ਅਨਾਜ਼ ਮੰਡੀ ਸ਼ਹਿਣਾ ਦੇ ਪ੍ਰਬੰਧਾਂ ਨੇ ਡਿਪਟੀ ਕਮਿਸ਼ਨਰ ਦੇ ਬਿਆਨਾਂ ਦੀ ਕੱਢੀ ਫੂਕ

ਅਨਾਜ਼ ਮੰਡੀ ਸ਼ਹਿਣਾ ਦੇ ਪ੍ਰਬੰਧਾਂ ਨੇ ਡਿਪਟੀ ਕਮਿਸ਼ਨਰ ਦੇ ਬਿਆਨਾਂ ਦੀ ਕੱਢੀ ਫੂਕ
ਡਿਪਟੀ ਕਮਿਸ਼ਨਰ ਦੀਆਂ ਮੀਟਿੰਗਾਂ ਸਿਰਫ ਚਾਹ ਦੇ ਕੱਪ ਤੱਕ ਸੀਮਿਤ

1

ਭਦੌੜ 29 ਸਤੰਬਰ (ਵਿਕਰਾਂਤ ਬਾਂਸਲ) ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ 25 ਸਤੰਬਰ ਤੱਕ ਜ਼ਿਲੇ ਦੀਆਂ ਅਨਾਜ਼ ਮੰਡੀਆਂ ਵਿਚ ਸਾਫ ਸਫਾਈ ਸਮੇਤ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਦਿੱਤੇ ਬਿਆਨ ਦੀ ਉਸ ਸਮੇਂ ਫੂਕ ਨਿਕਲ ਗਈ ਜਦ ਬੀਤੇ ਦਿਨ ਝੋਨੇ ਦੀ ਖਰੀਦ ਸ਼ੁਰੂ ਹੋਣ ਤੋਂ ਸਿਰਫ ਤਿੰਨ ਦਿਨ ਪਹਿਲਾ ਕਸਬਾ ਸ਼ਹਿਣਾ ਦੀ ਅਨਾਜ਼ ਮੰਡੀ ਦਾ ਪੱਤਰਕਾਰਾਂ ਦੀ ਟੀਮ ਨੇ ਦੌਰਾ ਕਰਕੇ ਦੇਖਿਆ ਕਿ ਅਨਾਜ਼ ਮੰਡੀ ਵਿਚ ਪਾਣੀ, ਬਿਜਲੀ ਦੇ ਪ੍ਰਬੰਧ ਤਾਂ ਦੂਰ ਦੀ ਗੱਲ ਲੱਗ ਰਹੀ ਸੀ, ਉੱਥੇ ਤਾਂ ਸਾਫ ਸਫਾਈ ਦੇ ਹਾਲ ਵੀ ਇੰਨਾਂ ਮਾੜਾ ਸੀ ਕਿ ਖਰੀਦ ਕੇਂਦਰ ‘ਚ ਤੂੜੀ ਦੇ ਢੇਰ ਲੱਗੇ ਹੋਏ ਸਨ ਅਤੇ ਥਾਂ-ਥਾਂ ਪਈ ਗੰਦਗੀ, ਖਸਤਾਹਾਲ ਖੁੱਲੇ ਪਏ ਬਿਜਲੀ ਸਪਲਾਈ ਦੇ ਬਕਸੇ ਅਤੇ ਘਾਹ ਫੂਸ ‘ਚ ਘਿਰਿਆ ਹੋਇਆ ਨਲਕਾ ਵੀ ਸੁੱਕਾ ਪਿਆ ਸੀ ਇਸ ਸਬੰਧੀ ਕਿਸਾਨ ਗੁਰਪ੍ਰੀਤ ਸਿੰਘ, ਮਨਜੀਤ ਸਿੰਘ, ਨੇਕ ਸਿੰਘ, ਰਾਮ ਸਿੰਘ ਆਦਿ ਨੇ ਕਿਹਾ ਕਿ ਡੀਸੀ ਬਰਨਾਲਾ ਮੀਟਿੰਗਾਂ ‘ਚ ਸਿਰਫ ਦਾਅਵੇ ਕਰਦੇ ਹਨ ਅਤੇ ਮੀਟਿੰਗਾਂ ਚਾਹ ਦੇ ਕੱਪ ਤੱਕ ਸੀਮਿਤ ਹੋ ਕੇ ਰਹਿ ਜਾਂਦੀਆਂ ਹਨ ਉਨਾਂ ਦੱਸਿਆ ਕਿ ਜ਼ਿਲਾ ਮੰਡੀ ਦਫਤਰ ਵਲੋਂ ਹਰ ਸਾਲ ਅਨਾਜ਼ ਮੰਡੀਆਂ ਦੀ ਸਾਫ ਸਫਾਈ, ਪੀਣ ਵਾਲੇ ਸਾਫ ਪਾਣੀ, ਬਿਜਲੀ ਆਦਿ ਦਾ ਪ੍ਰਬੰਧ ਕਰਨਾ ਹੁੰਦਾਂ ਹੈ ਅਤੇ ਇਸਦੇ ਲਈ ਬਕਾਇਦਾ ਸੀਜਨ ਸ਼ੁਰੂ ਹੋਣ ਤੋਂ ਪਹਿਲਾ ਹਰ ਸੀਜਨ ਵਿਚ ਖਰੀਦ ਸ਼ੁਰੂ ਹੋਣ ਤੋਂ ਹਫਤਾ ਪਹਿਲਾ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕਰਨ ਲੱਗ ਜਾਂਦੇ ਹਨਇਹ ਦਾਅਵਾ ਹਰ ਸੀਜਨ ‘ਚ ਕੀਤਾ ਜਾਂਦਾਂ ਹੈ, ਪਰ ਅਜੇ ਤੱਕ ਕਿਸੇ ਵੀ ਸੀਜਨ ‘ਚ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੋਈ ਪ੍ਰਬੰਧ ਮੁਕੰਮਲ ਨਹੀ ਕੀਤੇ ਤੇ ਹਰ ਵਾਰ ਕਿਸਾਨਾਂ ਵੱਲੋਂ ਆਪਣੇ ਪੱਧਰ ਤੇ ਹੀ ਪ੍ਰਬੰਧ ਕੀਤੇ ਜਾਂਦੇ ਹਨ।
ਸਾਫ ਸਫਾਈ ਕਰਵਾਈ ਜਾ ਚੁੱਕੀ ਹੈ-ਸੈਕਟਰੀ
ਇਸ ਸਬੰਧ ਵਿਚ ਮਾਰਕੀਟ ਕਮੇਟੀ ਭਦੌੜ ਦੇ ਸੈਕਟਰੀ ਜਸਵੰਤ ਨਾਲ ਸੰਪਰਕ ਕਰਨ ਤੇ ਉਨਾਂ ਕਿਹਾ ਕਿ ਸਾਫ ਸਫਾਈ ਦੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ, ਪਰ ਉਹ ਫਿਰ ਵੀ ਆਪਣੇ ਪੱਧਰ ਤੇ ਖੁਦ ਜਾ ਕੇ ਨਿਰੀਖਣ ਕਰਨਗੇ ਅਤੇ ਸਾਰੇ ਪ੍ਰਬੰਧ ਮੁਕੰਮਲ ਕਰਵਾਏ ਜਾਣਗੇ।
ਡੀਐਮਓ ਨੇ ਨਹੀਂ ਦਿੱਤਾ ਕੋਈ ਜਵਾਬ
ਇਸ ਸਬੰਧੀ ਜ਼ਿਲਾ ਮੰਡੀ ਅਫਸਰ ਬਰਨਾਲਾ ਸਕਿੰਦਰ ਸਿੰਘ ਨਾਲ ਸੰਪਰਕ ਕਰਨ ਤੇ ਉਨਾਂ ਕਿਹਾ ਕਿ ਉਹ ਬਾਅਦ ‘ਚ ਇਸ ਬਾਰੇ ਗੱਲ ਕਰਨਗੇ, ਅਜੇ ਉਹ ਗੱਲ ਨਹੀਂ ਕਰ ਸਕਦੇ।
ਇਕ ਅਕਤੂਬਰ ਤੱਕ ਪ੍ਰਬੰਧ ਹੋ ਜਾਣਗੇ ਮੁਕੰਮਲ-ਡੀਸੀ
ਇਸ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਭੁਪਿੰਦਰ ਸਿੰਘ ਰਾਏ ਨੇ ਕਿਹਾ ਕਿ ਇਕ ਅਕਤੂਬਰ ਤੱਕ ਅਨਾਜ਼ ਮੰਡੀਆਂ ‘ਚ ਸਾਰੇ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਜਾਣਗੇਉਨਾਂ ਕਿਹਾ ਕਿ ਉਹ ਖੁਦ ਸ਼ਹਿਣਾ ਦੀ ਅਨਾਜ਼ ਮੰਡੀ ਦਾ ਦੌਰਾ ਕਰਨਗੇ ਅਤੇ ਪ੍ਰਬੰਧਾਂ ਦਾ ਜਇਜ਼ਾਂ ਲੈਣਗੇ।

Share Button

Leave a Reply

Your email address will not be published. Required fields are marked *

%d bloggers like this: