ਮੈਂ ਫੈਨ ਭਗਤ ਸਿੰਘ ਦਾ” ਗਾਉਣ ਵਾਲੇ ਨੋਜਵਾਨਾਂ ਨੂੰ ਸ਼ਹੀਦੇ ਆਜ਼ਮ ਦਾ ਸਹੀ ਮਾਇਨਿਆਂ ਵਿਚ ਫੈਨ ਬਣਨ ਲਈ ਉਹਨਾਂ ਦੀ ਵਿਚਾਰ ਧਾਰਾ ਨੂੰ ਅਪਨਾਉਣਾ ਪਵੇਗਾ-: ਮੁਨੀਸ਼ ਗੌਤਮ

ਮੈਂ ਫੈਨ ਭਗਤ ਸਿੰਘ ਦਾ” ਗਾਉਣ ਵਾਲੇ ਨੋਜਵਾਨਾਂ ਨੂੰ ਸ਼ਹੀਦੇ ਆਜ਼ਮ ਦਾ ਸਹੀ ਮਾਇਨਿਆਂ ਵਿਚ ਫੈਨ ਬਣਨ ਲਈ ਉਹਨਾਂ ਦੀ ਵਿਚਾਰ ਧਾਰਾ ਨੂੰ ਅਪਨਾਉਣਾ ਪਵੇਗਾ-: ਮੁਨੀਸ਼ ਗੌਤਮ

bhagat-singh-1ਸ਼੍ਰੀ ਅਨੰਦਪੁਰ ਸਾਹਿਬ, 29 ਸਤੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਕੋਟਲਾ ਪਾਵਰ ਹਾਊਸ ਦੇ ਵਸਨੀਕਾਂ ਵਲੋਂ ਅੱਜ ਦੇਸ਼ ਦੀ ਅਜ਼ਾਦੀ ਲਈ 23 ਮਾਰਚ, 1931 ਨੂੰ ਸ਼ਹਾਦਤ ਦੇਣ ਵਾਲੇ ਸ਼ਹੀਦੇ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਬਜਰੰਗ ਦਲ ਰੂਪਨਗਰ ਦੇ ਪ੍ਰਧਾਨ ਮੁਨੀਸ਼ ਗੌਤਮ, ਸਭੀਸ਼ੇਖ ਸ਼ਰਮਾ, ਪਵਨ ਗੌਤਮ, ਰਾਜੂ ਠਾਕੁਰ, ਰਾਜ ਕੁਮਾਰ, ਨਰਿੰਦਰ ਸ਼ਰਮਾ, ਮਨਜੀਤ ਸ਼ਰਮਾ, ਪੰ:ਲਾਲ ਚੰਦ, ਦਵਿੰਦਰ ਸ਼ਰਮਾ, ਬਾਬਾ ਚੰਨਣ ਸਿੰਘ, ਲੋਕਬੰਧੂ, ਬਰਿਜ ਮੋਹਨ, ਸ਼ੇਰ ਸਿੰਘ, ਪਰਵੀਨ ਮਲਿਕ, ਗੁਰਵੀਰ ਸਿੰਘ, ਸੁਖਦੇਵ ਰਾਣਾ, ਵਕਿਰਾਂਤ ਛਾਬੜਾ ਸਮੇਤ ਹੋਰਨਾਂ ਨੇ ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਤਸਵੀਰ ‘ਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਨਾਂ ਕਿਹਾ ਕਿ ”ਮੈਂ ਫੈਨ ਭਗਤ ਸਿੰਘ ਦਾ” ਗਾਉਣ ਵਾਲੇ ਨੋਜਵਾਨਾਂ ਨੂੰ ਸ਼ਹੀਦੇ ਆਜ਼ਮ ਦਾ ਸਹੀ ਮਾਇਨਿਆਂ ਵਿਚ ਫੈਨ ਬਣਨ ਲਈ ਉਹਨਾਂ ਦੀ ਵਿਚਾਰ ਧਾਰਾ ਨੂੰ ਅਪਨਾਉਣਾ ਪਵੇਗਾ। ਉਹਨਾਂ ਅੱਗੇ ਕਿਹਾ ਕਿ ਜਿੰਦਗੀ ਦੇ ਥੌੜੇ ਸਮੇਂ ਵਿਚ ਹੀ ਉਹਨਾਂ ਨੇ ਸੰਸਾਰ ਨੂੰ ਸੇਧ ਦੇਣ ਵਾਲਾ ਮਹਾਨ ਸਾਹਿਤ ਪੜ ਲਿਆ ਸੀ, ਉਹ ਪੁਸਤਕ ਪ੍ਰੇਮੀ ਵੀ ਸਨ। ਜਿਨਾਂ ਵਿਚੋਂ ਉਹਨਾਂ ਨੇ ਆਪਣੇ ਦੇਸ਼ ਦੇ ਸੰਦਰਭ ਵਿਚ ਆਪਣੀ ਨਿਵੇਕਲੀ ਵਿਚਾਰਧਾਰਾ ਨੂੰ ਜਨਮ ਦਿੱਤਾ।

Share Button

Leave a Reply

Your email address will not be published. Required fields are marked *

%d bloggers like this: