹੋ ਗਈ। ਇਸ ਸੰਬੰਧੀ ਗੱਲਬਾਤ ਦੌਰਾਨ ਦਵਿੰਦਰ ਬਰਨਾਲਾ ਨੇ ਦੱਸਿਆ ਕਿ ਪਤੰਗਾ ਜੀ ਜਿੰਨੇ ਵਧੀਆ ਗਾਇਕ ਸੀ ਅਤੇ ਉਸ ਤੋਂ ਵਧੇਰੇ ਵਧੀਆ ਇਨਸਾਨ ਸੀ। ਉਨਾਂ ਅੱਗੇ ਕਿਹਾ ਕਿ ਉਹ ਆਪਣੇ ਪਿੱਛੇ ਤਿੰਨ ਬੇਟੀਆਂ ਅਤੇ ਦੋ ਬੇਟਿਆਂ ਨੂੰ ਰੋਂਦੇ ਵਿਲਕਦੇ ਛੱਡ ਕਿ ਚਲੇ ਗਏ। ਉਨਾਂ ਦੱਸਿਆ ਕਿ ਉਨਾਂ ਦਾ ਅੰਤਿਮ ਸੰਸਕਾਰ ਉਨਾਂ ਦੇ ਜੱਦੀ ਪਿੰਡ ਚਹਿਲ ਨੇੜੇ ਭਾਦਸੋਂ ਜ਼ਿਲਾ ਪਟਿਆਲਾ ਵਿਖੇ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ‘ਫ਼ਕੀਰ ਚੰਦ ਪਤੰਗਾ’ ਜੀ ਦੇ ਤੁਰ ਜਾਣ ਨਾਲ ਸੰਗੀਤ ਜਗਤ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ਵਿੱਚ ਉਘੇ ਲੇਖਕ ਨਿੰਦਰ ਘੁਗਿਆਣਵੀ, ਪੰਜਾਬੀ ਲੋਕ ਗਾਇਕ ਜੋੜੀ ਮੀਤ ਬਰਾੜ-ਹਰਮਨਦੀਪ, ਬਲਬੀਰ ਚੋਟੀਆਂ-ਜਸਮੀਨ ਚੋਟੀਆਂ, ਬਲਕਾਰ ਅਣਖੀਲਾ-ਮਨਜਿੰਦਰ ਗੁਲਸ਼ਨ, ਭਿੰਦੇ ਸ਼ਾਹ ਰਾਜੋਵਾਲੀਆ-ਜਸਪ੍ਰੀਤ ਕੌਰ, ਹਾਕਮ ਬਖਤੜੀਵਾਲਾ-ਦਲਜੀਤ ਕੌਰ, ਗੋਰਾ ਚੱਕ ਵਾਲਾ-ਪ੍ਰੀਤ ਲਾਲੀ, ਰਾਜਾ ਮਰਖਾਈ-ਦੀਪ ਕਿਰਨ, ਬਿੱਟੂ ਖੰਨੇਵਾਲਾ-ਮਿਸ ਸੁਰਮਨੀ, ਜਸਪਾਲ ਮਾਨ-ਮਿਸ਼ ਖੁਸ਼ੀ, ਸਾਬਰ ਖਾਨ-ਲਵਜੋਤ ਰਾਣੀ, ਹਰਮਿਲਾਪ ਗਿੱਲ, ਵੀਰ ਦਵਿੰਦਰ, ਜੱਸ ਸਿੱਧੂ, ਹਰਿੰਦਰ ਸੰਧੂ, ਮਿੰਟੂ ਧੂਰੀ, ਗੀਤਕਾਰ ਰਜਿੰਦਰ ਨਾਗੀ, ਸ਼ਮਸ਼ੇਰ ਚੀਨਾ, ਗੁਰਪ੍ਰੀਤ ਸਾਦਿਕ, ਕਿਰਪਾਲ ਮਾਅਣਾ, ਮੰਚ ਸੰਚਾਲਿਕ ਜਸਵੀਰ ਜੱਸੀ, ਜਗਦੀਪ ਯੋਗਾ, ਕੇ. ਐਸ ਮਾਣਕ, ਲਲਿਤ ਲਾਲੀ, ਕੁਲਵਿੰਦਰ ਅਸਪਾਲ ਕਲਾਂ, ਜੱਸੀ ਧਨੌਲਾ, ਨੇਕ ਕੋਟਲਾ ਅਤੇ ਲੱਕੀ ਸ਼ਾਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੰਗੀਤ ਪ੍ਰੇਮੀਆਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।

Share Button

Leave a Reply

Your email address will not be published. Required fields are marked *

%d bloggers like this: