ਜਿੰਦਗੀ ਵਿਚ ਜੇਕਰ ਸਹੀ ਮਾਇਨਿਆਂ ਵਿਚ ਸਫਲਤਾ ਹਾਸਲ ਕਰਨੀ ਹੈ ਤਾਂ ਮਿਹਨਤ ਦਾ ਰਾਤ ਅਪਣਾ ਲੈਣਾ ਚਾਹੀਦਾ ਹੈ-: ਮੈਡਮ ਪ੍ਰੀਤੀ ਸਿੰਘ

ਜਿੰਦਗੀ ਵਿਚ ਜੇਕਰ ਸਹੀ ਮਾਇਨਿਆਂ ਵਿਚ ਸਫਲਤਾ ਹਾਸਲ ਕਰਨੀ ਹੈ ਤਾਂ ਮਿਹਨਤ ਦਾ ਰਾਤ ਅਪਣਾ ਲੈਣਾ ਚਾਹੀਦਾ ਹੈ-: ਮੈਡਮ ਪ੍ਰੀਤੀ ਸਿੰਘ
ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਲਗਾਈ ਵਰਕਸ਼ਾਪ, ਅਧਿਆਪਕਾਂ ਦੀਆਂ ਸੁਣੀਆਂ ਮੁਸ਼ਕਿਲਾਂ

preeti-singhਸ਼੍ਰੀ ਅਨੰਦਪੁਰ ਸਾਹਿਬ, 29 ਸਤੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ਼੍ਰੀ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ, ਪੰਡੋਰੀ ਖਜੂਰ(ਹੁਸ਼ਿਆਰਪੁਰ) ਤੋਂ ਕੁਆਰਡੀਨੇਟਰ ਮੈਡਮ ਪ੍ਰੀਤੀ ਸਿੰਘ ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦੋਨੋਂ ਸਕੂਲਾਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਸੱਤ ਦਿਨਾਂ ਦੌਰੇ ਤੇ ਆਏ ਹੋਏ ਹਨ। ਅੱਜ ਮੈਡਮ ਪ੍ਰੀਤੀ ਸਿੰਘ ਵਲੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਬਹੁਤ ਧਿਆਨ ਨਾਲ ਸੁਣਿਆ ਅਤੇ ਉਹਨਾਂ ਦੇ ਬਾਰੇ ਬੜੇ ਵਿਸਥਾਰ ਨਾਲ ਅਧਿਆਪਕਾਂ ਨਾਲ ਵਿਚਾਰ ਚਰਚਾ ਵੀ ਕੀਤੀ ਗਈ। ਇਸ ਮੌਕੇ ਮੈਡਮ ਪ੍ਰੀਤੀ ਸਿੰਘ ਵਲੋਂ ਛੋਟੇ ਬੱਚਿਆਂ ਨੂੰ ਕਿਸ ਤਰਾਂ ਪੜਾਈ ਕਰਾਉਣੀ ਹੈ, ਉਨਾਂ ਦੀ ਦੇਖਭਾਲ ਕਿਵੇਂ ਕਰਨੀ ਹੈ, ਉਨਾਂ ਨੂੰ ਹੋਮ ਵਰਕ ਕੀ ਕੀ ਦੇਣਾ ਹੈ, ਬੱਚਿਆਂ ਦੇ ਮਾਪਿਆਂ ਨਾਲ ਕਿਸ ਤਰਾਂ ਦਾ ਵਿਉਹਾਰ ਕਰਨਾ ਹੈ, ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿਤੀ ਗਈ। ਉਨਾਂ ਕਿਹਾ ਕਿ ਬੱਚੇ ਕੋਰੀ ਸਲੇਟ ਵਾਂਗ ਹੁੰਦੇ ਹਨ ਤੇ ਅਧਿਆਪਕ ਨੇ ਉਨਾਂ ਦੇ ਮਨ ਰੂਪੀ ਸਲੇਟ ਉਤੇ ਲਿਖਣਾ ਹੁੰਦਾ ਹੈ ਜੋ ਬੱਚੇ ਦੀ ਸਾਰੀ ਜਿੰਦਗੀ ਕੰਮ ਆਉਂਦਾ ਹੈ। ਇਸਤੋਂ ਉਹਨਾਂ ਕਿਹਾ ਹੈ ਮਿਹਨਤ ਹੀ ਸਫਲਤਾ ਦੀ ਅਸਲ ਕੁੰਜੀ ਹੈ। ਜਿੰਦਗੀ ਵਿਚ ਜੇਕਰ ਸਹੀ ਮਾਇਨਿਆਂ ਵਿਚ ਸਫਲਤਾ ਹਾਸਲ ਕਰਨੀ ਹੈ ਤਾਂ ਮਿਹਨਤ ਦਾ ਰਾਤ ਅਪਣਾ ਲੈਣਾ ਚਾਹੀਦਾ ਹੈ। ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਸਕੂਲ ਦੇ ਮੁਖ ਪ੍ਰਬੰਧਕ ਗੁਰਮਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮੈਡਮ ਪ੍ਰੀਤੀ ਸਿੰਘ ਇਕ ਹਫਤਾ ਲਗਾਤਾਰ ਦੋਨੋਂ ਸਕੂਲਾਂ ਦੇ ਅਧਿਅਪਕਾਂ ਦੀ ਟੇ੍ਰਨਿੰਗ ਕਰਾਉਣਗੇ ਅਤੇ ਮੈਡਮ ਪ੍ਰੀਤੀ ਸਿੰਘ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੋਕੇ ਮੁਖ ਅਧਿਆਪਕਾ ਮੈਡਮ ਪ੍ਰਵੀਨ ਲਤਾ, ਸੇਵਾ ਸਿੰਘ, ਰਜਿੰਦਰ ਸਿੰਘ, ਕੈਪ;ਤਰਸੇਮ ਸਿੰਘ, ਵਿਜੇ ਕੁਮਾਰ, ਸੁਖਵਿੰਂਦਰ ਸਿੰਘ, ਦੀਪਾਂਜਲੀ, ਮਮਤਾ, ਨਰਿੰਦਰ ਕੌਰ, ਗੁਰਿੰਦਰ ਕੌਰ, ਸਤਿੰਦਰ ਕੌਰ, ਰਜਿੰਦਰ ਕੌਰ, ਅਜਵਿੰਦਰ ਕੌਰ, ਰਾਜਵਿੰਦਰ ਕੌਰ, ਵੀਰ ਕੌਰ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: