ਮੁੱਖ ਮੰਤਰੀ ਵੱਲੋਂ ਸਿਹਤ ਠੀਕ ਨਾ ਹੋਣ ਕਾਰਨ ਆਪਣੇ ਪਹਿਲਾਂ ਨਿਰਧਾਰਤ ਸਾਰੇ ਰੁਝੇਵੇਂ ਤੇ ਮੀਟਿੰਗਾਂ ਪਹਿਲੀ ਅਕਤੂਬਰ ਤੱਕ ਰੱਦ

ਮੁੱਖ ਮੰਤਰੀ ਵੱਲੋਂ ਸਿਹਤ ਠੀਕ ਨਾ ਹੋਣ ਕਾਰਨ ਆਪਣੇ ਪਹਿਲਾਂ ਨਿਰਧਾਰਤ ਸਾਰੇ ਰੁਝੇਵੇਂ ਤੇ ਮੀਟਿੰਗਾਂ ਪਹਿਲੀ ਅਕਤੂਬਰ ਤੱਕ ਰੱਦ

ਚੰਡੀਗੜ੍ਹ, 28 ਸਤੰਬਰ: ਪੀ.ਜੀ.ਆਈ.ਐਮ.ਈ.ਆਰ. ਦੇ ਡਕਟਰਾਂ ਦੀ ਸਲਾਹ ‘ਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸੂਬੇ ਭਰ ਵਿੱਚ ਆਪਣੇ ਪਹਿਲਾਂ ਨਿਰਧਾਰਤ ਸਾਰੇ ਰੁਝੇਵੇਂ ਅਤੇ ਮੀਟਿੰਗਾਂ ਪਹਿਲੀ ਅਕਤੂਬਰ ਤੱਕ ਰੱਦ ਕਰ ਦਿੱਤੀਆਂ ਹਨ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਏਥੇ ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਸਿਹਤ ਠੀਕ ਨਾ ਹੋਣ ਕਾਰਨ ਅੱਜ ਸਵੇਰੇ ਪੀ.ਜੀ.ਆਈ. ਗਏ। ਮੁੱਖ ਮੰਤਰੀ ਦਾ ਮੁਆਇਨਾ ਕਰਨ ਵਾਲੀ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਅਗਲੇ ਦੋ ਕੁ ਦਿਨਾਂ ਲਈ ਮੁਕੰਮਲ ਆਰਾਮ ਦੀ ਸਲਾਹ ਦਿੱਤੀ ਹੈ। ਇਸ ਕਰਕੇ ਸ. ਬਾਦਲ ਨੇ ਸੂਬੇ ਭਰ ਵਿੱਚ ਆਪਣੇ ਪਹਿਲਾਂ ਨਿਰਧਾਰਤ ਸਾਰੇ ਰੁਝੇਵੇਂ ਅਤੇ ਮੀਟਿੰਗਾਂ ਹਾਲ ਦੀ ਘੜੀ ਪਹਿਲੀ ਅਕਤੂਬਰ ਤੱਕ ਰੱਦ ਕਰ ਦਿੱਤੀਆਂ ਹਨ।

Share Button

Leave a Reply

Your email address will not be published. Required fields are marked *

%d bloggers like this: